Watch: iphone15 ਲਈ ਅਜਿਹਾ ਕ੍ਰੇਜ਼! ਸਪਲਾਈ 'ਚ ਹੋਈ ਦੇਰੀ ਤਾਂ ਕੁੱਟਮਾਰ ਕਰਨ ਲਈ ਸਟੋਰ 'ਚ ਪਹੁੰਚੇ ਗਾਹਕ, ਵੇਖੋ ਵੀਡੀਓ
IPhone 15: iPhone 15 ਨੂੰ ਲੈ ਕੇ ਦਿੱਲੀ ਦੇ ਇਕ ਇਲੈਕਟ੍ਰਾਨਿਕ ਸਟੋਰ 'ਚ ਸਟਾਫ ਅਤੇ ਗਾਹਕਾਂ ਵਿਚਾਲੇ ਭਾਰੀ ਹੰਗਾਮਾ ਹੋਇਆ। ਇਹ ਹੰਗਾਮਾ ਇੰਨਾ ਵੱਧ ਗਿਆ ਕਿ ਗੱਲ ਕੁੱਟਮਾਰ ਤੱਕ ਪਹੁੰਚ ਗਈ।
IPhone 15: Apple iPhone 15 ਦਾ ਲੋਕਾਂ 'ਚ ਕਾਫੀ ਕ੍ਰੇਜ਼ ਦੇਖਿਆ ਜਾ ਰਿਹਾ ਹੈ। ਜਦੋਂ ਤੋਂ ਆਈਫੋਨ 15 ਸੀਰੀਜ਼ ਦੀ ਵਿਕਰੀ ਸ਼ੁਰੂ ਹੋਈ ਹੈ, ਉਦੋਂ ਤੋਂ ਇਸ ਨੂੰ ਖਰੀਦਣ ਲਈ ਲੋਕਾਂ ਦਾ ਲਾਈਨ ਲੱਗ ਗਈ ਹੈ। ਹੁਣ ਰਾਜਧਾਨੀ ਦਿੱਲੀ 'ਚ iPhone 15 ਕਾਰਨ ਕੁੱਟਮਾਰ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ।
ਦਿੱਲੀ ਦੇ ਕਮਲਾ ਨਗਰ ਇਲਾਕੇ 'ਚ ਸਥਿਤ ਇਕ ਇਲੈਕਟ੍ਰੋਨਿਕ ਸਟੋਰ 'ਚ ਸਟਾਫ ਅਤੇ ਗਾਹਕਾਂ ਵਿਚਾਲੇ ਭਾਰੀ ਹੰਗਾਮਾ ਹੋਇਆ। ਇਹ ਹੰਗਾਮਾ ਇੰਨਾ ਵੱਧ ਗਿਆ ਕਿ ਲੜਾਈ ਤੱਕ ਪਹੁੰਚ ਗਈ। ਜਿਸ ਤੋਂ ਬਾਅਦ ਸਟਾਫ਼ ਅਤੇ ਗਾਹਕਾਂ ਵਿਚਾਲੇ ਧੱਕਾ-ਮੁੱਕੀ ਸ਼ੁਰੂ ਹੋ ਗਈ।
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਲੜਾਈ ਕਿਸ ਗੱਲ ਨੂੰ ਲੈ ਕੇ ਹੋਈ ਸੀ। ਦਰਅਸਲ ਗੱਲ ਇਹ ਹੈ ਕਿ ਗਾਹਕ ਨੂੰ ਆਈਫੋਨ 15 ਚਾਹੀਦਾ ਸੀ। ਪਰ ਇਲੈਕਟ੍ਰਾਨਿਕ ਸਟੋਰ ਨੇ ਉਸ ਨੂੰ ਆਈਫੋਨ 15 ਦੀ ਸਪਲਾਈ ਕਰਨ ਵਿੱਚ ਦੇਰੀ ਕੀਤੀ।
ਜਿਸ ਤੋਂ ਬਾਅਦ ਗਾਹਕ ਗੁੱਸੇ 'ਚ ਆ ਗਿਆ ਅਤੇ ਕੁੱਟਮਾਰ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਘਟਨਾ ਨਾਲ ਜੁੜੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਕੁਝ ਲੋਕ ਸਟੋਰ ਸਟਾਫ ਦੀ ਕੁੱਟਮਾਰ ਕਰਦਿਆਂ ਦੇਖੇ ਜਾ ਸਕਦੇ ਹਨ।
#WATCH | Delhi Police took legal action against the customers after a scuffle broke out between customers and mobile shop employees after an alleged delay in supplying iPhone 15 to him in the Kamla Nagar area of Delhi
— ANI (@ANI) September 23, 2023
(Viral Video Confirmed by Police) pic.twitter.com/as6BETE3AL
ਇਹ ਵੀ ਪੜ੍ਹੋ: Viral News: ਇਹ ਜਾਨਵਰ ਕਿਸੇ ਵੀ ਸੱਪ ਦੇ ਡੰਗਣ ਨਾਲ ਨਹੀਂ ਮਰਦੇ, ਸਰੀਰ ਵਿੱਚ ਨਹੀਂ ਫੈਲ ਸਕਦਾ ਜ਼ਹਿਰ
ਸਪਲਾਈ ਵਿੱਚ ਦੇਰੀ ਤੋਂ ਨਾਰਾਜ਼ ਸਨ ਗਾਹਕ
ਵਾਇਰਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਆਈਫੋਨ 15 ਦੀ ਸਪਲਾਈ 'ਚ ਦੇਰੀ ਕਾਰਨ ਗਾਹਕ ਕਿੰਨੇ ਨਾਰਾਜ਼ ਹਨ। ਉਨ੍ਹਾਂ ਨੇ ਸਟੋਰ ਵਿੱਚ ਹੀ ਸਟਾਫ ਨੂੰ ਬੁਰੀ ਤਰ੍ਹਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਕੁੱਟਮਾਰ ਇੰਨੀ ਕੀਤੀ ਕਿ ਸਟਾਫ ਦੇ ਕੱਪੜੇ ਵੀ ਫਾੜ ਦਿੱਤੇ।
ਇਸ ਦੌਰਾਨ ਕੁਝ ਮਹਿਲਾ ਸਟਾਫ ਨੇ ਗਾਹਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਇੰਨੇ ਗੁੱਸੇ 'ਚ ਸਨ ਕਿ ਉਨ੍ਹਾਂ ਨੂੰ ਕਾਬੂ ਕਰਨਾ ਮੁਸ਼ਕਲ ਹੋ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਦਿੱਲੀ ਪੁਲਿਸ ਨੇ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਕੀਤੀ ਹੈ।
ਲੋਕਾਂ ਵਿੱਚ iPhone 15 ਦਾ ਕ੍ਰੇਜ਼
ਦੱਸ ਦਈਏ ਕਿ ਹਾਲ ਹੀ 'ਚ ਐਪਲ ਆਈਫੋਨ 15 ਸੀਰੀਜ਼ ਦੇ ਫੋਨ ਲਾਂਚ ਹੋਏ ਹਨ, ਜਿਸ ਨੂੰ ਲੈ ਕੇ ਲੋਕਾਂ 'ਚ ਕਾਫੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਮੁੰਬਈ ਅਤੇ ਦਿੱਲੀ 'ਚ ਸਥਿਤ ਆਈਫੋਨ ਸਟੋਰ 'ਤੇ ਫੋਨ ਖਰੀਦਣ ਵਾਲੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਲੋਕ ਸਟੋਰ ਦੇ ਬਾਹਰ ਲੰਬੀਆਂ ਕਤਾਰਾਂ 'ਚ ਖੜ੍ਹੇ ਨਜ਼ਰ ਆ ਰਹੇ ਹਨ ਅਤੇ ਆਈਫੋਨ 15 ਖਰੀਦਣ ਲਈ ਸੰਘਰਸ਼ ਕਰ ਰਹੇ ਹਨ।
ਇਹ ਵੀ ਪੜ੍ਹੋ: Flight: ਫਲਾਈਟ 'ਚ ਕੁਝ ਚੀਜ਼ਾਂ ਨੂੰ ਹੱਥ ਲਾਉਣ ਨਾਲ ਫੈਲਦਾ ਬੈਕਟੀਰੀਆ, ਹੋ ਸਕਦੀ ਬਿਮਾਰੀ, ਜਾਣੋ