Fact Check: ਸ਼ਾਹਿਦ ਅਫਰੀਦੀ ਦੀ ਮੌਤ ਦੀ ਖ਼ਬਰ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ, ਵਾਈਰਲ ਵੀਡੀਓ ਤੇ ਯੂਜ਼ਰਸ ਦੇ ਕਮੈਂਟ; ਜਾਣੋ ਕਿਉਂ ਹੋਏ ਖੁਸ਼...
Shahid Afridi Death Fact Check: ਕੀ ਪਾਕਿਸਤਾਨ ਦੇ ਸਾਬਕਾ ਮਹਾਨ ਕ੍ਰਿਕਟਰ ਸ਼ਾਹਿਦ ਅਫਰੀਦੀ ਦਾ ਦੇਹਾਂਤ ਹੋ ਗਿਆ ਹੈ? ਦਰਅਸਲ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ...

Shahid Afridi Death Fact Check: ਕੀ ਪਾਕਿਸਤਾਨ ਦੇ ਸਾਬਕਾ ਮਹਾਨ ਕ੍ਰਿਕਟਰ ਸ਼ਾਹਿਦ ਅਫਰੀਦੀ ਦਾ ਦੇਹਾਂਤ ਹੋ ਗਿਆ ਹੈ? ਦਰਅਸਲ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਪਤਾਨ ਸ਼ਾਹਿਦ ਅਫਰੀਦੀ ਦਾ ਦੇਹਾਂਤ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਕਰਾਚੀ ਵਿੱਚ ਦਫ਼ਨਾਇਆ ਗਿਆ ਹੈ। ਇਸ ਵੀਡੀਓ ਵਿੱਚ ਜਨਤਕ ਹਸਤੀਆਂ ਦੇ ਸ਼ੋਕ ਸੰਦੇਸ਼ ਵੀ ਸ਼ਾਮਲ ਹਨ। ਹਾਲਾਂਕਿ, ਇਹ ਦਾਅਵਾ ਪੂਰੀ ਤਰ੍ਹਾਂ ਝੂਠਾ ਅਤੇ ਗੁੰਮਰਾਹਕੁੰਨ ਹੈ।
ਫੈਕਟ ਚੈੱਕ: ਕੀ ਸ਼ਾਹਿਦ ਅਫਰੀਦੀ ਦਾ ਦੇਹਾਂਤ ਹੋਇਆ ? ਇੱਥੇ ਜਾਣੋ ਜ਼ਰੂਰੀ ਗੱਲਾਂ...
ਕੋਈ ਅਧਿਕਾਰਤ ਪੁਸ਼ਟੀ ਨਹੀਂ: ਸ਼ਾਹਿਦ ਅਫਰੀਦੀ ਦੀ ਮੌਤ ਬਾਰੇ ਕੋਈ ਭਰੋਸੇਯੋਗ ਖ਼ਬਰ ਸਰੋਤ ਜਾਂ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।
ਪਹਿਲਾਂ ਵੀ ਅਫਵਾਹਾਂ ਫੈਲਾਈਆਂ ਗਈਆਂ ਸਨ: 2020 ਵਿੱਚ ਵੀ, ਅਫਰੀਦੀ ਦੀ ਧੀ ਦੀ ਮੌਤ ਬਾਰੇ ਝੂਠੀਆਂ ਖ਼ਬਰਾਂ ਫੈਲਾਈਆਂ ਗਈਆਂ ਸਨ, ਜਿਸਦਾ ਬਾਅਦ ਵਿੱਚ ਖੁਦ ਅਫਰੀਦੀ ਨੇ ਖੰਡਨ ਕੀਤਾ ਸੀ।
ਏਆਈ ਤਕਨਾਲੋਜੀ ਦੀ ਵਰਤੋਂ: ਵਾਇਰਲ ਵੀਡੀਓ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਨਕਲੀ ਵਿਜ਼ੂਅਲ ਅਤੇ ਆਵਾਜ਼ਾਂ ਬਣਾਈਆਂ ਗਈਆਂ ਹਨ, ਜਿਸ ਨਾਲ ਇਹ ਵੀਡੀਓ ਅਸਲੀ ਦਿਖਾਈ ਦਿੰਦਾ ਹੈ।
ਫਰਜ਼ੀ ਜਾਣਕਾਰੀ ਸ਼ੇਅਰ ਕਰਨ ਤੋਂ ਬਚੋ
ਸ਼ਾਹਿਦ ਅਫਰੀਦੀ ਦੀ ਮੌਤ ਦੀ ਖ਼ਬਰ ਪੂਰੀ ਤਰ੍ਹਾਂ ਝੂਠੀ ਅਤੇ ਗੁੰਮਰਾਹਕੁੰਨ ਹੈ। ਵਾਇਰਲ ਵੀਡੀਓ ਵਿੱਚ ਏਆਈ ਤਕਨਾਲੋਜੀ ਦੀ ਵਰਤੋਂ ਕਰਕੇ ਨਕਲੀ ਜਾਣਕਾਰੀ ਫੈਲਾਈ ਗਈ ਹੈ। ਅਜਿਹੀਆਂ ਅਫਵਾਹਾਂ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















