ਕਿਡਨੈਪਰ ਨੂੰ ਚਿੰਬੜ ਕੇ ਰੋਣ ਲੱਗਾ ਮਾਸੂਮ ਬੱਚਾ, ਮਾਂ ਕੋਲ ਵੀ ਜਾਣ ਨੂੰ ਤਿਆਰ ਨਹੀਂ...ਸਾਲ ਪਹਿਲਾਂ ਹੋਇਆ ਸੀ ਅਗਵਾ; VIDEO
ਦਰਅਸਲ, ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਪੁਲਸ ਨੇ ਅਗਵਾ ਕੀਤੇ ਬੱਚੇ ਨੂੰ ਬਰਾਮਦ ਕਰ ਲਿਆ, ਬੱਚਾ ਅਗਵਾ ਕਰਨ ਵਾਲੇ ਤੋਂ ਵੱਖ ਹੋਣ ਨੂੰ ਤਿਆਰ ਨਹੀਂ ਸੀ। ਕਿਡਨੈਪਰ ਅਤੇ ਮਾਸੂਮ ਨੇ ਇੱਕ ਦੂਜੇ ਨੂੰ ਜੱਫੀ ਪਾ ਕੇ ਰੋਣਾ ਸ਼ੁਰੂ ਕਰ ਦਿੱਤਾ।
ਰਾਜਸਥਾਨ ਵਿੱਚ ਕਿਡਨੈਪਿੰਗ ਦੀ ਇੱਕ ਦਿਲਚਸਪ ਘਟਨਾ ਸਾਹਮਣੇ ਆਈ ਹੈ। ਜਿਸ ਬੱਚੇ ਨੂੰ ਕਿਡਨੈਪਰ ਨੇ ਕੀਤਾ ਅਗਵਾ (Kidnapper Viral Video) ਉਹ 2 ਸਾਲ ਦਾ ਬੱਚਾ ਉਸ ਨੂੰ ਛੱਡਣ ਨੂੰ ਤਿਆਰ ਨਹੀਂ ਸੀ। ਇੰਨਾ ਹੀ ਨਹੀਂ ਅਗਵਾਕਾਰ ਤੋਂ ਵੱਖ ਹੋਣ ਤੋਂ ਬਾਅਦ ਮਾਸੂਮ ਬੱਚਾ ਉੱਚੀ-ਉੱਚੀ ਰੋਣ ਲੱਗਾ।
ਦਰਅਸਲ, ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਪੁਲਸ ਨੇ ਅਗਵਾ ਕੀਤੇ ਬੱਚੇ ਨੂੰ ਬਰਾਮਦ ਕਰ ਲਿਆ, ਬੱਚਾ ਅਗਵਾ ਕਰਨ ਵਾਲੇ ਤੋਂ ਵੱਖ ਹੋਣ ਨੂੰ ਤਿਆਰ ਨਹੀਂ ਸੀ। ਕਿਡਨੈਪਰ ਅਤੇ ਮਾਸੂਮ ਨੇ ਇੱਕ ਦੂਜੇ ਨੂੰ ਜੱਫੀ ਪਾ ਕੇ ਰੋਣਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ ਮੁਲਜ਼ਮ ਦੀਆਂ ਅੱਖਾਂ ਵੀ ਨਮ ਸਨ।
ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਜੈਪੁਰ ਥਾਣੇ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਅਗਵਾਕਾਰ ਅਤੇ ਮਾਸੂਮ ਇਕ ਦੂਜੇ ਨੂੰ ਗਲੇ ਲਗ ਕੇ ਰੋ ਰਹੇ ਹਨ। ਬੱਚਾ ਅਗਵਾਕਾਰ ਤੋਂ ਦੂਰ ਨਹੀਂ ਜਾਣਾ ਚਾਹੁੰਦਾ। ਅਖੀਰ ਪੁਲਸ ਨੇ ਜ਼ਬਰਦਸਤੀ ਦੋਸ਼ੀ ਨਾਲ ਚਿੰਬੜੇ ਬੱਚੇ ਨੂੰ ਉਸਦੀ ਮਾਂ ਦੇ ਹਵਾਲੇ ਕਰ ਦਿੱਤਾ। ਹਾਲਾਂਕਿ ਬੱਚਾ ਅਜੇ ਵੀ ਰੋ ਰਿਹਾ ਸੀ।
राजस्थान की राजधानी जयपुर में पुलिस ने अगवा किए हुए एक बच्चे को बरामद किया गया। हालांकि, मासूम किडनैपर से दूर जाने के लिए तैयार नहीं था। किनडैपर और मासूम एक दूसरे से लिपटकर रोने लगा। इतना ही नहीं आरोपी के आंखें भी नम थी। किडनैपर ने 14 महीने पहले बच्चे का अपहरण किया था। pic.twitter.com/b8kAbyyHod
— piyush kumar (@piyushk51868979) August 30, 2024
14 ਮਹੀਨੇ ਪਹਿਲਾਂ ਕੀਤਾ ਸੀ ਮਾਸੂਮ ਬੱਚੇ ਨੂੰ ਅਗਵਾ
ਜਾਣਕਾਰੀ ਅਨੁਸਾਰ ਅਗਵਾਕਾਰ ਨੇ 14 ਮਹੀਨੇ ਪਹਿਲਾਂ ਬੱਚੇ ਨੂੰ ਅਗਵਾ ਕੀਤਾ ਸੀ। ਬੱਚੇ ਨੂੰ ਅਗਵਾ ਕਰਨ ਵਾਲੇ ਦੋਸ਼ੀ ਦਾ ਨਾਂ ਤਨੁਜ ਚਾਹਰ ਹੈ। ਉਹ ਯੂਪੀ ਪੁਲਸ ਦਾ ਮੁਅੱਤਲ ਹੈੱਡ ਕਾਂਸਟੇਬਲ ਹੈ। ਜੈਪੁਰ ਪੁਲਸ ਨੇ ਉਸ ਨੂੰ ਅਲੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਹੈ। ਦੱਸ ਦਈਏ ਕਿ ਜਦੋਂ ਪੁਲਸ ਨੇ ਉਸ ਨੂੰ ਫੜਿਆ ਤਾਂ ਉਸ ਨੇ ਸੰਨਿਆਸੀ ਦਾ ਰੂਪ ਧਾਰਿਆ ਹੋਇਆ ਸੀ।
ਥਾਣੇ ਵਿੱਚ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ
ਪੁਲਸ ਨੇ ਦੱਸਿਆ ਕਿ 14 ਜੂਨ ਨੂੰ ਪ੍ਰਿਥਵੀ ਨਾਂ ਦੇ ਬੱਚੇ ਨੂੰ ਜੈਪੁਰ ਦੇ ਸੰਗਨੇਰ ਤੋਂ ਅਗਵਾ ਕੀਤਾ ਗਿਆ ਸੀ। ਉਸ ਸਮੇਂ ਉਹ ਸਿਰਫ਼ 11 ਮਹੀਨੇ ਦਾ ਸੀ। ਜਦੋਂ ਪੁਲਸ ਅਗਵਾਕਾਰ ਅਤੇ ਬੱਚੇ ਤੱਕ ਪਹੁੰਚੀ ਤਾਂ ਮਾਸੂਮ ਬੱਚਾ ਤਨੁਜ ਚਾਹਰ ਨੂੰ ਛੱਡਣਾ ਨਹੀਂ ਚਾਹੁੰਦਾ ਸੀ। ਬੱਚੇ ਨੇ ਥਾਣੇ ਵਿੱਚ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਇਹ ਨਜ਼ਾਰਾ ਦੇਖ ਕੇ ਥਾਣੇ ਵਿੱਚ ਮੌਜੂਦ ਪੁਲਸ ਮੁਲਾਜ਼ਮਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ।
ਪੁਲਸ ਹਿਰਾਸਤ ਵਿੱਚ ਵੀ ਮੁਲਜ਼ਮ ਨੇ ਕਿਹਾ ਕਿ ਪ੍ਰਿਥਵੀ ਉਸ ਦਾ ਪੁੱਤਰ ਹੈ। ਇਲਜ਼ਾਮ ਮੁਤਾਬਕ ਅਗਵਾ ਕਰਨ ਤੋਂ ਬਾਅਦ ਤਨੁਜ ਚਾਹਰ ਨੇ ਪ੍ਰਿਥਵੀ ਦੀ ਮਾਂ ਨੂੰ ਕਈ ਵਾਰ ਫ਼ੋਨ ਕੀਤਾ ਅਤੇ ਕਿਹਾ ਕਿ ਉਹ ਉਸ ਨੂੰ ਵੀ ਆਪਣੇ ਕੋਲ ਰੱਖਣਾ ਚਾਹੁੰਦਾ ਹੈ। ਪੁਲਸ ਨੂੰ ਪ੍ਰੇਮ ਸਬੰਧਾਂ ਦਾ ਵੀ ਸ਼ੱਕ ਹੈ।