Viral Video: ਪਾਪਾ ਦੀ ਪਰੀ ਦਾ ਕਮਾਲ ਹਵਾ 'ਚ ਦਿੱਤੀ ਗੱਡੀ ਉਛਾਲ, ਲੋਕਾਂ ਨੇ ਕਿਹਾ- ਬਹੁਤ ਕਮਾਲ...., ਖੜ੍ਹੀਆਂ ਸਕੂਟੀਆਂ ਤੇ ਮੋਟਰਸਾਈਕਲਾਂ ਦਾ ਕਰ ਦਿੱਤਾ ਬੁਰਾ ਹਾਲ
Car Parking Video: : ਵਾਇਰਲ ਹੋ ਰਿਹਾ ਇਹ ਵੀਡੀਓ ਯੂਪੀ ਦੇ ਕਾਨਪੁਰ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਇੱਕ ਲੜਕੀ ਨੇ ਪਾਰਕਿੰਗ ਵਿੱਚ ਖੜ੍ਹੇ ਬਾਈਕਸ ਤੇ ਸਕੂਟੀਆਂ 'ਤੇ ਆਪਣੀ ਕਾਰ ਚੜ੍ਹਾ ਦਿੱਤੀ।
Social Media Viral Video: ਅਕਸਰ ਹੀ ਸੋਸ਼ਲ ਮੀਡੀਆ 'ਤੇ ਕੁੜੀਆਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕਈ ਵਾਰ ਉਹ ਅਜਿਹੀਆਂ ਹਰਕਤਾਂ ਕਰਦੀ ਨਜ਼ਰ ਆਉਂਦੀਆਂ ਨੇ, ਜਿਸ ਨਾਲ ਦੂਜਿਆਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ। ਕਈ ਵਾਰ ਇਸ ਲਈ ਉਨ੍ਹਾਂ ਦਾ ਮਜ਼ਾਕ ਵੀ ਉਡਾਇਆ ਜਾਂਦਾ ਹੈ। ਹਾਲ ਹੀ 'ਚ ਅਜਿਹਾ ਹੀ ਇਕ ਵੀਡੀਓ ਵਾਇਰਲ ਹੋਇਆ ਹੈ। ਇਸ ਵੀਡੀਓ 'ਚ ਲੜਕੀ ਨੇ ਅਜਿਹਾ ਕਾਰਨਾਮਾ ਕਰ ਦਿਖਾਇਆ ਹੈ, ਜਿਸ ਨੂੰ ਦੇਖ ਕੇ ਲੋਕ ਵੀ ਦੰਗ ਰਹਿ ਗਏ ਹਨ। ਇਸ ਦੇ ਨਾਲ ਹੀ ਕਈ ਲੋਕ ਲੜਕੀ 'ਤੇ ਆਪਣਾ ਗੁੱਸਾ ਵੀ ਕੱਢ ਰਹੇ ਹਨ।
ਵਾਇਰਲ ਹੋ ਰਿਹਾ ਇਹ ਵੀਡੀਓ ਯੂਪੀ ਦੇ ਕਾਨਪੁਰ ਵਾਇਰਲ ਵੀਡੀਓ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਇੱਕ ਲੜਕੀ ਨੇ ਪਾਰਕਿੰਗ ਵਿੱਚ ਖੜ੍ਹੇ ਮੋਟਰਸਾਈਕਲਾਂ ਅਤੇ ਸਕੂਟੀਆਂ 'ਤੇ ਆਪਣੀ ਕਾਰ ਚੜ੍ਹਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੀ ਅਜਿਹੀ ਹਰਕਤ ਤੋਂ ਲੋਕ ਕਾਫੀ ਪਰੇਸ਼ਾਨ ਹਨ ਅਤੇ ਮੁਆਵਜ਼ੇ ਦੀ ਮੰਗ ਵੀ ਕਰ ਰਹੇ ਹਨ। ਇਸ ਵੀਡੀਓ ਨੂੰ ਟਵਿੱਟਰ 'ਤੇ @ItsRDil ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਹੁਣ ਤੱਕ ਇੱਕ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਹੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਇਸ 'ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।
ਲੋਕਾਂ ਨੇ ਇਹ ਕਿਹਾ
ਲੋਕਾਂ ਨੇ ਦੱਸਿਆ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਕਾਰ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਕਿਸੇ ਨੂੰ ਕੁਝ ਸਮਝ ਨਹੀਂ ਆਇਆ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਘਟਨਾ ਦਾ ਵੀਡੀਓ ਬਣਾ ਕੇ ਇੰਟਰਨੈੱਟ 'ਤੇ ਵਾਇਰਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਲੜਕੀ ਨੇ ਹਾਲ ਹੀ 'ਚ ਕਾਰ ਚਲਾਉਣੀ ਸਿੱਖੀ ਸੀ। ਉਹ ਸੋਮਵਾਰ ਦੇਰ ਸ਼ਾਮ ਕਿਸੇ ਕੰਮ ਲਈ ਗੁੰਮਟੀ ਬਾਜ਼ਾਰ ਗਈ ਸੀ। ਲੜਕੀ ਕਾਰ ਨੂੰ ਪਿੱਛੇ ਕਰ ਰਹੀ ਸੀ, ਫਿਰ ਕਾਰ ਨੂੰ ਪਿੱਛੇ ਕਰਦੇ ਹੋਏ ਉਹ ਤੇਜ਼ੀ ਨਾਲ ਪਿਛਲੇ ਪਾਸੇ ਡਿਵਾਈਡਰ ਤੋਂ ਲੰਘਦੀ ਹੋਈ ਖੜ੍ਹੇ ਵਾਹਨਾਂ 'ਤੇ ਚੜ੍ਹ ਗਈ।
ਇਸ ਹਾਦਸੇ 'ਚ ਕਈ ਮੋਟਰਸਾਈਕਲਾਂ ਅਤੇ ਸਕੂਟੀਆਂ ਵੀ ਨੁਕਸਾਨੀਆਂ ਗਈਆਂ। ਸੋਸ਼ਲ ਮੀਡੀਆ 'ਤੇ ਇੱਕ ਯੂਜ਼ਰ ਨੇ ਲਿਖਿਆ, 'ਜਦੋਂ ਤੁਹਾਨੂੰ ਗੱਡੀ ਚਲਾਉਣੀ ਨਹੀਂ ਆਉਂਦੀ, ਤਾਂ ਤੁਹਾਨੂੰ ਵਾਹਨ ਨਹੀਂ ਚਲਾਉਣਾ ਚਾਹੀਦਾ।' ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਲੋਕ ਕਾਫੀ ਪਰੇਸ਼ਾਨ ਵੀ ਨਜ਼ਰ ਆ ਰਹੇ ਹਨ।
Sirf google map route follow nahi karna hota aage pichhe gaadiyaan bhi dekhni hoti hai #Kanpur pic.twitter.com/Lx4L2OUhdM
— Dilip Rangwani (@ItsRDil) May 10, 2023