(Source: ECI/ABP News)
WhatsApp New Feature: ਹੁਣ ਤੁਸੀਂ 1 ਜਾਂ 2 ਨਹੀਂ, ਸਗੋਂ 5 ਡਿਵਾਈਸਾਂ 'ਚ ਇਕੱਠੇ ਚਲਾ ਸਕੋਗੇ WhatsApp, ਜਾਣੋ ਕਿਵੇਂ?
WhatsApp ਦੀ ਲੇਟੈਸਟ ਅਪਡੇਟਸ 'ਤੇ ਨਜ਼ਰ ਰੱਖਣ ਵਾਲੇ WABetaInfo ਦੇ ਜ਼ਰੀਏ ਇਹ ਪਤਾ ਲੱਗਿਆ ਹੈ ਕਿ ਇਸ ਫੀਚਰ ਦਾ ਪਹਿਲਾ ਬੀਟਾ ਵਰਜ਼ਨ ਸਭ ਤੋਂ ਪਹਿਲਾਂ WhatsApp Web ਲਈ ਆ ਸਕਦਾ ਹੈ।

ਨਵੀਂ ਦਿੱਲੀ: ਇੰਸਟੈਂਟ ਮੈਸੇਜਿੰਗ ਐਪ WhatsApp ਦੇ ਖ਼ਾਸ ਮਲਟੀ ਡਿਵਾਈਸ ਸਪੋਰਟ ਫੀਚਰਸ ਦੀ ਯੂਜਰਾਂ ਨੂੰ ਬੇਸਬਰੀ ਨਾਲ ਉਡੀਕ ਹੈ। ਉੱਥੇ ਹੀ ਹੁਣ ਇਸ ਫੀਚਰ ਬਾਰੇ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਫੀਚਰ ਲਈ ਯੂਜਰਾਂ ਨੂੰ ਹਾਲੇ ਹੋਰ ਉਡੀਕ ਕਰਨੀ ਪੈ ਸਕਦੀ ਹੈ। ਨਾਲ ਹੀ ਇਹ ਵੀ ਪਤਾ ਲੱਗਿਆ ਹੈ ਕਿ ਇਹ ਫੀਚਰ ਸਮਾਰਟਫ਼ੋਨ ਡਿਵਾਈਸ ਤੋਂ ਪਹਿਲਾਂ WhatsApp Web ਲਈ ਲਾਂਚ ਕੀਤਾ ਜਾਵੇਗਾ।
ਪਹਿਲਾਂ WhatsApp Web 'ਚ ਆਵੇਗਾ ਫੀਚਰ
WhatsApp ਦੀ ਲੇਟੈਸਟ ਅਪਡੇਟਸ 'ਤੇ ਨਜ਼ਰ ਰੱਖਣ ਵਾਲੇ WABetaInfo ਦੇ ਜ਼ਰੀਏ ਇਹ ਪਤਾ ਲੱਗਿਆ ਹੈ ਕਿ ਇਸ ਫੀਚਰ ਦਾ ਪਹਿਲਾ ਬੀਟਾ ਵਰਜ਼ਨ ਸਭ ਤੋਂ ਪਹਿਲਾਂ WhatsApp Web ਲਈ ਆ ਸਕਦਾ ਹੈ। ਇਸ ਤੋਂ ਬਾਅਦ ਯੂਜ਼ਰਾਂ ਨੂੰ ਇਹ ਫੀਚਰ ਸਮਾਰਟਫ਼ੋਨ 'ਚ ਮਿਲੇਗਾ। WABetaInfo ਨੇ ਇਸ ਦਾ ਨਵਾਂ ਸਕ੍ਰੀਨਸ਼ਾਟ ਵੀ ਸ਼ੇਅਰ ਕੀਤਾ ਹੈ।
5 ਡਿਵਾਈਸਾਂ 'ਚ ਚਲਾ ਸਕੋਗੇ WhatsApp
ਰਿਪੋਰਟਾਂ ਅਨੁਸਾਰ WhatsApp Multi Device Support ਫੀਚਰ ਦੇ ਤਹਿਤ ਯੂਜ਼ਰ 4 ਵਾਧੂ ਡਿਵਾਈਸਿਸ 'ਤੇ WhatsApp ਚਲਾ ਸਕਣਗੇ, ਮਤਲਬ ਉਹ ਇਕੱਠੇ 5 ਡਿਵਾਈਸਿਸ 'ਤੇ WhatsApp ਚਲਾ ਸਕਣਗੇ। ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਫੀਚਰ ਕਾਰਨ ਸ਼ੁਰੂਆਤ 'ਚ ਪਰਫ਼ਾਰਮੈਂਸ ਅਤੇ ਕੁਆਲਿਟੀ ਬਾਰੇ ਯੂਜਰਾਂ ਨੂੰ ਥੋੜੀ ਪ੍ਰੇਸ਼ਾਨੀ ਆ ਸਕਦੀ ਹੈ, ਪਰ ਸਮੇਂ ਦੇ ਨਾਲ-ਨਾਲ ਇਸ ਨੂੰ ਸਹੀ ਕਰ ਦਿੱਤਾ ਜਾਵੇਗਾ।
ਬਿਨਾਂ ਇੰਟਰਨੈੱਟ ਕਰੇਗਾ ਕੰਮ
WABetaInfo ਦੀ ਰਿਪੋਰਟ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਫੀਚਰ ਮਲਟੀ-ਡਿਵਾਈਸ ਸਪੋਰਟ ਫੀਚਰ ਦੀ ਵਰਤੋਂ ਕਰਨ ਲਈ ਯੂਜ਼ਰਾਂ ਨੂੰ ਐਪ ਦਾ ਲੇਟੈਸਟ ਵਰਜ਼ਨ ਡਾਊਨਲੋਡ ਕਰਨਾ ਹੋਵੇਗਾ। ਇਸ ਤੋਂ ਇਲਾਵਾ ਖ਼ਾਸ ਗੱਲ ਇਹ ਹੈ ਕਿ ਲਿੰਕ ਕੀਤੇ ਗਏ ਐਡੀਸ਼ਨਲ ਡਿਵਾਈਸ, ਮੇਨ ਡਿਵਾਈਸ 'ਤੇ ਐਕਟਿਵ ਇੰਟਰਨੈਸ ਕੁਨੈਕਸ਼ਨ ਤੋਂ ਬਗੈਰ ਵੀ ਚੱਲ ਜਾਣਗੇ। ਮਤਲਬ ਇਕ ਵਾਰ ਦੂਜੇ ਡਿਵਾਈਸ ਨਾਲ ਕਨੈਕਟ ਕਰਨ ਤੋਂ ਬਾਅਦ ਤੁਸੀਂ ਚਾਹੋ ਤਾਂ ਮੁੱਖ ਉਪਕਰਣ ਤੋਂ ਆਫ਼ਲਾਈਨ ਹੋ ਸਕਦੇ ਹੋ। ਆਫ਼ਲਾਈਨ ਜਾਣ ਤੋਂ ਬਾਅਦ ਵੀ ਵੱਟਸਐਪ ਵਾਧੂ ਡਿਵਾਈਸਾਂ 'ਤੇ ਚੱਲਦਾ ਰਹੇਗਾ। ਹਾਲਾਂਕਿ ਕੰਪਨੀ ਨੇ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਇਹ ਫੀਚਰ ਕਦੋਂ ਤਕ ਆਵੇਗਾ?
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
