Whatsapp ਯੂਜ਼ਰਸ ਲਈ ਵੱਡੀ ਖ਼ਬਰ, ਕੰਪਨੀ ਨੇ 14 ਲੱਖ ਤੋਂ ਵੱਧ ਅਕਾਊਂਟ ਕੀਤੇ ਲੌਕ, ਜਾਣੋ ਕਾਰਨ
ਵ੍ਹੱਟਸਐਪ ਯੂਜ਼ਰਸ ਨੂੰ ਵੱਡਾ ਝਟਕਾ ਲੱਗਾ ਹੈ। ਜੇਕਰ ਤੁਸੀਂ ਵੀ ਵ੍ਹੱਟਸਐਪ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਇਹ ਅਹਿਮ ਖ਼ਬਰ ਹੈ। ਵ੍ਹੱਟਸਐਪ ਨੇ ਫਰਵਰੀ 2022 ਵਿੱਚ ਲੱਖਾਂ ਅਕਾਊਂਟਸ ਨੂੰ ਬੈਨ ਕੀਤਾ।
whatsapp users whatsapp accounts banned in feb 2022 14 lakh accounts ban on whatsapp
WhatsApp Accounts Closed: WhatsApp ਯੂਜ਼ਰਸ ਨੂੰ ਵੱਡਾ ਝਟਕਾ ਲੱਗਾ ਹੈ। ਜੇਕਰ ਤੁਸੀਂ ਵੀ ਵ੍ਹੱਟਸਐਪ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਇਹ ਅਹਿਮ ਖ਼ਬਰ ਹੈ। WhatsApp ਨੇ ਫਰਵਰੀ 2022 ਤੋਂ ਸ਼ਿਕਾਇਤਾਂ ਦੇ ਆਧਾਰ 'ਤੇ ਲਗਪਗ 14.26 ਲੱਖ ਭਾਰਤੀ WhatsApp ਅਕਾਊਂਟ 'ਤੇ ਪਾਬੰਦੀ ਲਗਾ ਦਿੱਤੀ ਹੈ। ਕੰਪਨੀ ਨੇ ਇੱਕ ਰਿਪੋਰਟ ਜਾਰੀ ਕਰਕੇ ਇਸ ਬਾਰੇ ਦੱਸਿਆ ਹੈ।
ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਪਾਬੰਦੀ ਲਗਾਈ ਜਾਵੇਗੀ
ਕੰਪਨੀ ਨੇ ਕਿਹਾ ਕਿ ਇਹ ਕਾਰਵਾਈ ਉਸਦੇ ਸ਼ਿਕਾਇਤ ਵਿਭਾਗ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਰੋਕਣ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਯੂਜ਼ਰਸ ਤੋਂ ਹਾਸਲ ਸ਼ਿਕਾਇਤਾਂ ਦੇ ਆਧਾਰ 'ਤੇ ਕੀਤੀ ਗਈ ਹੈ।
194 ਅਕਾਊਂਟ ਬੰਦ ਕਰਨ ਦੀ ਅਪੀਲ
ਵ੍ਹੱਟਸਐਪ ਨੂੰ 1 ਤੋਂ 28 ਫਰਵਰੀ ਦਰਮਿਆਨ 335 ਭਾਰਤੀ ਖਾਤਿਆਂ ਵਿਰੁੱਧ ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ 'ਚੋਂ 194 ਖਾਤਿਆਂ ਨੂੰ ਬੰਦ ਕਰਨ ਦੀ ਅਪੀਲ ਕੀਤੀ ਗਈ ਅਤੇ ਇਨ੍ਹਾਂ 'ਚੋਂ 21 ਵਿਰੁੱਧ ਕਾਰਵਾਈ ਕੀਤੀ ਗਈ। ਰਿਪੋਰਟ ਮੁਤਾਬਕ ਫਰਵਰੀ ਦੌਰਾਨ WhatsApp ਵਲੋਂ 14.26 ਲੱਖ ਭਾਰਤੀ ਖਾਤਿਆਂ ਨੂੰ ਬੈਨ ਕੀਤਾ ਗਿਆ ਸੀ।
ਜਨਵਰੀ 'ਚ ਵੀ ਕਈ ਅਕਾਊਂਟਸ 'ਤੇ ਪਾਬੰਦੀਆਂ
ਇਸ ਤੋਂ ਇਲਾਵਾ ਜਨਵਰੀ ਮਹੀਨੇ 'ਚ ਕੰਪਨੀ ਨੇ 18.58 ਲੱਖ ਭਾਰਤੀ ਵ੍ਹੱਟਸਐਪ ਅਕਾਊਂਟਸ ਨੂੰ ਬੈਨ ਕਰ ਦਿੱਤਾ ਸੀ। ਜਨਵਰੀ 'ਚ 495 ਭਾਰਤੀ ਖਾਤਿਆਂ ਖਿਲਾਫ ਸ਼ਿਕਾਇਤਾਂ ਮਿਲੀਆਂ ਸੀ।
ਜਾਣੋ ਕੰਪਨੀ ਨੇ ਕੀ ਕਿਹਾ?
ਕੰਪਨੀ ਨੇ ਕਿਹਾ, "ਪਿਛਲੇ ਸਾਲਾਂ ਤੋਂ, ਅਸੀਂ ਆਪਣੇ ਉਪਭੋਗਤਾਵਾਂ ਨੂੰ ਸਾਡੇ ਪਲੇਟਫਾਰਮ 'ਤੇ ਸੁਰੱਖਿਅਤ ਰੱਖਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਹੋਰ ਆਧੁਨਿਕ ਤਕਨਾਲੋਜੀ, ਡੇਟਾ ਵਿਗਿਆਨੀਆਂ ਅਤੇ ਮਾਹਰਾਂ ਅਤੇ ਪ੍ਰਕਿਰਿਆਵਾਂ ਵਿੱਚ ਲਗਾਤਾਰ ਨਿਵੇਸ਼ ਕੀਤਾ ਹੈ।"
ਇਹ ਵੀ ਪੜ੍ਹੋ: ਇਸ ਕਾਰਨ ਮਾਸਕ ਨਹੀਂ ਪਹਿਨਦੀ Shehnaaz Gill, ਐਕਟਰਸ ਨੇ ਖੁਦ ਕੀਤਾ ਖੁਲਾਸਾ