ਪੜਚੋਲ ਕਰੋ
Advertisement
ਮਹਿਲਾ ਨੇ ਸੇਮੀ ਨਿਊਡ ਸਰੀਰ 'ਤੇ ਬੱਚਿਆਂ ਤੋਂ ਕਰਾਈ ਪੇਂਟਿੰਗ , ਕੇਰਲ ਹਾਈ ਕੋਰਟ ਨੇ ਕਿਹਾ- ਇਸ 'ਚ ਅਸ਼ਲੀਲਤਾ ਨਹੀਂ
Kerala high Court : ਕੇਰਲ ਹਾਈਕੋਰਟ ਨੇ ਨਗਨਤਾ ਅਤੇ ਅਸ਼ਲੀਲਤਾ ਵਿੱਚ ਫਰਕ ਦੱਸਦਿਆਂ ਇੱਕ ਬਹੁਤ ਹੀ ਮਹੱਤਵਪੂਰਨ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਔਰਤ ਦੇ ਨੰਗੇ ਸਰੀਰ ਨੂੰ ਅਸ਼ਲੀਲਤਾ ਭਰੀਆਂ ਨਜ਼ਰਾਂ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ।
Kerala high Court : ਕੇਰਲ ਹਾਈਕੋਰਟ ਨੇ ਨਗਨਤਾ ਅਤੇ ਅਸ਼ਲੀਲਤਾ ਵਿੱਚ ਫਰਕ ਦੱਸਦਿਆਂ ਇੱਕ ਬਹੁਤ ਹੀ ਮਹੱਤਵਪੂਰਨ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਔਰਤ ਦੇ ਨੰਗੇ ਸਰੀਰ ਨੂੰ ਅਸ਼ਲੀਲਤਾ ਭਰੀਆਂ ਨਜ਼ਰਾਂ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ। ਅਕਸਰ ਲੋਕਾਂ ਨੂੰ ਆਪਣੇ ਸਰੀਰ ਦੀ ਖੁਦਮੁਖਤਿਆਰੀ ਦੇ ਅਧਿਕਾਰ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ, ਜੋ ਕਿ ਸਹੀ ਨਹੀਂ ਹੈ। ਇਹ ਕਹਿੰਦਿਆਂ ਅਦਾਲਤ ਨੇ ਇੱਕ ਔਰਤ ਖ਼ਿਲਾਫ਼ ਅਸ਼ਲੀਲਤਾ ਦੇ ਦੋਸ਼ ਹੇਠ ਦਰਜ ਅਪਰਾਧਿਕ ਕੇਸ ਨੂੰ ਖਾਰਜ ਕਰ ਦਿੱਤਾ।
ਦਰਅਸਲ 'ਚ ਇਸ ਔਰਤ 'ਤੇ ਆਪਣੇ ਬੱਚਿਆਂ ਤੋਂ ਉਸਦੇ ਸੇਮੀ ਨਿਊਡ ਸਰੀਰ ਨੂੰ ਪੇਟਿੰਗ ਕਰਵਾ ਕੇ ਵੀਡੀਓ ਬਣਾਉਣ ਦਾ ਆਰੋਪ ਹੈ। ਔਰਤ ਦਾ ਕਹਿਣਾ ਹੈ ਕਿ ਉਸ ਨੇ ਇਹ ਵੀਡੀਓ ਔਰਤਾਂ ਦੇ ਸਰੀਰਾਂ ਬਾਰੇ ਪਿਤਰੀ-ਪ੍ਰਧਾਨ ਧਾਰਨਾਵਾਂ ਨੂੰ ਚੁਣੌਤੀ ਦੇਣ ਅਤੇ ਆਪਣੇ ਬੱਚਿਆਂ ਨੂੰ ਸੈਕਸ ਸਿੱਖਿਆ ਦੇਣ ਲਈ ਬਣਾਇਆ ਹੈ। ਅਦਾਲਤ ਦਾ ਕਹਿਣਾ ਹੈ ਕਿ ਇਸ ਵੀਡੀਓ ਨੂੰ ਅਸ਼ਲੀਲ ਨਹੀਂ ਕਿਹਾ ਜਾ ਸਕਦਾ।
ਔਰਤ ਦਾ ਆਪਣੇ ਸਰੀਰ 'ਤੇ ਹੱਕ
ਅਦਾਲਤ ਨੇ ਕਿਹਾ ਕਿ ਔਰਤਾਂ ਦੇ ਉਪਰਲੇ ਸਰੀਰ ਦੀ ਨਗਨਤਾ ਨੂੰ ਜਿਨਸੀ ਜਾਂ ਅਸ਼ਲੀਲ ਨਹੀਂ ਕਿਹਾ ਜਾ ਸਕਦਾ। ਔਰਤ ਦਾ ਨੰਗਾ ਸਰੀਰ ਕਿਸੇ ਵੀ ਅਰਥ ਵਿਚ ਅਸ਼ਲੀਲ ਨਹੀਂ ਹੈ। ਅਦਾਲਤ ਨੇ ਕਿਹਾ ਕਿ ਔਰਤ ਨੇ ਬੱਚਿਆਂ ਨੂੰ ਆਪਣੇ ਸਰੀਰ ਨੂੰ ਕੈਨਵਸ ਵਾਂਗ ਪੇਂਟ ਕਰਨ ਦੀ ਇਜਾਜ਼ਤ ਦਿੱਤੀ। ਇਹ ਇੱਕ ਮਹਿਲਾ ਦਾ ਅਧਿਕਾਰ ਹੈ ਕਿ ਉਹ ਆਪਣੇ ਸਰੀਰ ਨੂੰ ਲੈ ਕੇ ਖੁਦਮੁਖਤਿਆਰ ਫ਼ੈਸਲੇ ਲੈ ਸਕਦੀ ਹੈ। ਜਸਟਿਸ ਕੌਸਰ ਐਡਪਗਥ ਨੇ ਕਿਹਾ ਕਿ ਪੁਰਸ਼ਾਂ ਦੇ ਨੰਗੇ ਸਰੀਰ 'ਤੇ ਕਦੇ -ਕਦੇ ਸਵਾਲ ਉਠਦੇ ਹਨ। ਔਰਤਾਂ 'ਤੇ ਲਗਾਤਾਰ ਸਵਾਲ ਉਠਾਉਣਾ ਪੁਰਖੀ ਢਾਂਚੇ ਦੀ ਨਿਸ਼ਾਨੀ ਹੈ। ਔਰਤਾਂ ਨੂੰ ਉਨ੍ਹਾਂ ਦੇ ਬੋਲਡ ਵਿਕਲਪਾਂ ਲਈ ਪਰੇਸ਼ਾਨ ਕੀਤਾ ਜਾਂਦਾ ਹੈ।
ਅਦਾਲਤ ਨੇ ਇਹ ਫੈਸਲਾ ਸਮਾਜ ਵਿੱਚ ਔਰਤ-ਮਰਦ ਪ੍ਰਤੀ ਸਮਾਜ ਦੇ ਦੋਹਰੇ ਮਾਪਦੰਡਾਂ ਨੂੰ ਲੈ ਕੇ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਇਸ 'ਚ ਕੁਝ ਵੀ ਗਲਤ ਨਹੀਂ ਹੈ, ਜੇਕਰ ਕੋਈ ਮਾਂ ਆਪਣੇ ਬੱਚਿਆਂ ਨੂੰ ਉਸ ਦੇ ਸਰੀਰ ਨੂੰ ਪੇਂਟ ਕਰਨ ਲਈ ਕੈਨਵਸ ਦੀ ਤਰ੍ਹਾਂ ਇਸਤੇਮਾਲ ਕਰਨ ਦਿੰਦੀ ਹੈ। ਔਰਤ ਨੇ ਆਪਣੇ ਬੱਚਿਆਂ ਨੂੰ ਆਪਣੇ ਸਰੀਰ ਦੇ ਉਪਰਲੇ ਹਿੱਸੇ ਨੂੰ ਪੇਂਟ ਕਰਨ ਦੀ ਇਜਾਜ਼ਤ ਦਿੱਤੀ, ਜੋ ਕਿ ਕਿਸੇ ਵੀ ਤਰ੍ਹਾਂ ਜਿਨਸੀ ਕੰਮ ਨਹੀਂ ਹੈ ਅਤੇ ਨਾ ਹੀ ਇਸ ਨੂੰ ਅਸ਼ਲੀਲ ਕਿਹਾ ਜਾ ਸਕਦਾ ਹੈ। ਇਹ ਵੀ ਨਹੀਂ ਕਿਹਾ ਜਾ ਸਕਦਾ ਹੈ ਕਿ ਬੱਚਿਆਂ ਨੂੰ ਪੋਰਨੋਗ੍ਰਾਫੀ ਲਈ ਵਰਤਿਆ ਗਿਆ ਸੀ। ਇਸ ਵੀਡੀਓ ਵਿੱਚ ਕੋਈ ਅਸ਼ਲੀਲਤਾ ਨਹੀਂ ਹੈ।
Follow ਟ੍ਰੈਂਡਿੰਗ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement