WhatsApp ਨੇ ਰੋਲਆਊਟ ਕੀਤਾ ਫ਼ੀਚਰ, ਜਿਸ ਦੀ ਤੁਹਾਨੂੰ ਸੀ ਲੰਮੇ ਸਮੇਂ ਤੋਂ ਉਡੀਕ, ਜਾਣੋ ਡਿਟੇਲ
WhatsApp ਯੂਜ਼ਰਸ ਲਈ ਖੁਸ਼ਖਬਰੀ ਹੈ। ਦਰਅਸਲ, ਜਿਸ ਫੀਚਰ ਦੀ ਯੂਜ਼ਰਸ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ, ਉਹ ਫੀਚਰ ਕੰਪਨੀ ਨੇ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਨੌਨ-ਬੀਟਾ ਯੂਜ਼ਰਜ਼ ਲਈ ਵੀ ਮਲਟੀ-ਡਿਵਾਈਸ ਸਪੋਰਟ ਫੀਚਰ ਸ਼ੁਰੂ ਕਰ ਦਿੱਤਾ ਹੈ।
ਵ੍ਹੱਟਸਐਪ (WhatsApp) ਯੂਜ਼ਰਸ ਲਈ ਖੁਸ਼ਖਬਰੀ ਹੈ। ਦਰਅਸਲ, ਜਿਸ ਫੀਚਰ ਦੀ ਯੂਜ਼ਰਸ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ, ਉਹ ਫੀਚਰ ਕੰਪਨੀ ਨੇ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਨੌਨ-ਬੀਟਾ ਯੂਜ਼ਰਜ਼ ਲਈ ਵੀ ਮਲਟੀ-ਡਿਵਾਈਸ ਸਪੋਰਟ (Multi-Device Support) ਫੀਚਰ ਸ਼ੁਰੂ ਕਰ ਦਿੱਤਾ ਹੈ, ਜੋ ਹੁਣ ਤੱਕ ਸਿਰਫ ਬੀਟਾ ਯੂਜ਼ਰਜ਼ ਲਈ ਹੀ ਉਪਲਬਧ ਸੀ। ਇਸ ਬੇਹੱਦ ਖ਼ਾਸ ਫ਼ੀਚਰ ਜ਼ਰੀਏ, ਯੂਜ਼ਰ ਇੱਕੋ ਸਮੇਂ ਇੱਕ ਤੋਂ ਵੱਧ ਉਪਕਰਣਾਂ ਜਿਵੇਂ ਲੈਪਟਾਪ ਤੇ ਕੰਪਿਊਟਰ ਉੱਤੇ ਆਪਣਾ ਵਟਸਐਪ ਖਾਤਾ ਚਲਾ ਸਕਦੇ ਹਨ।
ਐਪ ਨੂੰ ਅਪਡੇਟ ਕਰਨ ਦੀ ਹੋਵੇਗੀ ਜ਼ਰੂਰਤ
ਵ੍ਹੱਟਸਐਪ (WhatsApp) ਟ੍ਰੈਕਰ WABetaInfo ਅਨੁਸਾਰ, ਐਪ ਦਾ ਵਰਜਨ 2.21.19.9 ਐਂਡਰਾਇਡ ਅਤੇ ਆਈਓਐਸ ਯੂਜ਼ਰਜ਼ ਲਈ ਰੋਲਆਉਟ ਕੀਤਾ ਗਿਆ ਹੈ। ਤੁਸੀਂ ਐਪ ਨੂੰ ਨਵੇਂ ਵਰਜ਼ਨ ਵਿੱਚ ਅਪਡੇਟ ਕਰਕੇ ਵਟਸਐਪ ਮਲਟੀ-ਡਿਵਾਈਸ ਸਪੋਰਟ ਫ਼ੀਚਰ ਦੀ ਵਰਤੋਂ ਕਰ ਸਕਦੇ ਹੋ। ਰਿਪੋਰਟ ਅਨੁਸਾਰ, ਵ੍ਹਟਸਐਪ ਭਵਿੱਖ ਦੇ ਅਪਡੇਟਸ ਲਈ ਮਲਟੀ-ਡਿਵਾਈਸ ਵਰਜ਼ਨ ਅਪਡੇਟ ਨੂੰ ਲਾਜ਼ਮੀ ਕਰ ਸਕਦਾ ਹੈ।
ਇੰਟਰਨੈਟ ਤੋਂ ਬਿਨਾਂ ਵੀ ਚੱਲੇਗਾ
ਦੱਸ ਦੇਈਏ ਕਿ ਵਟਸਐਪ ਨੇ ਜੁਲਾਈ ਵਿੱਚ ਇਹ ਵਿਸ਼ੇਸ਼ ਮਲਟੀ-ਡਿਵਾਈਸ ਫੀਚਰ ਪੇਸ਼ ਕੀਤਾ ਸੀ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਜੇਕਰ ਯੂਜ਼ਰ ਦੇ ਸਮਾਰਟਫੋਨ ਵਿੱਚ ਇੰਟਰਨੈਟ ਕਨੈਕਟੀਵਿਟੀ ਨਹੀਂ ਹੈ, ਤਾਂ ਵੀ ਵਟਸਐਪ ਖਾਤਾ ਚਾਰ ਵੱਖ-ਵੱਖ ਡਿਵਾਈਸਾਂ ’ਤੇ ਚਲਾਇਆ ਜਾ ਸਕਦਾ ਹੈ। ਨਾਲ ਹੀ, ਯੂਜ਼ਰ ਦਾ ਫੋਨ ਬੰਦ ਹੋਣ ਦੇ ਬਾਵਜੂਦ, ਲੈਪਟਾਪ ਜਾਂ ਪੀਸੀ ਵਿੱਚ ਵਟਸਐਪ ਚੱਲਦਾ ਰਹੇਗਾ।
ਇੰਝ ਐਕਟੀਵੇਟ ਕਰੋ ਵਟਸਐਪ ਮਲਟੀ-ਡਿਵਾਈਸ ਸਪੋਰਟ ਫੀਚਰ
-
ਮਲਟੀ-ਡਿਵਾਈਸ ਸਪੋਰਟ ਫੀਚਰ ਨੂੰ ਐਕਟੀਵੇਟ ਕਰਨ ਲਈ, ਪਹਿਲਾਂ ਸਮਾਰਟਫੋਨ 'ਤੇ ਵਟਸਐਪ (WhatsApp) ਖੋਲ੍ਹੋ ਭਾਵ ਓਪਨ ਕਰੋ।
-
ਹੁਣ ਉੱਪਰ ਦਿੱਤੇ ਤਿੰਨ-ਬਿੰਦੀ ਮੇਨਯੂ ’ਤੇ ਜਾਓ।
-
ਇੱਥੇ ਲਿੰਕਡ ਡਿਵਾਈਸ ਵਿਕਲਪ ਤੇ ਟੈਪ ਕਰੋ।
-
ਅਜਿਹਾ ਕਰਨ ਤੋਂ ਬਾਅਦ, ਹੁਣ ਮਲਟੀ-ਡਿਵਾਈਸ ਬੀਟਾ ਵਿਕਲਪ 'ਤੇ ਟੈਪ ਕਰੋ।
-
ਇੱਥੇ ਤੁਹਾਡੇ ਕੋਲ ਬੀਟਾ ਵਿੱਚ ਸ਼ਾਮਲ ਹੋਣ ਜਾਂ ਛੱਡਣ ਦਾ ਵਿਕਲਪ ਹੋਵੇਗਾ।
ਇਹ ਵੀ ਪੜ੍ਹੋ: BGMI 1.6 Update: Battlegrounds Mobile India ਗੇਮ ਨੂੰ ਮਿਲਿਆ 1.6 ਅਪਡੇਟ, ਐਡ ਹੋਏ ਇਹ ਘੈਂਟ ਫ਼ੀਚਰਜ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904