3.8 ਫੁੱਟ ਦਾ ਲਾੜਾ ਤੇ 3.6 ਫੁੱਟ ਦੀ ਲਾੜੀ, ਚਰਚਾ 'ਚ ਬਣਿਆ ਇਹ ਅਨੋਖਾ ਵਿਆਹ! ਲੋਕ ਕਹਿ ਰਹੇ 'ਰੱਬ ਨੇ ਬਣਾਈ ਜੋੜੀ'
3 ਫੁੱਟ 6 ਇੰਚ ਦੀ ਲਾੜੀ ਦਾ ਵਿਆਹ 3 ਫੁੱਟ 8 ਇੰਚ ਦੇ ਲਾੜੇ ਨਾਲ ਹੋਇਆ। ਲਾੜਾ ਨਿਤਿਨ ਹਰਿਆਣਾ ਦੇ ਅੰਬਾਲਾ ਤੋਂ ਹੈ ਅਤੇ ਲਾੜੀ ਰੋਪੜ, ਪੰਜਾਬ ਤੋਂ ਹੈ। ਪਰਿਵਾਰ ਵੀ ਦੋਵਾਂ ਦੇ ਵਿਆਹ ਤੋਂ ਬਹੁਤ ਖੁਸ਼ ਹੈ। ਇਹ ਅਨੋਖਾ ਵਿਆਹ ਸੋਸ਼ਲ ਮੀਡੀਆ 'ਤੇ...

ਕਹਿ ਜਾਂਦਾ ਹੈ ਜੋੜੇ ਆਸਮਾਨ ਤੋਂ ਹੀ ਬਣ ਕੇ ਆਉਂਦੇ ਨੇ, ਇਹ ਗੱਲ ਸੱਚ ਸਾਬਿਤ ਹੁੰਦੀ ਨਜ਼ਰ ਆਈ ਜਦੋਂ ਹਰਿਆਣਾ ਦੇ ਅੰਬਾਲਾ ਵਿਚ 3.8 ਫੁੱਟ ਦੇ ਲਾੜੇ ਨਿਤਿਨ ਅਤੇ 3.6 ਫੁੱਟ ਦੀ ਲਾੜੀ ਆਰੁਸ਼ੀ ਦਾ ਝਟ ਮੰਗਣੀ-ਪੱਟ ਵਿਆਹ ਹੋਇਆ। ਦੋਨਾਂ ਦੀ ਪਹਿਲੀ ਵਾਰ ਮੁਲਾਕਾਤ 26 ਮਾਰਚ ਨੂੰ ਹੋਈ ਸੀ। ਪਹਿਲੀ ਨਜ਼ਰ ਵਿਚ ਹੀ ਇਸ ਅਨੋਖੀ ਜੋੜੀ ਨੇ ਇਕ ਦੂਜੇ ਨੂੰ ਪਸੰਦ ਕਰ ਲਿਆ। ਇਸ ਤੋਂ 10 ਦਿਨਾਂ ਬਾਅਦ ਹੀ ਦੋਨਾਂ ਨੇ ਵਿਆਹ ਕਰ ਲਿਆ।
ਨਿਤਿਨ ਦੇ ਪਿਤਾ ਇੱਕ ਦੁਕਾਨ ਚਲਾਉਂਦੇ ਹਨ, ਪਰ ਰੋਪੜ ਦੀ ਰਹਿਣ ਵਾਲੀ ਆਰੁਸ਼ੀ ਦੇ ਪਿਤਾ ਦਾ ਦੇਹਾਂਤ ਹੋ ਚੁੱਕਾ ਹੈ। ਉਸ ਦੀ ਮਾਂ ਘਰੇਲੂ ਕੰਮ ਕਰਦੀ ਹੈ। ਜਦੋਂ ਤੁਰੰਤ ਵਿਆਹ ਦੀ ਗੱਲ ਚਲੀ ਤਾਂ ਆਰੁਸ਼ੀ ਦੀ ਮਾਂ ਨੇ ਕਿਹਾ ਕਿ ਵਿਆਹ ਕਰਨ ਦੇ ਲਈ ਥੋੜਾ ਸਮਾਂ ਚਾਹੀਦਾ ਹੋਵੇਗਾ।
ਇਹ ਸੁਣ ਕੇ ਨਿਤਿਨ ਨੇ ਕਿਹਾ– "ਮੈਨੂੰ ਦਾਜ ਨਹੀਂ, ਸਿਰਫ ਸਾਥ ਚਾਹੀਦਾ ਹੈ।" ਇਹ ਗੱਲ ਸੁਣਦੇ ਹੀ ਲਾੜੇ ਦੇ ਪਰਿਵਾਰ ਨੇ ਵੀ ਵਿਆਹ ਲਈ ਆਪਣੀ ਸਹਿਮਤੀ ਦੇ ਦਿੱਤੀ। ਦੱਸਣਯੋਗ ਹੈ ਕਿ ਨਿਤਿਨ ਅਤੇ ਆਰੁਸ਼ੀ ਦੋਵੇਂ Dwarfism (ਬੌਣਾਪਣ) ਨਾਲ ਪੀੜਤ ਹਨ। ਹਾਲਾਂਕਿ ਦੋਵਾਂ ਦੇ ਮਾਪੇ ਅਤੇ ਭੈਣ-ਭਰਾ ਦੀ ਉਚਾਈ ਆਮ ਇਨਸਾਨਾਂ ਵਰਗੀ ਹੈ।
ਵੀਡੀਓ ਇੰਟਰਨੈਟ 'ਤੇ ਵਾਇਰਲ
ਵਿਆਹ ਤੋਂ ਬਾਅਦ ਰਿਸੈਪਸ਼ਨ ਵਿਚ ਜਦੋਂ ਦੋਵਾਂ ਨੇ ਇਕ ਦੂਜੇ ਦੇ ਨਾਲ ਡਾਂਸ ਕੀਤਾ ਤਾਂ ਉਨ੍ਹਾਂ ਦੇ ਵੀਡੀਓ ਇੰਟਰਨੈਟ 'ਤੇ ਵਾਇਰਲ ਹੋ ਗਏ। ਅੰਬਾਲਾ ਕੈਂਟ ਦੇ ਮਤੀਦਾਸ ਨਗਰ ਵਾਸੀ ਨਿਤਿਨ ਵਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿੱਚ 5 ਮੈਂਬਰ ਹਨ– ਮਾਂ ਮੋਨਿਕਾ, ਪਿਤਾ ਮਨੋਜ, ਇੱਕ ਭਰਾ ਅਜੇ ਅਤੇ ਇੱਕ ਭੈਣ। ਪਰਿਵਾਰ ਵਿੱਚ ਸਾਰੇ ਲੋਕ ਸਧਾਰਣ ਹਨ, ਸਿਰਫ਼ ਉਹੀ ਡਵਾਰਫ਼ਿਜ਼ਮ (ਬੌਣਾਪਣ) ਨਾਲ ਪੀੜਤ ਹਨ। ਜਨਮ ਤੋਂ ਕੁਝ ਦਿਨਾਂ ਬਾਅਦ ਹੀ ਇਸ ਬੀਮਾਰੀ ਬਾਰੇ ਪਤਾ ਲੱਗ ਗਿਆ ਸੀ, ਪਰ ਪਰਿਵਾਰ ਨੇ ਉਨ੍ਹਾਂ ਨੂੰ ਇੱਕ ਆਮ ਬੱਚੇ ਵਾਂਗ ਹੀ ਪਾਲਿਆ।
ਉਥੇ ਹੀ, ਪੰਜਾਬ ਦੇ ਰੂਪਨਗਰ (ਰੋਪੜ) ਦੀ ਰਹਿਣ ਵਾਲੀ ਆਰੁਸ਼ੀ 4 ਭੈਣ-ਭਰਾਵਾਂ ਵਿਚੋਂ ਸਭ ਤੋਂ ਵੱਡੀ ਹੈ। ਉਸ ਦਾ ਇੱਕ ਛੋਟਾ ਭਰਾ ਵੀ ਛੋਟੀ ਉਚਾਈ ਵਾਲਾ ਹੈ, ਜਦਕਿ ਬਾਕੀ ਸਭ ਦੀ ਹਾਈਟ ਨਾਰਮਲ ਹੈ। ਆਰੁਸ਼ੀ ਦੇ ਪਰਿਵਾਰ ਨੂੰ ਇਸ ਬਾਰੇ ਉਦੋਂ ਪਤਾ ਲੱਗਿਆ, ਜਦੋਂ ਉਹ 2 ਸਾਲ ਦੀ ਹੋਈ ਤੇ ਉਸ ਦੀ ਉਚਾਈ ਵਧਣੀ ਬੰਦ ਹੋ ਗਈ।
ਨਿਤਿਨ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਮਨੋਜ ਦੀ ਇੱਕ ਦੁਕਾਨ ਹੈ। ਮਿਡਲ ਵਰਗ ਤੋਂ ਸੰਬੰਧਤ ਹੋਣ ਦੇ ਬਾਵਜੂਦ, ਪਿਤਾ ਨੇ ਸਾਰੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਈ। ਨਿਤਿਨ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ। ਉਹ ਕਾਲਜ ਜਾਣਾ ਚਾਹੁੰਦੇ ਸਨ, ਪਰ ਆਉਣ-ਜਾਣ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਕਾਰਨ ਪੜ੍ਹਾਈ ਛੱਡਣੀ ਪਈ। ਇਸ ਤੋਂ ਬਾਅਦ ਉਨ੍ਹਾਂ ਨੇ ਪਿਤਾ ਦੀ ਦੁਕਾਨ 'ਚ ਹੱਥ ਬਟਾਉਣਾ ਸ਼ੁਰੂ ਕਰ ਦਿੱਤਾ। ਹੁਣ ਉਹ ਪਿਤਾ ਦੀ ਹਰ ਤਰ੍ਹਾਂ ਮਦਦ ਕਰਦੇ ਹਨ।
ਉੱਥੇ ਹੀ, ਆਰੁਸ਼ੀ ਦੇ ਪਿਤਾ ਦਾ ਦਿਹਾਂਤ ਹੋ ਚੁੱਕਾ ਹੈ। ਇਸ ਦੇ ਬਾਵਜੂਦ, ਉਸ ਦੀ ਮਾਂ ਨੇ ਕਦੇ ਵੀ ਹਾਰ ਨਹੀਂ ਮੰਨੀ ਅਤੇ ਘਰੇਲੂ ਕੰਮ ਕਰਦਿਆਂ ਆਪਣੇ ਬੱਚਿਆਂ ਦੀ ਪੜ੍ਹਾਈ-ਲਿਖਾਈ ਵਿੱਚ ਕੋਈ ਵੀ ਘਾਟ ਨਹੀਂ ਆਉਣ ਦਿੱਤੀ। ਆਰੁਸ਼ੀ ਨੇ BA ਤੱਕ ਦੀ ਸਿੱਖਿਆ ਪ੍ਰਾਪਤ ਕੀਤੀ ਹੈ।





















