(Source: ECI/ABP News)
ਕੀ ਪਟੜੀ 'ਤੇ ਸਿੱਕਾ ਰੱਖਣ ਨਾਲ ਟ੍ਰੇਨ ਪਲਟ ਸਕਦੀ ਜਾਂ ਰੁਕ ਸਕਦੀ ਹੈ? ਪੜ੍ਹੋ ਟ੍ਰੇਨ ਤੇ ਸਿੱਕੇ ਦਾ ਕਨੈਕਸ਼ਨ
Coin On Railway Track: ਅੱਜ ਤੁਹਾਨੂੰ ਅਸੀਂ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ, ਜੋ ਤੁਸੀਂ ਬਚਪਨ 'ਚ ਜ਼ਰੂਰ ਸੁਣੀਆਂ ਹੋਣੀਆਂ ਪਰ ਕੁਝ ਲੋਕਾਂ ਨੇ ਕਹਾਵਤ ਨੂੰ ਅਜ਼ਮਾ ਕੇ ਵੀ ਦੇਖਿਆ ਹੋਵੇਗਾ। ਭਾਰਤੀ ਰੇਲਵੇ ਨਾਲ ਜੁੜੇ ਕਈ ਤੱਥ ਸੋਸ਼ਲ ਮੀਡੀਆ ਤੋਂ ਲੈ ਕੇ ਆਮ
![ਕੀ ਪਟੜੀ 'ਤੇ ਸਿੱਕਾ ਰੱਖਣ ਨਾਲ ਟ੍ਰੇਨ ਪਲਟ ਸਕਦੀ ਜਾਂ ਰੁਕ ਸਕਦੀ ਹੈ? ਪੜ੍ਹੋ ਟ੍ਰੇਨ ਤੇ ਸਿੱਕੇ ਦਾ ਕਨੈਕਸ਼ਨ Coin on Railway Track if Someone put Coin on Railway Track then when will be happened Check here all details ਕੀ ਪਟੜੀ 'ਤੇ ਸਿੱਕਾ ਰੱਖਣ ਨਾਲ ਟ੍ਰੇਨ ਪਲਟ ਸਕਦੀ ਜਾਂ ਰੁਕ ਸਕਦੀ ਹੈ? ਪੜ੍ਹੋ ਟ੍ਰੇਨ ਤੇ ਸਿੱਕੇ ਦਾ ਕਨੈਕਸ਼ਨ](https://feeds.abplive.com/onecms/images/uploaded-images/2023/05/30/eb4d9007c827e74cc5e39c6adfe3799d1685434611490345_original.jpg?impolicy=abp_cdn&imwidth=1200&height=675)
Coin On Railway Track: ਅੱਜ ਤੁਹਾਨੂੰ ਅਸੀਂ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ, ਜੋ ਤੁਸੀਂ ਬਚਪਨ 'ਚ ਜ਼ਰੂਰ ਸੁਣੀਆਂ ਹੋਣੀਆਂ ਪਰ ਕੁਝ ਲੋਕਾਂ ਨੇ ਕਹਾਵਤ ਨੂੰ ਅਜ਼ਮਾ ਕੇ ਵੀ ਦੇਖਿਆ ਹੋਵੇਗਾ। ਭਾਰਤੀ ਰੇਲਵੇ ਨਾਲ ਜੁੜੇ ਕਈ ਤੱਥ ਸੋਸ਼ਲ ਮੀਡੀਆ ਤੋਂ ਲੈ ਕੇ ਆਮ ਲੋਕਾਂ ਤੱਕ ਕਾਫ਼ੀ ਚਰਚਿਤ ਰਹਿੰਦੇ ਹਨ। ਇਹ ਵੱਖਰੀ ਗੱਲ ਹੈ ਕਿ ਰੇਲਵੇ ਨਾਲ ਸਬੰਧਤ ਇਨ੍ਹਾਂ ਵਿੱਚੋਂ ਕਈ ਤੱਥ ਗਲਤ ਵੀ ਹਨ। ਇਨ੍ਹਾਂ ਸਾਰੇ ਤੱਥਾਂ 'ਚੋਂ ਇੱਕ ਤੱਥ ਰੇਲ ਤੇ ਸਿੱਕੇ ਦੇ ਕਨੈਕਸ਼ਨ ਨੂੰ ਲੈ ਕੇ ਹੈ।
ਅਕਸਰ ਕਿਹਾ ਜਾਂਦਾ ਹੈ ਕਿ ਰੇਲਵੇ ਟਰੈਕ 'ਤੇ ਸਿੱਕਾ ਰੱਖਣ ਨਾਲ ਰੇਲ ਦਾ ਐਕਸੀਡੈਂਟ ਹੋ ਸਕਦਾ ਹੈ ਤੇ ਕਈ ਲੋਕ ਕਹਿੰਦੇ ਹਨ ਕਿ ਜੇਕਰ ਸਿੱਕਾ ਟ੍ਰੈਕ 'ਤੇ ਰੱਖਿਆ ਜਾਵੇ ਤਾਂ ਰੇਲ ਗੱਡੀ ਅੱਗੇ ਨਹੀਂ ਵਧਦੀ ਤੇ ਰੇਲ ਗੱਡੀ ਰੁਕ ਜਾਂਦੀ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਰੇਲ ਗੱਡੀ ਦੇ ਆਉਣ ਤੋਂ ਪਹਿਲਾਂ ਪਟੜੀ 'ਤੇ ਸਿੱਕਾ ਰੱਖਿਆ ਜਾਵੇ ਤਾਂ ਉਹ ਚੁੰਬਕ ਬਣ ਜਾਂਦਾ ਹੈ।
ਅਜਿਹੇ 'ਚ ਸਵਾਲ ਇਹ ਹੈ ਕਿ ਇਨ੍ਹਾਂ ਤੱਥਾਂ 'ਚ ਕਿੰਨੇ ਤੱਥ ਸਹੀ ਹਨ ਤੇ ਬਾਕੀ ਚਰਚਿਤ ਤੱਥਾਂ 'ਚ ਕਿੰਨੀ ਕੁ ਸੱਚਾਈ ਹੈ ਤਾਂ ਆਓ ਜਾਣਦੇ ਹਾਂ ਕੀ ਹੈ ਰੇਲਵੇ ਟਰੈਕ 'ਤੇ ਸਿੱਕਾ ਰੱਖਣ ਦੀ ਕੀ ਕਹਾਣੀ ਹੈ ਤੇ ਸਿੱਕਾ ਰੱਖਣ ਤੋਂ ਬਾਅਦ ਕੀ ਹੁੰਦਾ ਹੈ।
ਕੀ ਸਹੀ 'ਚ ਸਿੱਕੇ ਨਾਲ ਟ੍ਰੇਨ ਦਾ ਐਕਸੀਡੈਂਟ ਹੋ ਸਕਦਾ?
ਤੁਹਾਨੂੰ ਦੱਸ ਦੇਈਏ ਕਿ ਟਰੇਨ ਪਟੜੀ ਤੋਂ ਕਈ ਕਾਰਨਾਂ ਕਰਕੇ ਉਤਰਦੀ ਹੈ, ਜਿਸ ਵਿੱਚ ਕਈ ਵੱਡੀਆਂ ਚੀਜ਼ਾਂ ਨਾਲ ਟੱਕਰ, ਸੰਚਾਲਨ ਵਿੱਚ ਗਲਤੀ, ਮਕੈਨੀਕਲ ਖਰਾਬੀ ਆਦਿ ਸ਼ਾਮਲ ਹਨ। ਕਈ ਵਾਰ ਵੱਡੀ ਘਟਨਾ ਨੂੰ ਰੋਕਣ ਲਈ ਐਮਰਜੈਂਸੀ ਬ੍ਰੇਕ ਆਦਿ ਲਗਾਉਣ ਨਾਲ ਵੀ ਹਾਦਸਾ ਵਾਪਰ ਸਕਦਾ ਹੈ ਪਰ ਜਿੱਥੋਂ ਤੱਕ ਸਿੱਕੇ ਦਾ ਸਬੰਧ ਹੈ, ਸਿੱਕੇ ਨਾਲ ਹਾਦਸਾ ਹੋਣਾ ਸੰਭਵ ਨਹੀਂ ਹੈ।
ਜੇਕਰ ਅਸੀਂ ਵਿਗਿਆਨ ਦੇ ਨਜ਼ਰੀਏ ਤੋਂ ਦੇਖੀਏ ਤਾਂ ਇਹ ਪੁੰਜ ਤੇ ਗਤੀ ਦੇ ਸਿਧਾਂਤ ਦੀ ਖੇਡ ਹੈ। ਇਸ 'ਚ ਸਿੱਕਾ ਇਕ ਥਾਂ 'ਤੇ ਰਹਿੰਦਾ ਹੈ ਤੇ ਟਰੇਨ ਬਹੁਤ ਤੇਜ਼ ਰਫਤਾਰ ਨਾਲ ਚੱਲਦੀ ਹੈ ਪਰ ਟ੍ਰੇਨ ਦੇ ਪਹੀਏ ਦਾ ਵਜ਼ਨ ਟਨ ਵਿੱਚ ਹੁੰਦਾ ਹੈ ਤੇ ਇੱਕ ਸਿੱਕੇ ਦਾ ਵਜ਼ਨ 10 ਗ੍ਰਾਮ ਵੀ ਨਹੀਂ ਹੁੰਦਾ।
ਇਸ ਸਥਿਤੀ ਵਿੱਚ ਟਰੇਨ ਤੇਜ਼ ਰਫ਼ਤਾਰ ਨਾਲ ਚੱਲ ਰਹੀ ਹੈ ਤੇ ਗਤੀ ਵਿੱਚ ਹੈ। ਇਸ ਦੇ ਨਾਲ ਹੀ ਸਿੱਕਾ ਸਥਿਰ ਰਹਿੰਦਾ ਹੈ ਤੇ ਉਸ ਗਤੀ ਦੇ ਸਾਹਮਣੇ ਇਹ ਬਹੁਤ ਹਲਕਾ ਸਾਬਤ ਹੁੰਦਾ ਹੈ। ਅਜਿਹੇ 'ਚ ਸਾਫ ਹੈ ਕਿ ਟਰੇਨ ਦੇ ਟ੍ਰੈਕ 'ਚ ਕੋਈ ਫਰਕ ਨਹੀਂ ਪੈਂਦਾ ਹੈ ਤੇ ਨਾ ਹੀ ਕੋਈ ਸਮੱਸਿਆ ਹੁੰਦੀ ਹੈ। ਇਸ ਲਈ ਸਪੱਸ਼ਟ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਸਿੱਕੇ ਦਾ ਰੇਲ ਗੱਡੀ 'ਤੇ ਕੋਈ ਅਸਰ ਨਹੀਂ ਪੈਂਦਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)