WhatsApp ਯੂਜ਼ਰਸ ਲਈ ਖਾਸ ਖ਼ਬਰ, 16 ਲੱਖ ਅਕਾਊਂਟ ਕੀਤੇ ਬਲੌਕ, ਜਾਣੋ ਪੂਰਾ ਮਾਮਲਾ
WhatsApp Accounts Banned in India: ਕੰਪਨੀ ਨੇ ਅਪ੍ਰੈਲ ਮਹੀਨੇ 'ਚ ਲੱਖਾਂ ਯੂਜ਼ਰਸ ਦੇ ਅਕਾਊਂਟਸ 'ਤੇ ਪਾਬੰਦੀ ਲਗਾ ਦਿੱਤੀ ਹੈ।
WhatsApp Accounts Banned: ਜੇਕਰ ਤੁਸੀਂ ਵੀ ਵ੍ਹੱਟਸਐਪ ਦੀ ਵਰਤੋਂ ਕਰਦੇ ਹੋ ਤਾਂ WhatsApp ਉਪਭੋਗਤਾਵਾਂ ਲਈ ਅਹਿਮ ਖ਼ਬਰ ਹੈ। ਦੱਸ ਦਈਏ ਕਿ ਕੰਪਨੀ ਨੇ ਅਪ੍ਰੈਲ ਮਹੀਨੇ 'ਚ ਲੱਖਾਂ ਯੂਜ਼ਰਸ ਦੇ ਅਕਾਊਂਟਸ 'ਤੇ ਪਾਬੰਦੀ ਲਗਾ ਦਿੱਤੀ ਹੈ। ਤੁਹਾਨੂੰ ਤੁਰੰਤ ਜਾਂਚ ਕਰਨੀ ਚਾਹੀਦੀ ਹੈ ਕਿ ਤੁਹਾਡਾ ਖਾਤਾ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ ਜਾਂ ਨਹੀਂ...
16 ਲੱਖ ਅਕਾਊਂਟਸ 'ਤੇ ਪਾਬੰਦੀ
ਵ੍ਹੱਟਸਐਪ ਨੇ ਅਪ੍ਰੈਲ 'ਚ 16 ਲੱਖ ਭਾਰਤੀ ਯੂਜ਼ਰਸ ਦੇ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਕਦਮ ਦਾ ਮਕਸਦ ਐਪ 'ਤੇ ਹਾਨੀਕਾਰਕ ਗਤੀਵਿਧੀਆਂ ਨੂੰ ਰੋਕਣਾ ਸੀ। ਵ੍ਹੱਟਸਐਪ ਨੇ ਮਹੀਨਾਵਾਰ ਰਿਪੋਰਟ ਜਾਰੀ ਕਰਕੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕੰਪਨੀ ਨੇ ਐਪ 'ਤੇ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਲਈ ਯੂਜ਼ਰਸ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ 16.66 ਲੱਖ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ।
ਰੀਲੀਜ਼ ਰਿਪੋਰਟ
ਰਿਪੋਰਟ 'ਚ ਕਿਹਾ ਗਿਆ ਹੈ, ''ਅਸੀਂ ਖਾਸ ਤੌਰ 'ਤੇ ਰੋਕਥਾਮ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਕਿਉਂਕਿ ਸਾਡਾ ਮੰਨਣਾ ਹੈ ਕਿ ਨੁਕਸਾਨਦੇਹ ਗਤੀਵਿਧੀਆਂ ਨੂੰ ਨਾ ਹੋਣ ਦੇਣ ਨਾਲੋਂ ਬਾਅਦ 'ਚ ਕਾਰਵਾਈ ਕਰਨਾ ਬਿਹਤਰ ਹੈ।'' ਅਜਿਹੇ ਮਾਮਲਿਆਂ 'ਚ ਖਾਤਿਆਂ ਨੂੰ ਬੰਦ ਕਰ ਦਿੰਦਾ ਹੈ ਜਿੱਥੇ ਇਹ ਮਹਿਸੂਸ ਹੁੰਦਾ ਹੈ ਕਿ ਉਪਭੋਗਤਾ ਦੀਆਂ ਕਾਰਵਾਈਆਂ ਸਹੀ ਨਹੀਂ ਹਨ।
ਮਾਰਚ 'ਚ 18 ਲੱਖ ਅਕਾਊਂਟਸ 'ਤੇ ਪਾਬੰਦੀ
ਦੱਸ ਦੇਈਏ ਕਿ ਮਾਰਚ ਮਹੀਨੇ ਵਿੱਚ ਕੰਪਨੀ ਨੇ ਭਾਰਤ ਵਿੱਚ ਕਰੀਬ 18.05 ਲੱਖ ਖਾਤਿਆਂ ਨੂੰ ਬੈਨ ਕਰ ਦਿੱਤਾ ਹੈ। ਇਹ ਇਸ ਪਲੇਟਫਾਰਮ 'ਤੇ ਉਪਭੋਗਤਾ ਦੀਆਂ ਸ਼ਿਕਾਇਤਾਂ ਅਤੇ ਸੇਵਾ ਦੀਆਂ ਸ਼ਰਤਾਂ ਦੀ ਉਲੰਘਣਾ ਨੂੰ ਰੋਕਣ ਲਈ ਇੱਕ ਅੰਦਰੂਨੀ ਵਿਧੀ ਵਜੋਂ ਕੀਤਾ ਗਿਆ ਸੀ।
ਫਰਵਰੀ 'ਚ 14.26 ਲੱਖ ਖਾਤੇ ਬਲਾਕ ਕੀਤੇ ਗਏ
ਦੱਸ ਦੇਈਏ ਕਿ ਫਰਵਰੀ 'ਚ WhatsApp ਨੇ 14.26 ਲੱਖ ਭਾਰਤੀ ਖਾਤਿਆਂ ਨੂੰ ਬੈਨ ਕਰ ਦਿੱਤਾ ਸੀ। 1 ਫਰਵਰੀ ਤੋਂ 28 ਫਰਵਰੀ ਦੇ ਵਿਚਕਾਰ, 335 ਸ਼ਿਕਾਇਤਾਂ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਅਤੇ 21 ਖਾਤਿਆਂ 'ਤੇ "ਕਾਰਵਾਈ" ਕੀਤੀ ਗਈ। ਪ੍ਰਾਪਤ ਹੋਈਆਂ ਕੁੱਲ ਰਿਪੋਰਟਾਂ ਚੋਂ 194 ਪਾਬੰਦੀ ਦੀਆਂ ਅਪੀਲਾਂ ਨਾਲ ਸਬੰਧਤ ਸੀ, ਜਦੋਂ ਕਿ ਹੋਰ ਖਾਤਾ ਸਹਾਇਤਾ, ਉਤਪਾਦ ਸਹਾਇਤਾ ਅਤੇ ਸੁਰੱਖਿਆ ਦੀਆਂ ਸ਼੍ਰੇਣੀਆਂ ਵਿੱਚ ਸੀ।