(Source: ECI/ABP News/ABP Majha)
WhatsApp New Feature: ਵੱਟਸਐਪ 'ਤੇ ਆ ਰਿਹਾ ਨਵਾਂ ਸ਼ਾਨਦਾਰ ਫੀਚਰ, ਹੁਣ ਤੁਸੀਂ ਕਰ ਸਕੋਗੇ ਮੈਸੇਜ ਐਡਿਟ, ਜਾਣੋ ਕਿਵੇਂ?
ਬਹੁਤ ਸਾਰੇ ਲੋਕ ਸੋਚਦੇ ਹੋਣਗੇ ਕਿ ਵੱਟਸਐਪ 'ਤੇ ਮੈਸੇਜ ਨੂੰ ਐਡਿਟ ਕਰਨ ਦੀ ਆਪਸ਼ਨ ਹੋਣੀ ਚਾਹੀਦੀ ਹੈ। ਇੱਕ ਵਾਰ ਵੱਟਸਐਪ ਮੈਸੇਜ ਭੇਜੇ ਜਾਣ ਤੋਂ ਬਾਅਦ ਇਸ ਨੂੰ ਐਡਿਟ ਕਰਨਾ ਅਸੰਭਵ ਹੈ, ਪਰ ਵੱਟਸਐਪ ਇੱਕ ਨਵੇਂ ਐਡਿਟ ਫੀਚਰ ਨਾਲ
Whatsapp Edit Message Feature: ਵੱਟਸਐਪ ਯੂਜ਼ਰਾਂ ਲਈ ਖੁਸ਼ਖਬਰੀ ਹੈ। ਬਹੁਤ ਸਾਰੇ ਲੋਕ ਸੋਚਦੇ ਹੋਣਗੇ ਕਿ ਵੱਟਸਐਪ 'ਤੇ ਮੈਸੇਜ ਨੂੰ ਐਡਿਟ ਕਰਨ ਦੀ ਆਪਸ਼ਨ ਹੋਣੀ ਚਾਹੀਦੀ ਹੈ। ਇੱਕ ਵਾਰ ਵੱਟਸਐਪ ਮੈਸੇਜ ਭੇਜੇ ਜਾਣ ਤੋਂ ਬਾਅਦ ਇਸ ਨੂੰ ਐਡਿਟ ਕਰਨਾ ਅਸੰਭਵ ਹੈ, ਪਰ ਵੱਟਸਐਪ ਇੱਕ ਨਵੇਂ ਐਡਿਟ ਫੀਚਰ ਨਾਲ ਇਸ ਦੇ ਸੋਲਿਊਸ਼ਨ 'ਤੇ ਕੰਮ ਕਰ ਰਿਹਾ ਹੈ। ਇੱਕ ਵਾਰ ਮੈਸੇਜ ਭੇਜੇ ਜਾਣ ਤੋਂ ਬਾਅਦ ਤੁਹਾਨੂੰ ਇਸ ਨੂੰ ਐਡਿਟ ਕਰਨ ਦੀ ਸਹੂਲਤ ਮਿਲ ਸਕਦੀ ਹੈ, ਜਿਸ ਨਾਲ ਤੁਸੀਂ ਟਾਈਪੋ ਤੋਂ ਲੈ ਕੇ ਗਲਤ ਜਾਣਕਾਰੀ ਤੱਕ ਕੁਝ ਵੀ ਐਡਿਟ ਕਰ ਸਕਦੇ ਹੋ।
WABetaInfo ਦੀ ਇੱਕ ਨਵੀਂ ਰਿਪੋਰਟ ਦੱਸਦੀ ਹੈ ਕਿ ਐਡਿਟ ਮੈਸੇਜ ਫੀਚਰ ਜਲਦੀ ਹੀ ਐਪ ਦੇ ਬੀਟਾ ਐਡੀਸ਼ਨ 'ਚ ਆ ਸਕਦਾ ਹੈ। ਇਹ ਫੀਚਰ ਫ਼ੇਸਬੁੱਕ ਦੀ ਮਲਕੀਅਤ ਵਾਲੇ ਵੱਟਸਐਪ ਨੂੰ ਟੈਲੀਗ੍ਰਾਮ ਦੇ ਨਾਲ ਸਪੀਡਅਪ ਕਰਨ 'ਚ ਮਦਦ ਕਰੇਗਾ, ਜੋ ਪਹਿਲਾਂ ਹੀ ਯੂਜਰਾਂ ਨੂੰ ਮੈਸੇਜ ਭੇਜਣ ਤੋਂ ਬਾਅਦ ਐਡਿਟ ਕਰਨ ਦੀ ਸਮਰੱਥਾ ਪ੍ਰਦਾਨ ਕਰਦਾ ਹੈ।
ਹੁਣ ਨਹੀਂ ਕਰਨਾ ਪੇਵੇਗਾ ਮੈਸੇਜ ਡਿਲੀਟ ਫ਼ਾਰ ਆਲ :
ਕਈ ਰਿਪੋਰਟਾਂ ਦੇ ਅਨੁਸਾਰ ਵੱਟਸਐਪ ਨੇ 5 ਸਾਲ ਪਹਿਲਾਂ ਫੀਚਰ 'ਤੇ ਕੰਮ ਕਰਨਾ ਸ਼ੁਰੂ ਕੀਤਾ ਸੀ, ਪਰ ਬਾਅਦ 'ਚ ਇਸ ਪਲਾਨ ਨੂੰ ਰੋਕ ਦਿੱਤਾ ਗਿਆ ਸੀ। ਹੁਣ ਇੰਸਟੈਂਟ ਮੈਸੇਜਿੰਗ ਪਲੇਟਫ਼ਾਰਮ ਐਡਿਟ ਮੈਸੇਜ ਬਟਨ 'ਤੇ ਦੁਬਾਰਾ ਕੰਮ ਕਰ ਰਿਹਾ ਹੈ। ਮੌਜੂਦਾ ਸਮੇਂ 'ਚ ਜੇਕਰ ਕੋਈ ਵਟਸਐਪ ਯੂਜ਼ਰ ਗਲਤੀ ਨਾਲ ਕੋਈ ਮੈਸੇਜ ਭੇਜਦਾ ਹੈ ਤਾਂ ਉਸ ਕੋਲ ਉਸ ਨੂੰ ਠੀਕ ਕਰਨ ਲਈ ਸਿਰਫ਼ ਦੋ ਆਪਸ਼ਨ ਹੁੰਦੇ ਹਨ। ਉਹ ਜਾਂ ਤਾਂ ਇੱਕ ਹੋਰ ਸਹੀ ਮੈਸੇਜ ਭੇਜ ਸਕਦੇ ਹੋ ਜਾਂ ਉਸ ਮੈਸੇਜ ਨੂੰ ਡਿਲੀਟ ਕਰ ਸਕਦੇ ਹੋ।
ਕਿਵੇਂ ਕੰਮ ਕਰੇਗਾ ਐਡਿਟ ਆਪਸ਼ਨ?
ਅਜਿਹਾ ਲੱਗਦਾ ਹੈ ਕਿ ਇਹ ਫੀਚਰ ਟਾਪ ਬਾਰ 'ਚ ਇਕ ਡੈਡੀਕੇਟਿਡ ਬਟਨ ਦੇ ਰੂਪ 'ਚ ਆਵੇਗਾ। ਟੈਕਸਟ ਨੂੰ ਕਾਪੀ ਕਰਨ ਅਤੇ ਮੈਸੇਜ਼ ਨੂੰ ਲੰਬੇ ਸਮੇਂ ਤਕ ਦੱਬੇ ਜਾਣ 'ਤੇ ਮੈਸੇਜ਼ ਨੂੰ ਫਾਰਵਰਡ ਕਰਨ ਦੀ ਆਪਸ਼ਨ ਵਿਖਾਈ ਦੇਵੇਗੀ।
ਕੀ ਮੈਸੇਜ ਰਿਸੀਵਰ ਨੂੰ ਲੱਗ ਜਾਵੇਗਾ ਐਡਿਟਿਡ ਮੈਸੇਜ ਦਾ ਪਤਾ ?
ਵੱਡੀ ਗਿਣਤੀ 'ਚ ਲੋਕਾਂ ਦਾ ਸਵਾਲ ਹੋਵੇਗਾ ਕਿ ਜਦੋਂ ਕੋਈ ਆਪਣਾ ਗਲਤ ਜਾਂ ਟਾਈਪੋ ਮੈਸੇਜ ਡਿਲੀਟ ਕਰਦਾ ਹੈ ਤਾਂ ਕੀ ਇਹ ਰਿਸੀਵਰ ਨੂੰ ਪਤਾ ਲੱਗ ਸਕੇਗਾ ਕਿ ਤੁਸੀਂ ਆਪਣੇ ਮੈਸੇਜ ਨੂੰ ਐਡਿਟ ਕੀਤਾ ਹੈ, ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ ਕਿ ਕੀ ਹੋਵੇਗਾ।
ਇਹ ਫੀਚਰ ਅਜੇ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋਇਆ ਹੈ। ਇਸ ਲਈ ਫੀਚਰ ਨੂੰ ਜਾਰੀ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਪਲਾਨ ਬਦਲ ਸਕਦੇ ਹਨ। ਇਸ ਫੀਚਰ ਨੂੰ ਐਂਡ੍ਰਾਇਡ ਲਈ ਵੱਟਸਐਪ ਬੀਟਾ 'ਤੇ ਟੈਸਟ ਕੀਤਾ ਜਾ ਰਿਹਾ ਸੀ, ਪਰ ਰਿਪੋਰਟ 'ਚ ਕਿਹਾ ਗਿਆ ਹੈ ਕਿ ਵੱਟਸਐਪ ਆਈਓਐਸ ਅਤੇ ਡੈਸਕਟਾਪ ਲਈ ਵੱਟਸਐਪ ਬੀਟਾ 'ਤੇ ਇਹੀ ਫੀਚਰ ਲਿਆਉਣ 'ਤੇ ਕੰਮ ਕਰ ਰਿਹਾ ਹੈ। ਹਾਲਾਂਕਿ ਇਹ ਪਤਾ ਨਹੀਂ ਲਗਾਇਆ ਜਾ ਸਕਦਾ ਹੈ ਕਿ ਇਹ ਨਵਾਂ ਫੀਚਰ ਕਦੋਂ ਉਪਲੱਬਧ ਹੋਵੇਗਾ, ਪਰ ਵੱਟਸਐਪ ਜਲਦੀ ਹੀ ਇਸ ਨੂੰ ਰੋਲ ਆਊਟ ਕਰ ਸਕਦਾ ਹੈ।