(Source: ECI/ABP News/ABP Majha)
ਇਨ੍ਹਾਂ ਫੋਨਾਂ 'ਤੇ ਨਹੀਂ ਚੱਲੇਗਾ WhatsApp, ਖਰੀਦਣਾ ਪਵੇਗਾ ਨਵਾਂ ਫੋਨ! ਵੇਖੋ List
Whatsapp: ਇਸ ਤੋਂ ਪਹਿਲਾਂ ਵੀ ਨਵੰਬਰ 2021 'ਚ WhatsApp ਨੇ Android 4.0.3, iOS 9 ਅਤੇ KaiOS 2.5.0 'ਤੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਮਤਲਬ ਕਿ ਅਜਿਹਾ ਫੈਸਲਾ ਪਹਿਲਾਂ ਵੀ ਕੁਝ OS ਨੂੰ ਲੈ ਕੇ ਲਿਆ ਜਾ ਚੁੱਕਾ ਹੈ।
Whatsapp will not work in these phones: ਮੈਟਾ ਨੇ ਵਟਸਐਪ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਇਹ ਉਪਭੋਗਤਾਵਾਂ ਨੂੰ ਹੈਰਾਨ ਕਰ ਸਕਦਾ ਹੈ ਕਿਉਂਕਿ WhatsApp KaiOS ਵਿੱਚ ਕੰਮ ਨਹੀਂ ਕਰੇਗਾ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੈਟਾ ਵੱਲੋਂ ਅਜਿਹਾ ਫੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਨਵੰਬਰ 2021 'ਚ WhatsApp ਨੇ Android 4.0.3, iOS 9 ਅਤੇ KaiOS 2.5.0 'ਤੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਮਤਲਬ ਕਿ ਅਜਿਹਾ ਫੈਸਲਾ ਪਹਿਲਾਂ ਵੀ ਕੁਝ OS ਨੂੰ ਲੈ ਕੇ ਲਿਆ ਜਾ ਚੁੱਕਾ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਵਟਸਐਪ KaiOS 2.5.4 ਜਾਂ ਇਸ ਤੋਂ ਬਾਅਦ ਵਾਲੇ ਵਰਜ਼ਨ 'ਤੇ ਕੰਮ ਨਹੀਂ ਕਰੇਗਾ। ਮਤਲਬ ਕਿ ਹੁਣ ਇਹ Jio Phone ਸਮੇਤ Nokia 6300 4G ਫੋਨਾਂ 'ਤੇ ਕੰਮ ਨਹੀਂ ਕਰੇਗਾ। ਇਸ ਨਾਲ ਕਈ ਫੀਚਰ ਫੋਨ ਪ੍ਰਭਾਵਿਤ ਹੋਣ ਜਾ ਰਹੇ ਹਨ। ਇਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਦਿੱਤੀ ਹੈ। ਯੂਜ਼ਰਸ ਦਾ ਕਹਿਣਾ ਹੈ ਕਿ ਵਟਸਐਪ ਨੇ ਅਚਾਨਕ ਉਨ੍ਹਾਂ ਦੇ ਫੋਨ 'ਤੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਮੁੜ ਇੰਸਟਾਲ ਕਰਨ ਅਤੇ ਹੋਰ ਸਭ ਕੁਝ ਕਰਨ ਤੋਂ ਬਾਅਦ ਵੀ, ਇਹ ਕੰਮ ਨਹੀਂ ਕਰ ਰਿਹਾ ਹੈ।
ਇਸ ਸਬੰਧੀ ਜਾਣਕਾਰੀ KaiOS ਦੀ ਵੈੱਬਸਾਈਟ 'ਤੇ ਦਿੱਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਵਟਸਐਪ ਨੂੰ 25 ਜੂਨ 2024 ਤੋਂ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਹੁਣ ਕੋਈ ਵੀ ਨਵਾਂ ਯੂਜ਼ਰ ਡਾਊਨਲੋਡ ਅਤੇ ਲੌਗਇਨ ਨਹੀਂ ਕਰ ਸਕੇਗਾ। ਇਸ ਦੇ ਨਾਲ ਹੀ ਮੌਜੂਦਾ ਯੂਜ਼ਰਸ 2025 ਦੀ ਸ਼ੁਰੂਆਤ ਤੱਕ ਇਸ ਐਪ ਦੀ ਵਰਤੋਂ ਕਰ ਸਕਣਗੇ। KaiOS ਦੀ ਵਰਤੋਂ ਕੀਪੈਡ ਫੋਨਾਂ ਵਿੱਚ ਕੀਤੀ ਜਾਂਦੀ ਹੈ। ਇਸ ਫੋਨ 'ਚ ਯੂਟਿਊਬ, ਫੇਸਬੁੱਕ ਵਰਗੀਆਂ ਐਪਸ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਹਾਲਾਂਕਿ, ਵਟਸਐਪ ਦੁਆਰਾ ਅਧਿਕਾਰਤ ਘੋਸ਼ਣਾ ਅਜੇ ਬਾਕੀ ਹੈ।
ਇਨ੍ਹਾਂ ਫੋਨਾਂ 'ਚ ਕੰਮ ਨਹੀਂ ਕਰੇਗਾ Whatsapp-
Jio Phone
Jio Phone 2
Nokia 2720 Flip
Nokia 6300 4G
Itel ਅਤੇ Karbonn ਦੇ ਫੀਚਰ ਫੋਨ
ਇਸ ਤੋਂ ਇਲਾਵਾ ਜੋ ਫੋਨ KaiOS 'ਤੇ ਆਧਾਰਿਤ ਹਨ, ਉਨ੍ਹਾਂ 'ਚ ਇਸ ਐਪ ਦੀ ਵਰਤੋਂ ਕਰਨਾ ਮੁਸ਼ਕਲ ਹੋਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।