Whatsapp 'ਚ ਆਇਆ ਨਵਾਂ Feature, ਹਾਲੇ ਸਿਰਫ ਇਹਨਾਂ ਯੂਜ਼ਰਸ ਨੂੰ ਹੀ ਮਿਲੇਗਾ ਫਾਇਦਾ
ਰਿਪੋਰਟ ਮੁਤਾਬਕ ਅਜੇ ਇਹ ਫੀਚਰ WhatsApp ਬੀਟਾ ਵਰਜ਼ਨ 'ਚ ਸ਼ਾਮਲ ਕੀਤਾ ਗਿਆ ਹੈ। ਇਹ 22.2.72 ਅਪਡੇਟ ਆਈਓਐੱਸ ਵਰਜ਼ਨ ਤੋਂ ਮਿਲੇਗਾ। ਇਸਦੇ ਲਈ ਯੂਜ਼ਰਸ ਨੂੰ ਸੈਟਿੰਗਸ 'ਚ ਜਾ ਕੇ ਮੈਨੇਜ ਨੋਟੀਫਿਕੇਸ਼ਨ 'ਚ ਜਾ ਕੇ ਇਸਨੂੰ ਆਨ ਕਰਨਾ ਹੋਵਗਾ।
Whatsapp new feature: ਵਟਸਐਪ ਅਕਸਰ ਆਪਣੇ ਯੂਜ਼ਰਸ ਲਈ ਨਵੇਂ-ਨਵੇਂ ਫੀਚਰਸ ਲਿਆਉਂਦਾ ਰਹਿੰਦਾ ਹੈ, ਜਿਸ ਨਾਲ ਕਿ ਯੂਜ਼ਰਸ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲ ਸਕਣ। ਅੱਜ ਅਸੀਂ ਤੁਹਾਨੂੰ ਇੱਕ ਨਵੇਂ ਫੀਚਰ ਬਾਰੇ ਦੱਸਣ ਜਾ ਰਹੇ ਹਾਂ ਜੋ WhatsApp ਨੇ ਆਪਣੇ ਯੂਜ਼ਰਸ ਲਈ ਰੋਲਆਊਟ ਕੀਤਾ ਹੈ। ਹਾਲਾਂਕਿ, ਇਸ ਫੀਚਰ ਦਾ ਲਾਭ ਅਜੇ ਸਾਰੇ ਯੂਜ਼ਰਸ ਨਹੀਂ ਚੁੱਕ ਪਾਉਣਗੇ। ਕਿਉਂਕਿ ਫਿਲਹਾਲ ਇਹ ਸਿਰਫ WhatsApp ਬੀਟਾ ਯੂਜ਼ਰਸ ਲਈ ਹੈ, ਨਾ ਕਿ ਆਮ ਯੂਜ਼ਰਸ ਲਈ।
ਰਿਪੋਰਟ ਮੁਤਾਬਕ ਅਜੇ ਇਹ ਫੀਚਰ WhatsApp ਬੀਟਾ ਵਰਜ਼ਨ 'ਚ ਸ਼ਾਮਲ ਕੀਤਾ ਗਿਆ ਹੈ। ਇਹ 22.2.72 ਅਪਡੇਟ ਆਈਓਐੱਸ ਵਰਜ਼ਨ ਤੋਂ ਮਿਲੇਗਾ। ਇਸਦੇ ਲਈ ਯੂਜ਼ਰਸ ਨੂੰ ਸੈਟਿੰਗਸ 'ਚ ਜਾ ਕੇ ਮੈਨੇਜ ਨੋਟੀਫਿਕੇਸ਼ਨ 'ਚ ਜਾ ਕੇ ਇਸਨੂੰ ਆਨ ਕਰਨਾ ਹੋਵਗਾ। ਡਿਜ਼ਾਈਨ ਦੀ ਗੱਲ ਕਰੀਏ ਤਾਂ ਮੈਸੇਜ ਰਿਐਕਸ਼ਨ ਫੀਚਰ ਯੂਜ਼ਰਸ ਨੂੰ ਕਿਸੇ ਇੱਕ ਮੈਸੇਜ 'ਤੇ ਕੁਝ ਇਮੋਜੀ ਦੇ ਆਪਸ਼ਨ ਸੈਂਡ ਕਰਨ ਦੀ ਆਪਸ਼ਨ ਦੇਵੇਗਾ, ਜੋ ਵੱਖ -ਵੱਖ ਇਮੋਸ਼ਨ ਨੂੰ ਪ੍ਰਦਰਸ਼ਿਤ ਕਰੇਗੀ।
Whatsapp ਦਾ ਇਹ Latest ਫੀਚਰ IOS ਬੀਟਾ ਵਰਜ਼ਨ 'ਚ ਆਇਆ ਹੈ ਅਤੇ ਇਸਦੇ ਬਾਅਦ ਕੁਝ ਹੋਰ ਟੈਸਟਿੰਗ ਦੇ ਬਾਅਦ ਇਸ ਨੂੰ ਸਟੇਬਲ ਵਰਜ਼ਨ 'ਚ ਜਾਰੀ ਕੀਤਾ ਜਾਵੇਗਾ। ਹਾਲਾਂਕਿ ਪਹਿਲਾਂ ਇਸ ਨੂੰ IOS ਯੂਜ਼ਰਸ ਲਈ ਸਟੇਬਲ ਵਰਜ਼ਨ 'ਚ ਜਾਰੀ ਕੀਤਾ ਜਾਵੇਗਾ ਜਾਂ ਫਿਰ Android 'ਤੇ ਉਸਦੇ ਬਾਰੇ 'ਚ ਹੁਣ ਤੱਕ ਵਿਸਤਾਰ ਨਾਲ ਜਾਣਕਾਰੀ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ: RC Transfer: ਪੁਰਾਣੀ ਕਾਰ ਵੇਚਣ ਜਾਂ ਖਰੀਦਣ ਵੇਲੇ RC ਟ੍ਰਾਂਸਫਰ ਕਰਵਾਉਣਾ ਬਣਾਓ ਯਕੀਨੀ, ਨਹੀਂ ਤਾਂ ਫਸ ਸਕਦੇ ਹੋ ਮੁਸੀਬਤ 'ਚ
ਹਾਲੇ ਇਸ ਦੀ ਵਰਤੋਂ ਲਈ ਯੂਜ਼ਰਸ ਨੂੰ Whatsapp ਬੀਟਾ ਦੀ ਸੈਟਿੰਗਸ 'ਚ ਜਾਣਾ ਹੋਵੇਗਾ ਜਿੱਥੋਂ ਰਿਐਕਸ਼ਨ ਨੋਟੀਫਿਕੇਸ਼ਨ 'ਤੇ ਕਲਿੱਕ ਕਰਨਾ ਹੋਵੇਗਾ। ਇਸਦੇ ਬਾਅਦ ਯੂਜ਼ਰਸ ਰਿਐਕਸ਼ਨ ਮੈਸੇਜ ਦਾ ਫਾਇਦਾ ਚੁੱਕ ਸਕਣਗੇ। ਇਹਨਾਂ ਫੀਚਰਜ਼ ਦੀ ਵਰਤੋਂ ਕਰਨ ਲਈ ਦੋਨੋਂ ਪਾਸਿਓਂ ਯੂਜ਼ਰਸ ਨੂੰ ਇਸ ਸੈਟਿੰਗ ਦੀ ਵਰਤੋਂ ਕਰਨੀ ਹੋਵੇਗੀ।
Android IOS ਦੀ ਗੱਲ ਕਰੀਏ ਤਾਂ Whatsapp ਨੇ ਹਾਲ ਹੀ 'ਚ ਇੱਕ ਨਵਾਂ ਡ੍ਰਾ ਟੂਲਜ਼ ਪੇਸ਼ ਕੀਤਾ ਸੀ, ਜੋ ਪੈਂਸਲ ਦਾ ਆਪਸ਼ਨ ਦਿੰਦਾ ਹੈ ਤੇ ਇਸ ਦੀ ਮਦਦ ਨਾਲ ਯੂਜ਼ਰਸ ਇਮੇਜ਼ ਅਤੇ ਵੀਡੀਓ 'ਤੇ ਕੋਈ ਡਿਜ਼ਾਈਨ ਤਿਆਰ ਕਰ ਸਕਦਾ ਹੈ। ਇਹ ਅਪਡੇਟ Deep Develoment 'ਚ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin