(Source: ECI/ABP News/ABP Majha)
Glass Door Shatters: ਖੋਲ੍ਹਣ ਲੱਗਿਆ ਟੁੱਟ ਗਿਆ ਕੱਚ ਦਾ ਦਰਵਾਜ਼ਾ, ਸੁਪਰੀਮ ਕੋਰਟ ਨੇ ਮਹਿਲਾਂ ਨੂੰ 292 ਕਰੋੜ ਦਾ ਮੁਆਵਜ਼ਾ ਦੇਣ ਦਾ ਕੀਤਾ ਐਲਾਨ
Glass Door Shatters: ਜਦੋਂ 7.5 ਫੁੱਟ ਉੱਚਾ ਲਾਬੀ ਦਾ ਦਰਵਾਜ਼ਾ ਮੇਘਨ ਬ੍ਰਾਊਨ 'ਤੇ ਡਿੱਗਿਆ ਤਾਂ ਦਰਵਾਜ਼ੇ ਦੇ ਦੂਜੇ ਪਾਸੇ ਇਕ ਆਦਮੀ ਖੜ੍ਹਾ ਸੀ, ਜਿਸ ਨੇ ਬਾਅਦ ਵਿਚ ਔਰਤ ਦੀ ਮਦਦ ਕੀਤੀ ਅਤੇ ਉਸ ਨੂੰ ਲੈ ਗਿਆ। ਮਾਮਲੇ ਦੀ ਸੁਣਵਾਈ ਕਰਦੇ ਹੋਏ
Glass Door Shatters: ਸਾਬਕਾ ਜੇਪੀ ਮੋਰਗਨ ਵਿਸ਼ਲੇਸ਼ਕ ਮੇਘਨ ਬ੍ਰਾਊਨ ਨੂੰ ਨਿਊਯਾਰਕ ਸਿਟੀ ਵਿੱਚ ਇੱਕ ਇਮਾਰਤ 'ਚ ਲੱਗਿਆ ਸ਼ੀਸ਼ੇ ਦਾ ਦਰਵਾਜ਼ਾ ਟੁੱਟਣ ਤੋਂ ਬਾਅਦ $35 ਮਿਲੀਅਨ (ਲਗਭਗ ₹292 ਕਰੋੜ) ਦਾ ਮੁਆਵਜ਼ਾ ਦਿੱਤਾ ਗਿਆ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ 2015 'ਚ ਵਾਪਰੀ ਇਸ ਘਟਨਾ 'ਚ ਉਸ ਦੇ ਸਿਰ 'ਤੇ ਸੱਟ ਲੱਗ ਗਈ ਸੀ।
ਇਸ ਸਬੰਧੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ। ਵੀਡੀਓ ਵਿੱਚ ਦਿਖਾਇਆ ਗਿਆ ਕਿ ਕਿਵੇਂ 7.5 ਫੁੱਟ ਉੱਚਾ ਲਾਬੀ ਦਾ ਦਰਵਾਜ਼ਾ ਮੇਘਨ ਬ੍ਰਾਊਨ ਉੱਤੇ ਡਿੱਗਿਆ ਜਦੋਂ ਉਹ ਇਮਾਰਤ ਵਿੱਚੋਂ ਲੰਘ ਰਹੀ ਸੀ।
ਜਦੋਂ 7.5 ਫੁੱਟ ਉੱਚਾ ਲਾਬੀ ਦਾ ਦਰਵਾਜ਼ਾ ਮੇਘਨ ਬ੍ਰਾਊਨ 'ਤੇ ਡਿੱਗਿਆ ਤਾਂ ਦਰਵਾਜ਼ੇ ਦੇ ਦੂਜੇ ਪਾਸੇ ਇਕ ਆਦਮੀ ਖੜ੍ਹਾ ਸੀ, ਜਿਸ ਨੇ ਬਾਅਦ ਵਿਚ ਔਰਤ ਦੀ ਮਦਦ ਕੀਤੀ ਅਤੇ ਉਸ ਨੂੰ ਲੈ ਗਿਆ। ਮਾਮਲੇ ਦੀ ਸੁਣਵਾਈ ਕਰਦੇ ਹੋਏ ਸੀ.ਸੀ.ਟੀ.ਵੀ. ਨੂੰ ਦਿਖਾਇਆ ਗਿਆ।
ਉਸ ਦੌਰਾਨ ਮੇਘਨ ਬ੍ਰਾਊਨ ਨੇ ਮੈਨਹਟਨ ਸੁਪਰੀਮ ਕੋਰਟ ਨੂੰ ਕਿਹਾ ਕਿ ਮੈਨੂੰ ਲਾਬੀ 'ਚ ਮੇਰੇ 'ਤੇ ਡਿੱਗਿਆ ਦਰਵਾਜ਼ਾ ਯਾਦ ਹੈ। ਉਸ ਦੌਰਾਨ ਮੇਰੇ ਆਲੇ-ਦੁਆਲੇ ਬਹੁਤ ਸਾਰਾ ਸ਼ੀਸ਼ਾ ਡਿੱਗ ਰਿਹਾ ਸੀ। ਉਸਨੇ ਇਹ ਵੀ ਕਿਹਾ ਕਿ ਉਹ ਉਹਨਾਂ ਪਲਾਂ ਨੂੰ ਯਾਦ ਨਹੀਂ ਕਰ ਸਕਦੀ ਜਦੋਂ ਦਰਵਾਜ਼ਾ ਉਸ 'ਤੇ ਟੁੱਟਿਆ ਸੀ। ਔਰਤ ਨੇ ਕਿਹਾ ਕਿ ਉਸ ਸਮੇਂ ਲੋਕਾਂ ਨੇ ਮੇਰੀ ਮਦਦ ਕੀਤੀ ਅਤੇ ਮੈਨੂੰ ਸੰਜਮ ਵਰਤਣ ਲਈ ਕਿਹਾ।
ਮੇਘਨ ਬ੍ਰਾਊਨ ਦੀ ਮਾਨਸਿਕ ਹਾਲਤ ਖਰਾਬ
ਮੇਘਨ ਬ੍ਰਾਊਨ ਨਾਲ ਵਾਪਰੇ ਇਸ ਹਾਦਸੇ 'ਚ ਦਿਮਾਗ 'ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਨੌਕਰੀ ਚਲੀ ਗਈ। ਉਸ ਨੂੰ ਰੋਜ਼ਾਨਾ ਦੇ ਕੰਮ ਕਰਨ ਵਿੱਚ ਮੁਸ਼ਕਲ ਆਉਣ ਲੱਗੀ। ਮੇਘਨ ਬ੍ਰਾਊਨ ਨੂੰ PTSD ਦਾ ਪਤਾ ਲੱਗਾ ਹੈ ਅਤੇ ਉਸ ਦੀ ਯਾਦਦਾਸ਼ਤ ਘੱਟ ਗਈ ਹੈ। ਉਸਦਾ ਫੋਕਸ ਵੀ ਵਿਗੜ ਗਿਆ ਹੈ ਅਤੇ ਉਸਨੂੰ ਸ਼ਬਦਾਂ ਨੂੰ ਸਮਝਣ ਵਿੱਚ ਮੁਸ਼ਕਲ ਆ ਰਹੀ ਸੀ। ਹਾਲਾਂਕਿ ਘਟਨਾ ਤੋਂ ਬਾਅਦ ਉਹ ਜੇਪੀ ਮੋਰਗਨ ਵਾਪਸ ਆ ਗਈ ਸੀ, ਪਰ ਉਹ ਪਹਿਲਾਂ ਵਾਂਗ ਨਹੀਂ ਸੀ, ਜਿਸ ਕਾਰਨ ਉਸ ਨੂੰ ਸਾਲ 2021 ਵਿੱਚ ਕੰਪਨੀ ਵਿਚੋਂ ਕੱਢ ਦਿੱਤਾ ਗਿਆ ਸੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -