INDIA Name Change: ਸੁਪਰੀਮ ਕੋਰਟ 'ਚ ਰੱਦ ਹੋ ਚੁੱਕੀ INDIA ਨਾਂ ਨੂੰ ਹਟਾਉਣ ਵਾਲੀ ਪਟੀਸ਼ਨ, ਸੰਵਿਧਾਨ ਦਾ ਹੋਇਆ ਸੀ ਜ਼ਿਕਰ
INDIA Name Change: ਵਿਰੋਧੀ ਪਾਰਟੀਆਂ ਦੇ ਗਠਜੋੜ ਦਾ ਨਾਮ I.N.D.I.A. ਰੱਖਣ ਤੋਂ ਬਾਅਦ ਹੀ ਇਸ ਨਾਮ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਭਾਜਪਾ ਦੇ ਤਮਾਮ ਆਗੂ I.N.D.I.A. ਨੂੰ ਭਾਰਤ ਕਹਿ ਕੇ ਸੰਬੋਧਨ ਕਰ ਰਹੇ ਹਨ।
INDIA Name Change: ਭਾਰਤ ਦੇ ਨਾਂ ਨੂੰ ਲੈ ਕੇ ਨਵੀਂ ਬਹਿਸ ਸ਼ੁਰੂ ਹੋ ਗਈ ਹੈ। ਵਿਰੋਧੀ ਪਾਰਟੀਆਂ ਵਲੋਂ ਆਪਣੇ ਨਵੇਂ ਗਠਜੋੜ ਦਾ ਨਾਂ I.N.D.I.A. ਰੱਖਣ ਤੋਂ ਬਾਅਦ ਹੁਣ ਸਰਕਾਰ ਖੁਦ ਇਸ ਸ਼ਬਦ ਨੂੰ ਹਟਾਉਣ ਦੀ ਤਿਆਰੀ ਕਰ ਰਹੀ ਹੈ। ਤਾਜ਼ਾ ਮਾਮਲਾ ਰਾਸ਼ਟਰਪਤੀ ਦੇ ਉਸ ਸੱਦੇ ਦਾ ਹੈ, ਜੋ ਜੀ-20 ਸੰਮੇਲਨ ਦੇ ਲਈ ਭੇਜਿਆ ਗਿਆ ਹੈ।
ਇਸ ਵਿੱਚ ਰਾਸ਼ਟਰਪਤੀ ਨੂੰ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਜਗ੍ਹਾ ਪ੍ਰੈਜ਼ੀਡੈਂਟ ਆਫ ਭਾਰਤ ਲਿਖਿਆ ਗਿਆ ਹੈ। ਜਿਸ ਨੂੰ ਲੈ ਕੇ ਹੰਗਾਮਾ ਸ਼ੁਰੂ ਹੋ ਗਿਆ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਤਿੰਨ ਸਾਲ ਪਹਿਲਾਂ ਭਾਰਤ ਦਾ ਨਾਮ ਬਦਲਣ ਦੀ ਪਟੀਸ਼ਨ ਸੁਪਰੀਮ ਕੋਰਟ ਵਿੱਚ ਖਾਰਜ ਹੋ ਗਈ ਸੀ?
ਇਹ ਵੀ ਪੜ੍ਹੋ: India Vs Bharat: ਇੰਡੀਆ ਬਨਾਮ ਭਾਰਤ ਦੇ ਵਿਵਾਦ ਵਿਚਾਲੇ ਅਮਿਤਾਭ ਬੱਚਨ ਦਾ ਟਵੀਟ ਵਾਇਰਲ, ਬਿੱਗ ਬੀ ਨੇ ਕਹੀ ਇਹ ਗੱਲ
ਸੁਪਰੀਮ ਕੋਰਟ ਨੇ ਕੀ ਕਿਹਾ ਸੀ?
ਦਰਅਸਲ, ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਸੰਵਿਧਾਨ ਵਿੱਚ ਸੋਧ ਕਰਕੇ ਇੰਡੀਆ ਨੂੰ ਭਾਰਤ ਕਰ ਦੇਣਾ ਚਾਹੀਦਾ ਹੈ। ਪਟੀਸ਼ਨ 'ਚ ਕਿਹਾ ਗਿਆ ਸੀ ਕਿ ਇੰਡੀਆ ਯੂਨਾਨੀ ਸ਼ਬਦ ਇੰਡੀਕਾ ਤੋਂ ਆਇਆ ਹੈ, ਇਸ ਲਈ ਇਸ ਨਾਂ ਨੂੰ ਹਟਾਇਆ ਜਾਣਾ ਚਾਹੀਦਾ ਹੈ।
ਇਸ ਦੌਰਾਨ ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਕਿ ਇੰਡੀਆ ਦਾ ਮਤਲਬ ਹੀ ਭਾਰਤ ਹੈ। ਤਤਕਾਲੀ ਚੀਫ਼ ਜਸਟਿਸ ਐਸਏ ਬੋਬੜੇ ਨੇ ਇਸ ਪਟੀਸ਼ਨ ਨੂੰ ਰੱਦ ਕਰਦਿਆਂ ਕਿਹਾ ਕਿ ਪਟੀਸ਼ਨਕਰਤਾ ਨੇ ਇਹ ਮਾਮਲਾ ਅਦਾਲਤ ਵਿੱਚ ਕਿਉਂ ਚੁੱਕਿਆ, ਜਦਕਿ ਸੰਵਿਧਾਨ ਵਿੱਚ ਸਾਫ਼ ਤੌਰ ‘ਤੇ ਲਿਖਿਆ ਹੈ ਕਿ ‘ਇੰਡੀਆ ਜੋ ਕਿ ਭਾਰਤ ਹੈ’ (INDIA That is Bharat).
ਸੰਵਿਧਾਨ ਵਿੱਚ ਸੋਧ ਦੀ ਮੰਗ
ਇਸ ਦੌਰਾਨ ਪਟੀਸ਼ਨਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਇਸ ਮੰਗ ਨੂੰ ਸਬੰਧਤ ਮੰਤਰਾਲੇ ਦੇ ਸਾਹਮਣੇ ਭੇਜਣ ਦੀ ਇਜਾਜ਼ਤ ਦਿੱਤੀ ਜਾਵੇ, ਜਿਸ ਨੂੰ ਸੁਪਰੀਮ ਕੋਰਟ ਨੇ ਮਨਜ਼ੂਰ ਕਰ ਲਿਆ। ਪਟੀਸ਼ਨ ਵਿੱਚ ਸੰਵਿਧਾਨ ਦੇ ਆਰਟੀਕਲ 1 ਦਾ ਜ਼ਿਕਰ ਕੀਤਾ ਗਿਆ ਸੀ, ਜਿਸ ਵਿੱਚ ਇੰਡੀਆ ਨਾਮ ਦੀ ਵਰਤੋਂ ਕੀਤੀ ਗਈ ਹੈ, ਪਟੀਸ਼ਨਕਰਤਾ ਨੇ ਇਸੇ ਧਾਰਾ ਵਿੱਚ ਸੋਧ ਦੀ ਮੰਗ ਕੀਤੀ ਸੀ।
ਇਸ ਤੋਂ ਬਾਅਦ ਇੱਕ ਵਾਰ ਫਿਰ ਇੰਡੀਆ ਸ਼ਬਦ ਨੂੰ ਲੈ ਕੇ ਹੰਗਾਮਾ ਸ਼ੁਰੂ ਹੋ ਗਿਆ ਹੈ। ਰਾਸ਼ਟਰਪਤੀ ਦਾ ਸੱਦਾ ਪੱਤਰ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰ ਦੇ ਕਈ ਨੇਤਾਵਾਂ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਵਿਰੋਧੀ ਪਾਰਟੀਆਂ ਨੇ ਸਵਾਲ ਕੀਤਾ ਹੈ ਕਿ ਕੱਲ੍ਹ ਨੂੰ ਜੇਕਰ ਕੋਈ ਗਠਜੋੜ ਦਾ ਨਾਂ ਭਾਰਤ ਦੇ ਨਾਂ 'ਤੇ ਰੱਖਿਆ ਜਾਂਦਾ ਹੈ ਤਾਂ ਕੀ ਭਾਜਪਾ ਵੀ ਇਸ ਨੂੰ ਬਦਲ ਦੇਵੇਗੀ?