Viral Video: ਤਪਦੀ ਗਰਮੀ 'ਚ ਏਅਰ ਇੰਡੀਆ ਦੀ ਵੱਡੀ ਲਾਪਰਵਾਹੀ, ਬਿਨਾਂ AC ਵਾਲੇ ਜਹਾਜ਼ 'ਚ ਪਸੀਨੇ ਨਾਲ ਭੜੂਚ ਹੋਏ ਯਾਤਰੀ, ਦੇਖੋ ਵੀਡੀਓ ਵਾਇਰਲ
ਸੋਸ਼ਲ ਮੀਡੀਆ ਉੱਤੇ ਇੱਕ ਅਜਿਹੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਯਾਤਰੀ ਹਵਾਈ ਜਹਾਜ਼ ਬੈਠੇ ਹੋਏ ਪਸੀਨੋ-ਪਸੀਨਾ ਹੁੰਦੇ ਨਜ਼ਰ ਆਏ। ਯਾਤਰੀਆਂ ਨੂੰ ਲਗਭਗ ਚਾਰ ਘੰਟੇ ਤੱਕ ਬਿਨਾਂ ਏਸੀ ਦੇ ਬੈਠਣਾ ਪਿਆ।

Viral Video: ਦਿੱਲੀ ਅਤੇ ਦੇਸ਼ ਦੇ ਕਈ ਹਿੱਸੇ ਭਿਆਨਕ ਗਰਮੀ ਦੀ ਚਪੇਟ ਵਿੱਚ ਹਨ। ਇਸ ਦੌਰਾਨ, ਦਿੱਲੀ ਏਅਰਪੋਰਟ 'ਤੇ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਇੱਥੇ ਏਅਰ ਇੰਡੀਆ ਦੀ ਦਿੱਲੀ ਤੋਂ ਪਟਨਾ ਜਾਣ ਵਾਲੀ ਉਡਾਣ (AI2521) ਵਿੱਚ ਯਾਤਰੀਆਂ ਨੂੰ ਲਗਭਗ ਚਾਰ ਘੰਟੇ ਤੱਕ ਬਿਨਾਂ ਏਸੀ ਦੇ ਬੈਠਣਾ ਪਿਆ, ਜਿਸ ਕਾਰਨ ਉਹ ਗਰਮੀ ਨਾਲ ਬੇਹਾਲ ਹੋ ਗਏ। ਇਹ ਉਡਾਣ 18 ਮਈ ਨੂੰ ਸ਼ਾਮ 4:45 ਵਜੇ ਰਵਾਨਾ ਹੋਣੀ ਸੀ, ਪਰ ਏਸੀ ਖਰਾਬ ਹੋਣ ਕਾਰਨ ਯਾਤਰੀਆਂ ਨੂੰ ਜਹਾਜ਼ 'ਚ ਹੀ ਬੈਠੇ ਰਹਿਣਾ ਪਿਆ। ਇਸ ਦੌਰਾਨ, ਜਹਾਜ਼ ਦੇ ਅੰਦਰ ਦਾ ਤਾਪਮਾਨ 41.1 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ, ਜਿਸ ਕਾਰਨ ਯਾਤਰੀਆਂ ਨੂੰ ਗੰਭੀਰ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ।
ਇੱਕ ਯਾਤਰੀ, ਰਾਸ਼ਟਰੀ ਜਨਤਾ ਦਲ ਦੇ ਵਿਧਾਇਕ ਰਿਸ਼ੀ ਮਿਸ਼ਰਾ ਨੇ, ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝਾ ਕਰਦਿਆਂ ਦੱਸਿਆ ਕਿ ਜਹਾਜ਼ ਦੇ ਅੰਦਰ ਏਸੀ ਨਾ ਹੋਣ ਕਾਰਨ ਬੱਚਿਆਂ ਅਤੇ ਵੱਡਿਆਂ ਨੂੰ ਪਸੀਨਾ ਆ ਰਿਹਾ ਸੀ ਅਤੇ ਕੋਈ ਵੀ ਸਟਾਫ ਮਦਦ ਲਈ ਉਪਲਬਧ ਨਹੀਂ ਸੀ।
ਇੱਕ ਵਾਇਰਲ ਵੀਡੀਓ ਵਿੱਚ ਦਿੱਲੀ ਤੋਂ ਪਟਨਾ ਜਾ ਰਹੀ ਏਅਰ ਇੰਡੀਆ ਦੀ ਉਡਾਣ (AI2521) ਦੇ ਯਾਤਰੀਆਂ ਨੂੰ ਬਿਨਾਂ ਏਅਰ ਕੰਡੀਸ਼ਨਿੰਗ ਦੇ ਜਹਾਜ਼ ਵਿੱਚ ਘੰਟੇ ਭਰ ਤੱਕ ਬੈਠੇ ਹੋਏ ਦਿਖਾਇਆ ਗਿਆ ਹੈ। ਇਸ ਦੌਰਾਨ, ਯਾਤਰੀ ਪਸੀਨੇ ਨਾਲ ਤਰਬਤਰ ਹੋ ਗਏ ਅਤੇ ਕੁਝ ਆਪਣੇ ਹੱਥਾਂ ਨਾਲ ਪੱਖੇ ਝਲਦੇ ਨਜ਼ਰ ਆਏ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ, ਏਅਰ ਇੰਡੀਆ ਦੀ ਕਾਰਗੁਜ਼ਾਰੀ 'ਤੇ ਇੱਕ ਵਾਰ ਫਿਰ ਸਵਾਲ ਉਠੇ ਹਨ।
ये एयर इंडिया की दिल्ली पटना फ्लाइट है।बताने की ज़रूरत नहीं,सिर्फ़ इनको देखिए और सुनिए।लिखने का कोई असर होगा इसकी उम्मीद नहीं है।अभी 10 दिन पहले पटना दिल्ली फ्लाइट का भी ऐसा ही हाल था।तब भी लिख कर ध्यान आकृष्ट करने की कोशिश की थी।@airindia @RamMNK pic.twitter.com/Lu1fGUQYqj
— Sukesh Ranjan (@RanjanSukesh) May 18, 2025
ਇਸ ਘਟਨਾ ਨੇ ਏਅਰ ਇੰਡੀਆ ਦੀ ਤਿਆਰੀ ਅਤੇ ਰੱਖ-ਰਖਾਵ ਦੇ ਮਿਆਰ 'ਤੇ ਗੰਭੀਰ ਚਿੰਤਾ ਜਤਾਈ ਹੈ, ਖ਼ਾਸ ਕਰਕੇ ਇਸ ਤਰ੍ਹਾਂ ਦੀ ਗਰਮੀ ਦੇ ਦੌਰਾਨ। ਕਈ ਲੋਕਾਂ ਦਾ ਮੰਨਣਾ ਹੈ ਕਿ ਏਅਰਲਾਈਨ ਨੂੰ ਯਾਤਰੀਆਂ ਨੂੰ ਸਵਾਰ ਕਰਨ ਤੋਂ ਪਹਿਲਾਂ ਏਸੀ ਸਿਸਟਮ ਦੀ ਜਾਂਚ ਕਰਨੀ ਚਾਹੀਦੀ ਸੀ।
ਏਅਰ ਇੰਡੀਆ ਨੇ ਇਸ ਘਟਨਾ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਡਾਣ ਦੇ ਰੁਕਾਵਟ ਕਾਰਨ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਅਸੀਂ ਮੁਆਫੀ ਚਾਹੁੰਦੇ ਹਾਂ ਅਤੇ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ।






















