ਜੇ ਗੈਰ-ਕਾਨੂੰਨੀ ਸਬੰਧ ਬਣਾਏ ਜਾਂ ਪਾਰਟਨਰ ਤੋਂ ਲਿਆ ਤਲਾਕ ਤਾਂ ਖੁੱਸ ਜਾਵੇਗੀ ਨੌਕਰੀ, ਕੰਪਨੀ ਨੇ ਬਣਾਏ ਸਖਤ ਨਿਯਮ
ਇਹ ਨਿਯਮ ਸਾਰੇ ਵਿਆਹੁਤਾ ਕਰਮਚਾਰੀਆਂ 'ਤੇ ਲਾਗੂ ਹਨ। ਕੰਪਨੀ ਵੱਲੋਂ ਬਣਾਏ ਗਏ ਨਵੇਂ ਨਿਯਮ ਤਹਿਤ ਵਿਆਹ ਤੋਂ ਬਾਹਰਲੇ ਸਬੰਧ ਰੱਖਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇੰਨਾ ਹੀ ਨਹੀਂ ਦੋਸ਼ੀ ਪਾਏ ਜਾਣ ਵਾਲੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਏਗਾ
Chinese Firm's Rules For Employees: ਚੀਨ ਦੀ ਇੱਕ ਕੰਪਨੀ ਨੇ ਆਪਣੇ ਕਰਮਚਾਰੀਆਂ ਲਈ ਨਵੇਂ ਨਿਯਮ ਬਣਾਏ ਹਨ। ਇਨ੍ਹਾਂ ਨਿਯਮਾਂ ਤਹਿਤ ਕਿਸੇ ਵੀ ਕਰਮਚਾਰੀ ਦੇ ਵਿਆਹ ਤੋਂ ਬਾਹਰਲੇ ਸਬੰਧਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇੰਨਾ ਹੀ ਨਹੀਂ ਕੰਪਨੀ ਦੇ ਨਵੇਂ ਨਿਯਮ ਮੁਤਾਬਕ ਕੋਈ ਵੀ ਕਰਮਚਾਰੀ ਤਲਾਕਸ਼ੁਦਾ ਨਹੀਂ ਹੋਣਾ ਚਾਹੀਦਾ। ਅਜਿਹੇ ਨਿਯਮ ਚੀਨ ਦੇ ਝੇਜਿਆਂਗ ਸਥਿਤ ਇੱਕ ਕੰਪਨੀ ਨੇ ਬਣਾਏ ਹਨ।
ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਇਹ ਨਿਯਮ ਸਾਰੇ ਵਿਆਹੁਤਾ ਕਰਮਚਾਰੀਆਂ 'ਤੇ ਲਾਗੂ ਹਨ। ਕੰਪਨੀ ਵੱਲੋਂ ਬਣਾਏ ਗਏ ਨਵੇਂ ਨਿਯਮ ਤਹਿਤ ਵਿਆਹ ਤੋਂ ਬਾਹਰਲੇ ਸਬੰਧ ਰੱਖਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇੰਨਾ ਹੀ ਨਹੀਂ ਦੋਸ਼ੀ ਪਾਏ ਜਾਣ ਵਾਲੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਏਗਾ ਤੇ ਕੰਪਨੀ ਅੰਦਰ ਉਸ ਉੱਪਰ ਹਮੇਸ਼ਾ ਲਈ ਬੈਨ ਲਾ ਦਿੱਤਾ ਜਾਵੇਗਾ।
ਕਰਮਚਾਰੀਆਂ ਨੂੰ ਸਪੱਸ਼ਟ ਨਿਰਦੇਸ਼
ਕਰਮਚਾਰੀਆਂ ਨੂੰ ਨਿਯਮ ਦੀ ਵਿਆਖਿਆ ਕਰਦੇ ਹੋਏ, ਇੱਕ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਦੇ ਅੰਦਰੂਨੀ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ ਕਰਮਚਾਰੀ ਦਾ ਪਰਿਵਾਰ ਪ੍ਰਤੀ ਵਫ਼ਾਦਾਰ ਹੋਣਾ ਜ਼ਰੂਰੀ ਹੈ। ਕੰਪਨੀ ਨੇ ਸਾਫ ਸ਼ਬਦਾਂ 'ਚ ਕਿਹਾ ਹੈ ਕਿ ਪਤੀ-ਪਤਨੀ 'ਚ ਪਿਆਰ ਹੋਣਾ ਜ਼ਰੂਰੀ ਹੈ। ਬਿਹਤਰ ਪਰਿਵਾਰਕ ਸਬੰਧਾਂ ਦਾ ਕੰਪਨੀ ਦੇ ਕੰਮ 'ਤੇ ਸਕਾਰਾਤਮਕ ਪ੍ਰਭਾਵ ਪਵੇਗਾ।
ਇਨ੍ਹਾਂ ਗੱਲਾਂ ਤੋਂ ਬਚਣ ਲਈ ਹਦਾਇਤਾਂ
ਪਰਿਵਾਰ ਦੀ ਬਿਹਤਰ ਸੁਰੱਖਿਆ ਲਈ ਤੇ ਕੰਮ 'ਤੇ ਧਿਆਨ ਕੇਂਦਰਤ ਕਰਨ ਲਈ, ਸਾਰੇ ਕਰਮਚਾਰੀ ਜੋ ਵਿਆਹੇ ਹੋਏ ਹਨ, ਗੈਰ-ਵਿਵਾਹਿਤ ਵਿਵਹਾਰ ਜਿਵੇਂ ਵਿਆਹ ਤੋਂ ਬਾਹਰਲੇ ਸਬੰਧਾਂ ਤੋਂ ਪ੍ਰਹੇਜ਼ ਕਰਨ। ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕੋਈ ਨਾਜਾਇਜ਼ ਸਬੰਧ ਨਹੀਂ ਬਣਾਏਗਾ, ਕੋਈ ਰਖੇਲ ਨਹੀਂ ਰੱਖੇਗਾ, ਵਿਆਹ ਤੋਂ ਬਾਹਰ ਦਾ ਸਬੰਧ ਨਹੀਂ ਰੱਖੇਗਾ ਤੇ ਤਲਾਕ ਨਹੀਂ ਲਏਗਾ।
ਕੰਪਨੀ ਨੇ ਸਪੱਸ਼ਟ ਤੌਰ 'ਤੇ ਅਲਟੀਮੇਟਮ ਦਿੱਤਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਨੌਕਰੀ 'ਤੇ ਨਹੀਂ ਰੱਖਿਆ ਜਾਵੇਗਾ। ਇੰਨਾ ਹੀ ਨਹੀਂ ਕਰਮਚਾਰੀਆਂ ਨੂੰ ਸਖਤ ਨਿਯਮਾਂ ਦੀ ਜਾਣਕਾਰੀ ਦਿੰਦੇ ਹੋਏ ਕੰਪਨੀ ਨੇ ਕਿਹਾ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਕਰਮਚਾਰੀ ਨਿਯਮਾਂ ਦੀ ਪਾਲਣਾ ਕਰਨਗੇ ਤੇ ਪਰਿਵਾਰ 'ਚ ਆਪਣੇ ਸਾਥੀ ਨਾਲ ਚੰਗਾ ਵਿਵਹਾਰ ਕਰਨ ਤੋਂ ਇਲਾਵਾ ਚੰਗੇ ਕਰਮਚਾਰੀ ਬਣਨ ਦੀ ਕੋਸ਼ਿਸ਼ ਕਰਨਗੇ।