ਇਸ ਕਾਰਨ ਮਾਸਕ ਨਹੀਂ ਪਹਿਨਦੀ Shehnaaz Gill, ਐਕਟਰਸ ਨੇ ਖੁਦ ਕੀਤਾ ਖੁਲਾਸਾ
ਰਿਐਲਿਟੀ ਸ਼ੋਅ 'ਬਿੱਗ ਬੌਸ' ਫੇਮ ਸ਼ਹਿਨਾਜ਼ ਗਿੱਲ ਦੀ ਖੂਬਸੂਰਤੀ ਤੋਂ ਪੂਰਾ ਦੇਸ਼ ਹੈਰਾਨ ਹੈ। ਉਨ੍ਹਾਂ ਦੀਆਂ ਵੀਡੀਓਜ਼ ਹਰ ਰੋਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਹੁਣ ਸ਼ਹਿਨਾਜ਼ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।
Shehnaaz Gill is not wearing a mask due to lipstick?, video went viral
ਮੁੰਬਈ: ਪੰਜਾਬ ਦੀ ਕੈਟਰੀਨਾ ਦੇ ਨਾਂ ਨਾਲ ਫੇਮਸ ਸ਼ਹਿਨਾਜ਼ ਗਿੱਲ ਹਰ ਕਿਸੇ ਦੀ ਚਹੇਤੀ ਬਣ ਚੁੱਕੀ ਹੈ। ਉਸ ਨੇ ਆਪਣੀ ਖੂਬਸੂਰਤੀ ਅਤੇ ਸਾਦਗੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ। ਇਹੀ ਕਾਰਨ ਹੈ ਕਿ ਹਰ ਰੋਜ਼ ਸ਼ਹਿਨਾਜ਼ ਗਿੱਲ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਸ਼ਹਿਨਾਜ਼ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਦੱਸ ਰਹੀ ਹੈ ਕਿ ਉਸਨੇ ਮਾਸਕ ਪਾਉਣਾ ਕਿਉਂ ਬੰਦ ਕਰ ਦਿੱਤਾ ਹੈ।
ਹੁਣ ਜਾਣੋ ਆਖਰ ਸ਼ਹਿਨਾਜ਼ ਮਾਸਕ ਕਿਉਂ ਨਹੀਂ ਪਹਿਨਦੀ?
ਸ਼ਹਿਨਾਜ਼ ਗਿੱਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਇੱਕ ਕਾਰ ਵਿੱਚ ਬੈਠੀ ਨਜ਼ਰ ਆ ਰਹੀ ਹੈ। ਉਹ ਕੈਮਰੇ ਨਾਲ ਆਪਣੀ ਵੀਡੀਓ ਬਣਾ ਰਹੀ ਹੈ। ਇਸ ਦੌਰਾਨ, ਕੋਈ ਉਸ ਨੂੰ ਪੁੱਛਦਾ ਹੈ- 'ਮਾਸਕ ਦਾ ਕੀ ਸੀਨ ਹੈ?' ਇਸ ਸਵਾਲ ਦੇ ਜਵਾਬ 'ਚ ਸ਼ਹਿਨਾਜ਼ ਗਿੱਲ ਕਹਿੰਦੀ ਹੈ, 'ਮਾਸਕ, ਲਿਪਸਟਿਕ ਲੱਗੀ ਹੋਈ ਹੈ, ਉਤਰ ਜਾਵੇਗੀ'।
View this post on Instagram
ਕੋਵਿਡ ਦੇ ਸਮੇਂ ਵਿੱਚ ਮਸ਼ਹੂਰ ਹਸਤੀਆਂ ਨੂੰ ਮਾਸਕ ਕਾਰਨ ਮੇਕਅਪ ਬਣਾਈ ਰੱਖਣ ਵਿੱਚ ਮੁਸ਼ਕਲ ਆਉਂਦੀ ਹੈ ਕਿਉਂਕਿ ਉਨ੍ਹਾਂ ਦੇ ਚਿਹਰੇ ਦਾ ਮੇਕਅਪ ਜਾਂ ਲਿਪਸਟਿਕ ਖ਼ਰਾਬ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਮੇਕਅੱਪ ਤੋਂ ਬਾਅਦ ਸ਼ਹਿਨਾਜ਼ ਗਿੱਲ ਵੀ ਮਾਸਕ ਤੋਂ ਦੂਰੀ ਬਣਾ ਕੇ ਰੱਖਦੀ ਹੈ।
ਦੱਸ ਦਈਏ ਕਿ Shehnaaz Gill ਵੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ 'ਚ ਰਹੀ ਸੀ। ਸ਼ਹਿਨਾਜ਼ ਅਤੇ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਦੀ ਕੈਮਿਸਟਰੀ ਬਿੱਗ ਬੌਸ ਦੇ ਘਰ ਵਿੱਚ ਖੂਬ ਪਸੰਦ ਕੀਤੀ ਗਈ ਸੀ। ਹਾਲਾਂਕਿ ਸਿਧਾਰਥ ਦੀ ਪਿਛਲੇ ਸਾਲ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਿਸ ਤੋਂ ਬਾਅਦ ਸ਼ਹਿਨਾਜ਼ ਬਹੁਤ ਟੁੱਟ ਗਈ ਸੀ ਪਰ ਹੌਲੀ-ਹੌਲੀ ਉਹ ਆਪਣੇ ਕੰਮ 'ਤੇ ਵਾਪਸ ਆ ਰਹੀ ਹੈ।
ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਸ਼ਿਲਪਾ ਸ਼ੈੱਟੀ ਦੇ ਚੈਟ ਸ਼ੋਅ ਸ਼ੇਪ ਆਫ ਯੂ ਵਿੱਚ ਪਹੁੰਚੀ, ਜਿਸ ਦਾ ਇੱਕ ਪ੍ਰੋਮੋ ਸਾਹਮਣੇ ਆਇਆ ਹੈ। ਸ਼ਿਲਪਾ ਨਾਲ ਗੱਲ ਕਰਦੇ ਹੋਏ ਸ਼ਹਿਨਾਜ਼ ਨੇ ਦੱਸਿਆ ਕਿ ਸਿਧਾਰਥ ਹਮੇਸ਼ਾ ਮੈਨੂੰ ਹੱਸਦਾ ਦੇਖਣਾ ਚਾਹੁੰਦਾ ਸੀ। ਉਸਨੂੰ ਮੇਰਾ ਹੱਸਣਾ ਪਸੰਦ ਸੀ। ਉਹ ਸਿਧਾਰਥ ਬਾਰੇ ਗੱਲ ਕਰਦੇ ਹੋਏ ਕਾਫੀ ਭਾਵੁਕ ਹੋ ਗਈ ਸੀ।
ਇਹ ਵੀ ਪੜ੍ਹੋ: ਰਾਜਕੁਮਾਰ ਰਾਓ ਹੋਏ ਧੋਖਾਧੜੀ ਦਾ ਸ਼ਿਕਾਰ, ਪੈਨ ਕਾਰਡ 'ਤੇ ਲਿਆ ਗਿਆ ਇੰਨੇ ਰੁਪਏ ਦਾ ਲੋਨ