Metaverse 'ਚ ਦਸਤਕ ਦੇਵੇਗੀ Youtube, ਹੁਣ ਪਹਿਲਾਂ ਤੋਂ ਵੀ ਜ਼ਿਆਦਾ ਤੇ ਆਸਾਨ ਤਰੀਕਿਆਂ ਨਾਲ ਕਮਾ ਸਕੋਗੇ ਪੈਸੇ
ਭਵਿੱਖ ਨੂੰ ਦੇਖਦੇ ਹੋਏ, ਬਹੁਤ ਸਾਰੀਆਂ ਤਕਨੀਕੀ ਕੰਪਨੀਆਂ ਮੈਟਾਵਰਸ (Metaverse) ਵੱਲ ਮੁੜ ਰਹੀਆਂ ਹਨ। ਪਿਛਲੇ ਸਾਲ ਫੇਸਬੁੱਕ ਨੇ ਵੀ ਇਸ 'ਚ ਐਂਟਰੀ ਦਾ ਐਲਾਨ ਕੀਤਾ ਸੀ। ਉਸ ਨੇ ਆਪਣੀ ਕੰਪਨੀ ਦਾ ਨਾਮ ਬਦਲ ਲਿਆ ਅਤੇ ਫੇਸਬੁੱਕ (Facebook) ਤੋਂ ਮੈਟਾ (Meta) ਹੋ ਗਈ।
Youtube in Metaverse: ਭਵਿੱਖ ਨੂੰ ਦੇਖਦੇ ਹੋਏ, ਬਹੁਤ ਸਾਰੀਆਂ ਤਕਨੀਕੀ ਕੰਪਨੀਆਂ ਮੈਟਾਵਰਸ (Metaverse) ਵੱਲ ਮੁੜ ਰਹੀਆਂ ਹਨ। ਪਿਛਲੇ ਸਾਲ ਫੇਸਬੁੱਕ ਨੇ ਵੀ ਇਸ 'ਚ ਐਂਟਰੀ ਦਾ ਐਲਾਨ ਕੀਤਾ ਸੀ। ਉਸ ਨੇ ਆਪਣੀ ਕੰਪਨੀ ਦਾ ਨਾਮ ਬਦਲ ਲਿਆ ਅਤੇ ਫੇਸਬੁੱਕ (Facebook) ਤੋਂ ਮੈਟਾ (Meta) ਹੋ ਗਈ।
ਹਾਲ ਹੀ 'ਚ ਰਿਲਾਇੰਸ ਨੇ ਵੀ ਅਜਿਹੀ ਹੀ ਇਕ ਕੰਪਨੀ 'ਚ ਨਿਵੇਸ਼ ਕੀਤਾ ਹੈ। ਹੁਣ ਖਬਰ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਤਕਨੀਕੀ ਕੰਪਨੀ ਗੂਗਲ ਵੀ ਮੇਟਾਵਰਸ 'ਚ ਕਦਮ ਰੱਖੇਗੀ। ਪਹਿਲਾਂ ਇਹ ਯੂ-ਟਿਊਬ ਰਾਹੀਂ ਕੀਤਾ ਜਾਵੇਗਾ। ਆਓ ਜਾਣਦੇ ਹਾਂ ਪੂਰੀ ਯੋਜਨਾ ਅਤੇ ਇਸ ਨਾਲ ਆਮ ਲੋਕਾਂ ਨੂੰ ਕਿਵੇਂ ਫਾਇਦਾ ਹੋਵੇਗਾ।
ਡਿਜੀਟਲ ਆਰਟ ਮਾਰਕਿਟ ਬਣਾਈ ਜਾਵੇਗੀ
ਰਿਪੋਰਟ ਦੇ ਮੁਤਾਬਕ, ਗੂਗਲ ਹੁਣ ਆਪਣੇ ਯੂਟਿਊਬ ਪਲੇਟਫਾਰਮ ਰਾਹੀਂ ਬਲਾਕਚੇਨ ਆਧਾਰਤ ਨਾਨ-ਫੰਜੀਬਲ ਟੋਕਨ (NFT) ਲਿਆਏਗਾ। ਇਹ ਮੌਜੂਦਾ ਯੂਟਿਊਬ ਸਿਸਟਮ ਤੋਂ ਬਿਲਕੁਲ ਵੱਖਰਾ ਹੋਵੇਗਾ। ਇਹ ਮੈਟਾਵਰਸ ਵਰਗਾ ਹੋਵੇਗਾ। ਇੱਥੇ ਇੱਕ ਸਿੰਗਲ ਡਿਜੀਟਲ ਆਰਟ ਮਾਰਕੀਟ ਹੋਵੇਗਾ, ਜਿੱਥੇ ਵੀਡੀਓ ਅਤੇ ਗੇਮਿੰਗ ਸਮੱਗਰੀ ਵੀ ਹੋਵੇਗੀ। ਇਸ ਨਾਲ ਯੂਜ਼ਰਸ ਪੈਸੇ ਵੀ ਕਮਾ ਸਕਣਗੇ।
ਇਸ ਤਰ੍ਹਾਂ ਹੋਵੇਗੀ ਕਮਾਈ-
ਹੁਣ ਇਹ ਸਮਝਣਾ ਜ਼ਰੂਰੀ ਹੈ ਕਿ ਇਸ ਨਵੀਂ ਪ੍ਰਣਾਲੀ ਦੇ ਤਹਿਤ ਯੂਜ਼ਰ ਆਸਾਨੀ ਨਾਲ ਪੈਸੇ ਕਿਵੇਂ ਕਮਾ ਸਕਣਗੇ। ਅਸਲ ਵਿੱਚ, ਜਦੋਂ ਤੁਸੀਂ ਨਵੀਂ ਪ੍ਰਣਾਲੀ ਯਾਨੀ NFT ਵਿੱਚ ਆਪਣੇ ਕਿਸੇ ਵੀ Unique ਵੀਡੀਓ, ਫੋਟੋਆਂ ਜਾਂ ਹੋਰ ਸਮੱਗਰੀ ਨੂੰ ਪਾਉਂਦੇ ਹੋ, ਤਾਂ ਇਸਦੇ ਬਦਲੇ ਤੁਹਾਨੂੰ ਰੁਪਏ ਮਿਲਣਗੇ।
ਇੱਥੇ ਦੂਸਰੇ ਯੂਜ਼ਰ ਤੁਹਾਡੇ ਕੰਮ ਨੂੰ ਖਰੀਦਦੇ ਹਨ ਤੇ ਵੇਚਦੇ ਹਨ। ਇਸ ਤਰ੍ਹਾਂ ਨਾਲ ਇਸ ਦਾ ਮੁੱਲ ਵਧਦਾ ਹੈ ਤੇ ਤੁਹਾਡੀ ਆਮਦਨ ਵੀ ਵਧਦੀ ਹੈ। ਦੱਸ ਦਈਏ ਕਿ ਫੇਸਬੁੱਕ ਮੈਟਾਵਰਸ 'ਤੇ ਬਹੁਤ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ ਉਸ ਨੇ ਇੰਸਟਾਗ੍ਰਾਮ 'ਤੇ ਵੀ NFT ਫੀਚਰ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :