ਪੜਚੋਲ ਕਰੋ
Advertisement
ਪਹਿਲਾਂ ਸਿਰਫ਼ ਇੰਨੇ ਰੁਪਏ 'ਚ ਹੀ ਆ ਜਾਂਦਾ ਸੀ ਪੂਰਾ 1 ਕਿਲੋ ਸੋਨਾ , ਵਾਇਰਲ ਹੋ ਰਿਹਾ 1959 ਦਾ ਪੁਰਾਣਾ ਬਿੱਲ
Trending News : ਮੌਜੂਦਾ ਸਮੇਂ ਵਿੱਚ ਦੁੱਗਣੀ ਦਰ ਨਾਲ ਵੱਧ ਰਹੀ ਮਹਿੰਗਾਈ ਹਰ ਕਿਸੇ ਲਈ ਸਿਰਦਰਦੀ ਬਣ ਗਈ ਹੈ। ਜਿਸ ਕਾਰਨ ਅਸੀਂ ਕੁਝ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਤੇਜ਼ੀ ਨਾਲ ਵਧਦੇ ਵੇਖਦੇ ਹਾਂ। ਇਸ ਕਾਰਨ ਸਮਾਜ ਦੇ ਕਮਜ਼ੋਰ ਵਰਗ ਦੇ ਗਰੀਬੀ ਰੇਖਾ ਤੋਂ ਹੇਠਾਂ ਰਹਿ
Trending News : ਮੌਜੂਦਾ ਸਮੇਂ ਵਿੱਚ ਦੁੱਗਣੀ ਦਰ ਨਾਲ ਵੱਧ ਰਹੀ ਮਹਿੰਗਾਈ ਹਰ ਕਿਸੇ ਲਈ ਸਿਰਦਰਦੀ ਬਣ ਗਈ ਹੈ। ਜਿਸ ਕਾਰਨ ਅਸੀਂ ਕੁਝ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਤੇਜ਼ੀ ਨਾਲ ਵਧਦੇ ਵੇਖਦੇ ਹਾਂ। ਇਸ ਕਾਰਨ ਸਮਾਜ ਦੇ ਕਮਜ਼ੋਰ ਵਰਗ ਦੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਲਈ ਬਹੁਤ ਸਾਰੀਆਂ ਚੀਜ਼ਾਂ ਪ੍ਰਾਪਤ ਕਰਨਾ ਸੁਪਨੇ ਵਾਂਗ ਬਣ ਗਿਆ ਹੈ। ਹਾਲ ਹੀ ਦੇ ਦਿਨਾਂ 'ਚ ਕੁਝ ਸਾਮਾਨ ਦੇ ਪੁਰਾਣੇ ਬਿੱਲਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਨੂੰ ਦੇਖ ਕੇ ਯੂਜ਼ਰਸ ਪੁਰਾਣੇ ਦਿਨਾਂ ਨੂੰ ਸਭ ਤੋਂ ਵਧੀਆ ਦੱਸ ਰਹੇ ਹਨ।
ਅਜਿਹਾ ਹੀ ਇਕ ਬਿੱਲ ਹੁਣ ਸੋਸ਼ਲ ਮੀਡੀਆ 'ਤੇ ਸਾਰਿਆਂ ਨੂੰ ਹੈਰਾਨ ਕਰ ਰਿਹਾ ਹੈ। ਜਿਸ ਵਿੱਚ ਕਰੀਬ 64 ਸਾਲ ਪੁਰਾਣਾ ਇੱਕ ਬਿੱਲ ਦੇਖਿਆ ਜਾ ਰਿਹਾ ਹੈ। ਜਿਸ 'ਚ 10 ਗ੍ਰਾਮ ਸੋਨੇ ਦੀ ਕੀਮਤ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਹਨ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਤਸਵੀਰ 'ਚ ਸਾਲ 1959 ਦੇ ਇਸ ਬਿੱਲ 'ਚ 64 ਸਾਲ ਪਹਿਲਾਂ 10 ਗ੍ਰਾਮ ਸੋਨੇ ਦੀ ਕੀਮਤ ਦੇਖ ਕੇ ਹਰ ਕੋਈ ਹੈਰਾਨ ਹੈ। ਜਿਸ ਵਿੱਚ 10 ਗ੍ਰਾਮ ਸੋਨੇ ਦੀ ਕੀਮਤ ਮੌਜੂਦਾ ਸਮੇਂ ਵਿੱਚ 1 ਲੀਟਰ ਪੈਟਰੋਲ ਦੀ ਕੀਮਤ ਤੋਂ ਘੱਟ ਦਿਖਾਈ ਦੇ ਰਹੀ ਹੈ।
ਅਜਿਹਾ ਹੀ ਇਕ ਬਿੱਲ ਹੁਣ ਸੋਸ਼ਲ ਮੀਡੀਆ 'ਤੇ ਸਾਰਿਆਂ ਨੂੰ ਹੈਰਾਨ ਕਰ ਰਿਹਾ ਹੈ। ਜਿਸ ਵਿੱਚ ਕਰੀਬ 64 ਸਾਲ ਪੁਰਾਣਾ ਇੱਕ ਬਿੱਲ ਦੇਖਿਆ ਜਾ ਰਿਹਾ ਹੈ। ਜਿਸ 'ਚ 10 ਗ੍ਰਾਮ ਸੋਨੇ ਦੀ ਕੀਮਤ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਹਨ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਤਸਵੀਰ 'ਚ ਸਾਲ 1959 ਦੇ ਇਸ ਬਿੱਲ 'ਚ 64 ਸਾਲ ਪਹਿਲਾਂ 10 ਗ੍ਰਾਮ ਸੋਨੇ ਦੀ ਕੀਮਤ ਦੇਖ ਕੇ ਹਰ ਕੋਈ ਹੈਰਾਨ ਹੈ। ਜਿਸ ਵਿੱਚ 10 ਗ੍ਰਾਮ ਸੋਨੇ ਦੀ ਕੀਮਤ ਮੌਜੂਦਾ ਸਮੇਂ ਵਿੱਚ 1 ਲੀਟਰ ਪੈਟਰੋਲ ਦੀ ਕੀਮਤ ਤੋਂ ਘੱਟ ਦਿਖਾਈ ਦੇ ਰਹੀ ਹੈ।
ये बिल साल 1959 का है , करीब 64 साल पुराना बिल…उस दौर में एक तोले सोने की कीमत महज़ ₹ 113 थी। pic.twitter.com/7Hav8qB9ov
— BaluSingh Rajpurohit (@BalusinhPurohit) January 22, 2023
113 ਰੁਪਏ ਵਿੱਚ 10 ਗ੍ਰਾਮ ਸੋਨਾ
ਵਾਇਰਲ ਤਸਵੀਰ ਵਿੱਚ ਦਿਖਾਈ ਦੇਣ ਵਾਲਾ ਸੋਨੇ ਦਾ ਬਿੱਲ ਵਾਮਨ ਨਿੰਬਾਜੀ ਅਸ਼ਤੇਕਰ ਨਾਮ ਦੀ ਦੁਕਾਨ ਦਾ ਹੈ, ਜੋ ਮਹਾਰਾਸ਼ਟਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਜਿਸ ਵਿੱਚ ਸ਼ਿਵਲਿੰਗ ਆਤਮਾਰਾਮ ਨਾਮ ਦੇ ਵਿਅਕਤੀ ਨੇ ਸੋਨੇ ਚਾਂਦੀ ਦੇ ਗਹਿਣੇ ਖਰੀਦੇ ਸਨ। ਜਿਸ ਵਿੱਚ ਉਨ੍ਹਾਂ ਦੀ ਕੁੱਲ ਕੀਮਤ 909 ਰੁਪਏ ਲਿਖੀ ਹੋਈ ਦਿਖਾਈ ਦੇ ਰਹੀ ਹੈ। ਬਿੱਲ ਮੁਤਾਬਕ 10 ਗ੍ਰਾਮ ਸੋਨੇ ਦੀ ਕੀਮਤ ਸਿਰਫ 113 ਰੁਪਏ ਹੈ। ਜੋ ਇਸ ਸਮੇਂ 52 ਤੋਂ 55 ਹਜ਼ਾਰ ਦੇ ਵਿਚਕਾਰ ਹੈ। ਇਸ ਦੇ ਨਾਲ ਹੀ ਇੱਕ ਕਿਲੋ ਦਾਲ ਤੋਂ ਲੈ ਕੇ ਸਰ੍ਹੋਂ ਦੇ ਤੇਲ ਦੀ ਕੀਮਤ 100 ਰੁਪਏ ਤੋਂ ਵੱਧ ਹੈ। ਦੱਸ ਦੇਈਏ ਕਿ ਫਿਲਹਾਲ ਸਿਰਫ 10 ਗ੍ਰਾਮ ਸੋਨਾ ਹੀ 50 ਹਜ਼ਾਰ ਤੋਂ ਜ਼ਿਆਦਾ ਦੀ ਕੀਮਤ 'ਚ ਆਉਂਦਾ ਹੈ। ਦੂਜੇ ਪਾਸੇ ਜੇਕਰ ਅੱਜ ਤੋਂ 64 ਸਾਲ ਪਹਿਲਾਂ 1959 ਦੀ ਗੱਲ ਕਰੀਏ ਤਾਂ ਉਸ ਸਮੇਂ ਦੌਰਾਨ ਇੱਕ ਕਿਲੋ ਸੋਨਾ ਸਿਰਫ਼ 11 ਹਜ਼ਾਰ 300 ਰੁਪਏ ਵਿੱਚ ਆਉਂਦਾ ਸੀ।
ਇਹ ਵੀ ਪੜ੍ਹੋ : ਫ਼ਤਹਿਗੜ੍ਹ ਸਾਹਿਬ ਵਿਖੇ ਮਜ਼ਦੂਰ ਪਰਿਵਾਰ ਦੀ 14 ਸਾਲਾ ਨਾਬਾਲਿਗ ਲੜਕੀ ਨੇ ਦਿੱਤਾ ਬੱਚੇ ਨੂੰ ਜਨਮ
ਯੂਜ਼ਰਸ ਨੇ ਦਿੱਤੀਆਂ ਪ੍ਰਤੀਕਿਰਿਆਵਾਂ
ਯੂਜ਼ਰਸ ਨੇ ਦਿੱਤੀਆਂ ਪ੍ਰਤੀਕਿਰਿਆਵਾਂ
ਪਿਛਲੇ ਦਿਨੀਂ ਬੁਲੇਟ ਦੇ ਪੁਰਾਣੇ ਬਿੱਲ ਦੇ ਨਾਲ-ਨਾਲ ਕਣਕ ਦੇ ਭਾਅ ਦੇ ਪੁਰਾਣੇ ਬਿੱਲ ਵੀ ਸੋਸ਼ਲ ਮੀਡੀਆ 'ਤੇ ਦਿਖਾਈ ਦੇ ਰਹੇ ਹਨ। ਫਿਲਹਾਲ 64 ਸਾਲ ਪੁਰਾਣੇ ਬਿੱਲ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਇਸ ਤਸਵੀਰ 'ਚ ਸੋਨੇ ਦੀ ਘੱਟ ਕੀਮਤ ਨੂੰ ਦੇਖ ਕੇ ਹਰ ਕੋਈ ਪੁਰਾਣੇ ਦਿਨਾਂ ਨੂੰ ਬਿਹਤਰੀਨ ਦਿਨਾਂ 'ਚੋਂ ਇਕ ਕਹਿ ਰਿਹਾ ਹੈ। ਦੂਜੇ ਪਾਸੇ ਕੁਝ ਕਹਿੰਦੇ ਹਨ ਕਿ ਅੱਜ ਤੋਂ 64 ਸਾਲ ਪਹਿਲਾਂ 50 ਹਜ਼ਾਰ ਦੀ ਕੀਮਤ 100 ਰੁਪਏ ਦੇ ਬਰਾਬਰ ਰਹੀ ਹੋਵੇਗੀ।
Follow ਟ੍ਰੈਂਡਿੰਗ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਦੇਸ਼
ਸਿਹਤ
Advertisement