ਪੜਚੋਲ ਕਰੋ

ਸਿਰਫ਼ ਇੱਕ ਫੋਟੋ ਨਾਲ ਉੱਡ ਸਕਦੇ ਲੱਖਾਂ ਰੁਪਏ! ਜਾਣੋ WhatsApp 'ਤੇ ਹੋ ਰਹੇ ਇਸ ਸਕੈਮ ਬਾਰੇ...ਇੰਝ ਬਚਾਓ ਆਪਣੇ ਪੈਸੇ

ਪੂਰੀ ਦੁਨੀਆ ਦੇ ਵਿੱਚ Whatsapp ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਸਾਈਬਰ ਠੱਗਾਂ ਨੇ ਨਵੇਂ ਸਕੈਮ ਸ਼ੁਰੂ ਕਰ ਦਿੱਤਾ ਹੈ। ਜਿੱਥੇ ਤੁਹਾਨੂੰ ਵਟਸਐਪ 'ਤੇ ਇੱਕ ਫੋਟੋ ਦੇ ਜ਼ਰੀਏ ਠੱਗਿਆ ਜਾ ਰਿਹਾ ਹੈ। ਦਰਅਸਲ, ਇਹ ਘਟਨਾ..

Whatsapp Image Scam: ਦੇਸ਼ ਵਿੱਚ ਸਾਈਬਰ ਠੱਗੀ ਦੇ ਮਾਮਲੇ ਕਾਫੀ ਤੇਜ਼ੀ ਨਾਲ ਵੱਧ ਰਹੇ ਹਨ। ਇਸੇ ਕੜੀ ਵਿੱਚ ਇੱਕ ਨਵਾਂ ਠੱਗੀ ਦਾ ਤਰੀਕਾ ਸਾਹਮਣੇ ਆਇਆ ਹੈ, ਜਿੱਥੇ ਤੁਹਾਨੂੰ ਵਟਸਐਪ 'ਤੇ ਇੱਕ ਫੋਟੋ ਦੇ ਜ਼ਰੀਏ ਠੱਗਿਆ ਜਾ ਰਿਹਾ ਹੈ। ਦਰਅਸਲ, ਇਹ ਘਟਨਾ ਮਹਾਰਾਸ਼ਟਰ ਦੇ ਇੱਕ 28 ਸਾਲਾ ਯੁਵਕ ਪ੍ਰਦੀਪ ਜੈਨ ਨਾਲ ਵਾਪਰੀ ਹੈ, ਜਿਸਨੇ ਵਟਸਐਪ 'ਤੇ ਭੇਜੀ ਗਈ ਇੱਕ ਫੋਟੋ ਡਾਊਨਲੋਡ ਕਰਨ ਤੋਂ ਬਾਅਦ 2 ਲੱਖ ਰੁਪਏ ਤੋਂ ਵੱਧ ਗੁਆ ਦਿੱਤੇ। ਇਹ ਫੋਟੋ ਇੱਕ ਬੁਜ਼ੁਰਗ ਵਿਅਕਤੀ ਦੀ ਲੱਗ ਰਹੀ ਸੀ, ਪਰ ਅਸਲ ਵਿੱਚ ਇਹ ਇੱਕ ਬਹੁਤ ਐਡਵਾਂਸ ਹੈਕਿੰਗ ਤਕਨੀਕ 'ਸਟੇਗਨੋਗ੍ਰਾਫੀ' ਦੇ ਜ਼ਰੀਏ ਬਣਾਇਆ ਗਿਆ ਜਾਲ ਸੀ।

ਕਿਵੇਂ ਹੋਈ ਠੱਗੀ?

ਜਾਣਕਾਰੀ ਦੇ ਅਨੁਸਾਰ, ਪ੍ਰਦੀਪ ਨੂੰ ਸਵੇਰੇ ਇੱਕ ਅਣਜਾਣ ਨੰਬਰ ਤੋਂ ਕਾਲ ਆਈ ਅਤੇ ਫਿਰ ਓਹੀ ਨੰਬਰ ਵਟਸਐਪ 'ਤੇ ਇੱਕ ਫੋਟੋ ਦੇ ਨਾਲ ਸਵਾਲ ਭੇਜਿਆ ਗਿਆ, "ਕੀ ਤੁਸੀਂ ਇਸ ਵਿਅਕਤੀ ਨੂੰ ਜਾਣਦੇ ਹੋ?" ਉਸਨੇ ਪਹਿਲਾਂ ਤਾਂ ਇਸ ਨੂੰ ਅਣਦੇਖਾ ਕਰ ਦਿੱਤਾ, ਪਰ ਬਾਰ-ਬਾਰ ਕਾਲ ਆਉਣ 'ਤੇ ਦੁਪਹਿਰ 1:35 ਵਜੇ ਉਸਨੇ ਫੋਟੋ ਡਾਊਨਲੋਡ ਕਰ ਲਈ। ਉਸਨੂੰ ਇਹ ਵੀ ਅੰਦਾਜ਼ਾ ਨਹੀਂ ਸੀ ਕਿ ਇਹ ਇੱਕ ਕਲਿੱਕ ਉਸਦੇ ਮੋਬਾਈਲ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾ ਦੇਵੇਗਾ। ਕੁਝ ਹੀ ਮਿੰਟਾਂ ਵਿੱਚ ਉਸਦੇ ਕੈਨਰਾ ਬੈਂਕ ਖਾਤੇ ਤੋਂ ਹੈਦਰਾਬਾਦ ਦੇ ਇੱਕ ਏਟੀਐਮ ਰਾਹੀਂ 2.01 ਲੱਖ ਰੁਪਏ ਨਿਕਾਲ ਲਏ ਗਏ। ਜਦੋਂ ਬੈਂਕ ਨੇ ਇਸ ਲੈਣ-ਦੇਣ ਦੀ ਜਾਂਚ ਕੀਤੀ, ਤਾਂ ਹੈਕਰਾਂ ਨੇ ਉਸਦੀ ਆਵਾਜ਼ ਦੀ ਨਕਲ ਕਰਕੇ ਬੈਂਕ ਨੂੰ ਠੱਗਿਆ।

ਸਾਈਬਰ ਐਕਸਪਰਟਾਂ ਨੇ ਦਿੱਤੀ ਇਹ ਸਲਾਹ

ਸਾਈਬਰ ਐਕਸਪਰਟਾਂ ਨੇ ਦੱਸਿਆ ਕਿ ਇਸ ਠੱਗੀ ਵਿੱਚ ‘ਲੀਸਟ ਸਿਗਨਿਫਿਕੈਂਟ ਬਿਟ (LSB) ਸਟੇਗਨੋਗ੍ਰਾਫੀ’ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਵਿੱਚ ਕਿਸੇ ਸਧਾਰਨ ਮੀਡੀਆ ਫਾਈਲ ਜਿਵੇਂ ਕਿ ਫੋਟੋ, ਆਡੀਓ ਜਾਂ PDF ਵਿੱਚ ਖਤਰਨਾਕ ਕੋਡ ਛੁਪਾ ਦਿੱਤਾ ਜਾਂਦਾ ਹੈ। ਇਹ ਕੋਡ ਆਮ ਐਂਟੀਵਾਇਰਸ ਸੌਫਟਵੇਅਰ ਨਾਲ ਵੀ ਨਹੀਂ ਪਕੜਿਆ ਜਾਂਦਾ ਅਤੇ ਫਾਈਲ ਖੁਲਦੇ ਹੀ ਐਕਟਿਵ ਹੋ ਜਾਂਦਾ ਹੈ।

ਐਕਸਪਰਟਾਂ ਦੇ ਅਨੁਸਾਰ, ਇਸ ਫੋਟੋ ਵਿੱਚ ਆਮ ਤੌਰ 'ਤੇ ਤਿੰਨ ਰੰਗ ਚੈਨਲ-ਰੇਡ, ਗ੍ਰੀਨ ਅਤੇ ਬਲੂ ਹੁੰਦੇ ਹਨ, ਅਤੇ ਇਨ੍ਹਾਂ ਜਾਂ ਟ੍ਰਾਂਸਪਰੈਂਸੀ ਵਾਲੇ ਅਲਫਾ ਚੈਨਲ ਵਿੱਚ ਵੀ ਮੈਲਵੇਅਰ ਛੁਪਾਇਆ ਜਾ ਸਕਦਾ ਹੈ। ਜਿਵੇਂ ਹੀ ਅਜਿਹੀ ਫਾਈਲ ਖੁੱਲਦੀ ਹੈ, ਛੁਪਿਆ ਹੋਇਆ ਕੋਡ ਆਪ ਹੀ ਇੰਸਟਾਲ ਹੋ ਕੇ ਸੰਵੇਦਨਸ਼ੀਲ ਜਾਣਕਾਰੀ ਜਿਵੇਂ ਕਿ ਬੈਂਕ ਵੇਰਵੇ, ਪਾਸਵਰਡ ਆਦਿ ਚੋਰੀ ਕਰ ਲੈਂਦਾ ਹੈ।

ਇਨ ਇਮੇਜ਼ ਫਾਈਲਾਂ ਤੋਂ ਰਹੋ ਸਾਵਧਾਨ

.jpg, .png, .mp3, .mp4 ਅਤੇ PDF ਜਿਵੇਂ ਫਾਰਮੈਟਾਂ ਵਿੱਚ ਅਜਿਹੇ ਹਮਲੇ ਆਮ ਹਨ ਕਿਉਂਕਿ ਇਹ ਫਾਰਮੈਟ ਸਧਾਰਨ ਤੌਰ 'ਤੇ ਸੁਰੱਖਿਅਤ ਸਮਝੇ ਜਾਂਦੇ ਹਨ ਅਤੇ ਸੋਸ਼ਲ ਮੀਡੀਆ 'ਤੇ ਧੜਲੇ ਨਾਲ ਸਾਂਝੇ ਹੁੰਦੇ ਹਨ। ਇਨ੍ਹਾਂ ਫਾਈਲਾਂ ਵਿੱਚ ਛੁਪਿਆ ਮੈਲਵੇਅਰ ਕਿਸੇ ਫਿਸ਼ਿੰਗ ਲਿੰਕ ਜਾਂ ਨਕਲੀ ਪੇਜ਼ ਵਾਂਗ ਨਹੀਂ ਦਿਖਾਈ ਦਿੰਦਾ, ਇਸ ਲਈ ਯੂਜ਼ਰਾਂ ਨੂੰ ਇਸ ਦੀ ਭਿੰਣਕ ਵੀ ਨਹੀਂ ਲੱਗਦੀ। ਸਾਈਬਰ ਸੁਰੱਖਿਆ ਐਕਸਪਰਟ ਸਲਾਹ ਦਿੰਦੇ ਹਨ ਕਿ ਅਣਜਾਣ ਨੰਬਰ ਤੋਂ ਆਈ ਫਾਈਲ ਡਾਊਨਲੋਡ ਕਰਨ ਤੋਂ ਬਚੋ, ਵਟਸਐਪ ਦੀ ਆਟੋ-ਡਾਊਨਲੋਡ ਸੈਟਿੰਗ ਬੰਦ ਰੱਖੋ, ਫੋਨ ਵਿੱਚ ਤਾਜ਼ਾ ਸੁਰੱਖਿਆ ਅਪਡੇਟ ਰੱਖੋ ਅਤੇ ਕਿਸੇ ਨਾਲ ਵੀ OTP ਸਾਂਝਾ ਨਾ ਕਰੋ। ਨਾਲ ਹੀ, ਵਟਸਐਪ 'ਤੇ ਕੌਣ ਤੁਹਾਨੂੰ ਗਰੁੱਪ ਵਿੱਚ ਸ਼ਾਮਿਲ ਕਰ ਸਕਦਾ ਹੈ, ਇਸ 'ਤੇ ਨਿਯੰਤਰਣ ਰੱਖੋ ਅਤੇ "Silence Unknown Callers" ਜਿਵੇਂ ਫੀਚਰਜ਼ ਓਨ ਰੱਖੋ।

ਟਾਪ ਹੈਡਲਾਈਨ

Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Jio ਦਾ ਸਸਤਾ ਰੀਚਾਰਜ !  ਘੱਟ ਪੈਸੇ 'ਚ 30 ਦਿਨਾਂ ਦਾ ਇੰਟਰਨੈੱਟ, Jio ਦਾ ਧਮਾਕੇਦਾਰ ਪੈਕ
Jio ਦਾ ਸਸਤਾ ਰੀਚਾਰਜ !  ਘੱਟ ਪੈਸੇ 'ਚ 30 ਦਿਨਾਂ ਦਾ ਇੰਟਰਨੈੱਟ, Jio ਦਾ ਧਮਾਕੇਦਾਰ ਪੈਕ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
Google 'ਤੇ ਇਹ ਚੀਜ਼ਾਂ ਕਦੇ ਨਾ ਕਰੋ Search! ਤੁਹਾਡੀ Private ਜਾਣਕਾਰੀ ਹੋ ਸਕਦੀ ਹੈ Leak
Google 'ਤੇ ਇਹ ਚੀਜ਼ਾਂ ਕਦੇ ਨਾ ਕਰੋ Search! ਤੁਹਾਡੀ Private ਜਾਣਕਾਰੀ ਹੋ ਸਕਦੀ ਹੈ Leak

ਵੀਡੀਓਜ਼

Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਪਿਜ਼ਾ ਆਊਟਲੈੱਟ 'ਤੇ 3 ਸਕਿੰਟ 'ਚ 3 ਫਾਇਰ! CCTV ਆਈ ਸਾਹਮਣੇ | Ludhiana Firing
CM on Jain Arrest | ਜੈਨ ਦੀ ਗ੍ਰਿਫ਼ਤਾਰੀ ਮਗਰੋਂ ਭੜਕੇ CM ਮਾਨ, BJP ਨੂੰ ਸੁਣਾਈਆਂ ਖਰੀਆਂ-ਖਰੀਆਂ!
CM Bhagwant Mann ਖਿਡਾਰੀਆਂ ਲਈ ਪੰਜਾਬ ਸਰਕਾਰ ਦੇ ਵੱਡੇ ਐਲਾਨ!
Ghaggar Overflow | ਘੱਗਰ ਦਾ ਕਹਿਰ! ਘਨੌਰ 'ਚ ਸੜਕ 'ਤੇ ਸਾਢੇ 3 ਫੁੱਟ ਪਾਣੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Jio ਦਾ ਸਸਤਾ ਰੀਚਾਰਜ !  ਘੱਟ ਪੈਸੇ 'ਚ 30 ਦਿਨਾਂ ਦਾ ਇੰਟਰਨੈੱਟ, Jio ਦਾ ਧਮਾਕੇਦਾਰ ਪੈਕ
Jio ਦਾ ਸਸਤਾ ਰੀਚਾਰਜ !  ਘੱਟ ਪੈਸੇ 'ਚ 30 ਦਿਨਾਂ ਦਾ ਇੰਟਰਨੈੱਟ, Jio ਦਾ ਧਮਾਕੇਦਾਰ ਪੈਕ
Punjab News: ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
Moga ਦੇ 2 ਨੌਜਵਾਨਾਂ ਦੀ ਹਿਮਾਚਲ 'ਚ ਮੌਤ,  ਮਾਤਾ ਚਿੰਤਪੂਰਨੀ ਤੋਂ ਬਾਈਕ 'ਤੇ ਘਰ ਪਰਤ ਰਹੇ ਸਨ
Moga ਦੇ 2 ਨੌਜਵਾਨਾਂ ਦੀ ਹਿਮਾਚਲ 'ਚ ਮੌਤ,  ਮਾਤਾ ਚਿੰਤਪੂਰਨੀ ਤੋਂ ਬਾਈਕ 'ਤੇ ਘਰ ਪਰਤ ਰਹੇ ਸਨ
Punjab News :  ਬੀਬੀਆਂ ਹੋ ਜਾਣ ਤਿਆਰ! ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਫੋਨਾਂ 'ਤੇ ਮੁੜ ਹੋਵੇਗੀ ਟੂੰ-ਟੂੰ
Punjab News :  ਬੀਬੀਆਂ ਹੋ ਜਾਣ ਤਿਆਰ! ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਫੋਨਾਂ 'ਤੇ ਮੁੜ ਹੋਵੇਗੀ ਟੂੰ-ਟੂੰ
 Barnala 'ਚ 3 ਨੌਜਵਾਨ ਕੁੜੀਆਂ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ, ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਆਰੋਪ 
 Barnala 'ਚ 3 ਨੌਜਵਾਨ ਕੁੜੀਆਂ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ, ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਆਰੋਪ 
Embed widget