ਯੂਟਿਊਬ ਤੋਂ ਹਟੇਗਾ ‘ਡਿਸਲਾਈਕ’ ਦਾ ਬਟਨ, ਗੂਗਲ ਨੇ ਚੁੱਕਿਆ ਇਸ ਲਈ ਵੱਡਾ ਕਦਮ
ਇਸ ਵੇਲੇ YouTube ਦੇ ਲਾਈਕ ਤੇ ਡਿਸਲਾਈਕ ਮੇਕਰਜ਼ ਦੇ ਪੇਜ ਉੱਤੇ ਸਾਫ਼ ਦਿਸਦੇ ਹਨ ਪਰ ਇਹ ਫ਼ੀਚਰ ਆਉਣ ਤੋਂ ਬਾਅਦ ਸਿਰਫ਼ ਲਾਈਕ ਬਟਨ ਹੀ ਦਿਸਿਆ ਕਰੇਗਾ।
ਚੰਡੀਗੜ੍ਹ: ਗੂਗਲ ਦਾ ਵਿਡੀਓ ਪਲੇਟਫ਼ਾਰਮ YouTube ਉੱਤੇ ਛੇਤੀ ਹੀ ਇੱਕ ਨਵਾਂ ਤੇ ਬੇਹੱਦ ਖ਼ਾਸ ਫ਼ੀਚਰ ਆ ਸਕਦਾ ਹੈ, ਜਿਸ ਰਾਹੀਂ ਯੂਜ਼ਰਸ ਯੂਟਿਊਬ ਉੱਤੇ ਮਿਲੇ ਡਿਸਲਾਈਕ ਦੂਜਿਆਂ ਤੋਂ ਲੁਕਾ (ਹਾਈਡ ਕਰ) ਸਕਣਗੇ। ਕੰਪਨੀ ਵਿਡੀਓ ਮੇਕਰਜ਼ ਨੂੰ ਨਿਰਾਸ਼ਾ ਤੋਂ ਬਚਾਉਣ ਲਈ ਇਹ ਫ਼ੀਚਰ ਲੈ ਕੇ ਆ ਰਹੀ ਹੈ।
ਅਜਿਹਾ ਇਸ ਲਈ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਕੰਪਨੀ ਅਨੁਸਾਰ ਕੁਝ ਲੋਕ ਜਾਣਬੁੱਝ ਕੇ ਕ੍ਰੀਏਟਰਜ਼ ਤੇ ਚੈਨਲ ਦੀ ਵਿਡੀਓ ਦੀ ਰੇਟਿੰਗ ਡੇਗਣ ਲਈ ਇੰਝ ਕਰਦੇ ਹਨ। ਇਸ ਵਿੱਚ ਕਈ ਸਿਆਸੀ ਸੰਗਠਨ ਵੀ ਸ਼ਾਮਲ ਹਨ, ਜੋ ਆਪਣੇ ਵਿਰੋਧੀਆਂ ਦੀਆਂ ਯੂਟਿਊਬ ਵਿਡੀਓਜ਼ ਨੂੰ ਜਾਣਬੁੱਝ ਕੇ ਡਿਸਲਾਈਕ ਕਰਦੇ ਹਨ।
ਇੱਕ ਰਿਪੋਰਟ ਮੁਤਾਬਕ ਜਾਣਬੁੱਝ ਕੇ ਕੀਤੇ ਜਾਣ ਵਾਲੇ ਡਿਸਲਾਈਕਸ ਉੱਤੇ ਲਗਾਮ ਕੱਸਣ ਲਈ ਕੰਪਨੀ ਇਹ ਫ਼ੀਚਰ ਲੈ ਕੇ ਆ ਰਹੇ ਹਨ। ਇਸ ਵੇਲੇ YouTube ਦੇ ਲਾਈਕ ਤੇ ਡਿਸਲਾਈਕ ਮੇਕਰਜ਼ ਦੇ ਪੇਜ ਉੱਤੇ ਸਾਫ਼ ਦਿਸਦੇ ਹਨ ਪਰ ਇਹ ਫ਼ੀਚਰ ਆਉਣ ਤੋਂ ਬਾਅਦ ਸਿਰਫ਼ ਲਾਈਕ ਬਟਨ ਹੀ ਦਿਸਿਆ ਕਰੇਗਾ।
ਕੰਪਨੀ ਦਾ ਕਹਿਣਾ ਹੈ ਕਿ YouTube ਦੇ ਡਿਸਲਾਈਕ ਬਟਨ ਦਾ ਵਿਡੀਓ ਮੇਕਰਜ਼ ਭਾਵ ਕ੍ਰੀਏਟਰਜ਼ ਉੱਤੇ ਨਾਂਹਪੱਖੀ ਅਸਰ ਪੈਂਦਾ ਹੈ। ਕੰਪਨੀ ਨੇ YouTube ਲਾਈਕ ਤੇ ਡਿਸਲਾਈਕ ਦੇ ਬਟਨ ਇਸ ਲਈ ਦਿੱਤੇ ਸਨ, ਤਾਂ ਜੋ ਵਿਊਅਰਜ਼ ਦੀ ਫ਼ੀਡਬੈਕ ਮਿਲ ਸਕੇ ਤੇ ਵਿਡੀਓ ਨੂੰ ਮਿਲਣ ਵਾਲੇ ਹੁੰਗਾਰੇ ਦਾ ਪਤਾ ਲੱਗ ਸਕੇ।
ਇਸ ਦੀ ਵਰਤੋਂ ਗ਼ਲਤ ਤਰੀਕੇ ਹੋਣ ਲੱਗ ਪਈ ਹੈ। ਇਸੇ ਲਈ ਕੰਪਨੀ ਨੇ ਹੁਣ ਡਿਸਲਾਈਕ ਬਟਨ ਨੂੰ ਹਾਈਡ ਕਰਨ ਦਾ ਫ਼ੈਸਲਾ ਕੀਤਾ ਹੈ। ਭਾਰਤ ਵਿੱਚ ਇਹ ਉਸ ਵੇਲੇ ਚਰਚਾ ਵਿੱਚ ਆਇਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ ਨੂੰ ਲਾਈਕ ਨਾਲੋਂ ਕਈ ਗੁਣਾ ਵੱਧ ਡਿਸਲਾਈਕ ਮਿਲਣ ਲੱਗੇ। ਬਾਅਦ ਵਿੱਚ ਬੀਜੇਪੀ ਨੇ ਸੋਸ਼ਲ ਮੀਡੀਆ 'ਤੇ ਡਿਸਲਾਈਕ ਬਟਨ ਨੂੰ ਫ੍ਰੀਜ ਵੀ ਕਰ ਦਿੱਤਾ ਸੀ।