ਗਰਮੀ ਤੋਂ ਪ੍ਰੇਸ਼ਾਨ! ਹੁਣ ਕੱਪੜਿਆਂ 'ਚ ਫਿੱਟ ਕਰਵਾਓ AC
ਕੰਪਨੀ ਅਨੁਸਾਰ ਕੋਈ ਵੀ ਯੂਜ਼ਰ ਇਸ ਨੂੰ ਗਰਦਨ ਦੇ ਹੇਠਾਂ ਵਾਲੀ ਥਾਂ 'ਤੇ ਪਹਿਨ ਸਕਦਾ ਹੈ। ਇਸ ਲਈ ਇੱਕ ਖ਼ਾਸ ਕਿਸਮ ਦਾ ਬੈਗ ਬਣਾਇਆ ਜਾਂਦਾ ਹੈ, ਜਿਸ ਵਿੱਚ ਰੇਓਨ ਨੂੰ ਰੱਖਿਆ ਜਾਂਦਾ ਹੈ। ਇਹ ਬੈਗ ਛੋਟੇ, ਦਰਮਿਆਨੇ ਤੇ ਵੱਡੇ ਆਕਾਰ ਵਿੱਚ ਉਪਲਬਧ ਹੋਣਗੇ।

ਟੋਕੀਓ: ਜਾਪਾਨ ਦੀ ਇਲੈਕਟ੍ਰੋਨਿਕਸ ਕੰਪਨੀ ਸੋਨੀ ਨੇ ਮੋਬਾਈਲ ਤੋਂ ਵੀ ਛੋਟਾ ਏਸੀ (ਏਅਰ ਕੰਡੀਸ਼ਨਰ) ਤਿਆਰ ਕੀਤਾ ਹੈ। ਇਹ ਤੁਹਾਡੀ ਕਮੀਜ਼ ਤੇ ਟੀ-ਸ਼ਰਟ ਵਿੱਚ ਫਿੱਟ ਹੋ ਜਾਂਦਾ ਹੈ। ਕੰਪਨੀ ਨੇ ਇਸ ਦਾ ਨਾਮ ਰੇਓਨ ਪਾਕੇਟ ਰੱਖਿਆ ਹੈ। ਇਹ ਤੁਹਾਨੂੰ ਚੌਵੀ ਘੰਟੇ ਠੰਢਕ ਪਹੁੰਚਾਉਂਦਾ ਰਹੇਗਾ ਤੇ ਸਰਦੀਆਂ ਵਿੱਚ ਗਰਮ ਰੱਖੇਗਾ।
ਕੰਪਨੀ ਅਨੁਸਾਰ ਕੋਈ ਵੀ ਯੂਜ਼ਰ ਇਸ ਨੂੰ ਗਰਦਨ ਦੇ ਹੇਠਾਂ ਵਾਲੀ ਥਾਂ 'ਤੇ ਪਹਿਨ ਸਕਦਾ ਹੈ। ਇਸ ਲਈ ਇੱਕ ਖ਼ਾਸ ਕਿਸਮ ਦਾ ਬੈਗ ਬਣਾਇਆ ਜਾਂਦਾ ਹੈ, ਜਿਸ ਵਿੱਚ ਰੇਓਨ ਨੂੰ ਰੱਖਿਆ ਜਾਂਦਾ ਹੈ। ਇਹ ਬੈਗ ਛੋਟੇ, ਦਰਮਿਆਨੇ ਤੇ ਵੱਡੇ ਆਕਾਰ ਵਿੱਚ ਉਪਲਬਧ ਹੋਣਗੇ।
ਰੇਓਨ ਪਾਕੇਟ ਏਸੀ ਥਰਮੋਇਲੈਕਟ੍ਰਿਕ ਪੇਲਟੀਅਰ ਤੱਤ ਦਾ ਬਣਿਆ ਹੋਇਆ ਹੈ, ਜੋ ਬੜੀ ਤੇਜ਼ੀ ਨਾਲ ਗਰਮ ਤੇ ਠੰਢਾ ਹੁੰਦਾ ਹੈ। ਇਸ ਤੱਤ ਦਾ ਇਸਤੇਮਾਲ ਕਾਰ ਕੂਲਰਾਂ ਤੇ ਵਾਈਨ ਕੂਲਰਾਂ ਵਿੱਚ ਕੀਤਾ ਜਾਂਦਾ ਹੈ। ਇਸ ਵਿੱਚ ਬਹੁਤ ਘੱਟ ਪਾਵਰ ਖਪਤ ਹੁੰਦੀ ਹੈ। ਇਸ ਵਿੱਚ ਲੀਥੀਅਮ ਆਇਨ ਬੈਟਰੀ ਲਾਈ ਗਈ ਹੈ।

ਦੋ ਘੰਟਿਆਂ ਦੀ ਚਾਰਜਿੰਗ ਬਾਅਦ ਦਿਨ ਭਰ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਏਅਰ ਕੰਡੀਸ਼ਨਰ ਬਲੂਟੁੱਥ 5.0 LE ਕੁਨੈਕਟਿਡ ਫੋਨ ਨੂੰ ਸਪੋਰਟ ਕਰਦਾ ਹੈ। ਇਹ ਉਤਪਾਦ ਇਸ ਵੇਲੇ ਸਿਰਫ ਜਪਾਨ ਲਈ ਤਿਆਰ ਕੀਤਾ ਗਿਆ ਹੈ। ਜੇ ਇਸ ਦਾ ਮਕਸਦ ਪੂਰਾ ਨਹੀਂ ਹੁੰਦਾ ਤਾਂ ਹੋਰ ਉਤਪਾਦਨ ਨਹੀਂ ਕੀਤਾ ਜਾਏਗਾ।