ਪੜਚੋਲ ਕਰੋ

ਮੋਮੋਜ਼ ਖਾਣ ਵਾਲੇ ਹੋ ਜਾਣ ਸਾਵਧਾਨ! ਇਸ ਸ਼ਹਿਰ 'ਚ ਇੱਕ ਪਰਿਵਾਰ ਦੇ 4 ਮੈਂਬਰ ਪੁੱਜੇ ਹਸਪਤਾਲ

ਬਹੁਤ ਸਾਰੇ ਲੋਕ ਮੋਮੋਜ਼ ਲਵ ਹੁੰਦੇ ਹਨ, ਉਹ ਜਦੋਂ ਵੀ ਕਿਤੇ ਮੋਮੋਜ਼ ਦੇਖਦੇ ਹਨ ਤਾਂ ਆਪਣੇ ਆਪ ਨੂੰ ਖਾਣ ਤੋਂ ਰੋਕ ਨਹੀਂ ਪਾਉਂਦੇ ਹਨ। ਪਰ ਇਹ ਆਦਤ ਸਿਹਤ ਲਈ ਕਈ ਵਾਰੀ ਭਾਰੀ ਪੈ ਸਕਦੀ ਹੈ। ਹਾਲ ਦੇ ਵਿੱਚ ਇੱਕ ਪਰਿਵਾਰ ਦੇ ਚਾਰ ਮੈਂਬਰ ਹਸਪਤਾਲ..

ਗ੍ਰੇਟਰ ਨੋਇਡਾ ਦੇ ਜੂ-2 ਇਲਾਕੇ 'ਚ ਰਹਿਣ ਵਾਲੇ ਇੱਕ ਪਰਿਵਾਰ ਦੇ 4 ਮੈਂਬਰਾਂ ਦੀ ਮੋਮੋਜ਼ ਖਾਣ (eat momos) ਕਾਰਨ ਤਬੀਅਤ ਖਰਾਬ ਹੋ ਗਈ। ਪਰਿਵਾਰਕ ਮੈਂਬਰਾਂ ਨੇ ਤੁਰੰਤ ਚੌਕਸੀ ਵਖਾਓਂਦੇ ਹੋਏ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਫਿਲਹਾਲ ਸਭ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜਲਦੀ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਸੈਕਟਰ ਅਲਫਾ ਵਨ ਦੀ ਕਮਰਸ਼ੀਅਲ ਬੇਲਟ 'ਚੋਂ ਇੱਕ ਫੂਡ ਸਟਾਲ ਤੋਂ ਮੋਮੋਜ਼ ਖਰੀਦੇ ਸਨ। ਪੀੜਤ ਵੱਲੋਂ ਇਸ ਦੀ ਸ਼ਿਕਾਇਤ ਖਾਦ ਪੜਤਾਲ ਵਿਭਾਗ ਨੂੰ ਕੀਤੀ ਗਈ ਹੈ।

ਮੋਮੋਜ਼ ਖਾਂਦੇ ਹੀ ਉਲਟੀ-ਦਸਤ ਕਾਰਨ ਬਿਗੜੀ ਤਬੀਅਤ

ਜਾਣਕਾਰੀ ਅਨੁਸਾਰ, ਵਿਨੈ ਕਸਾਨਾ ਆਪਣੇ ਪਰਿਵਾਰ ਨਾਲ ਸੈਕਟਰ ਜੂ-2 'ਚ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ 25 ਮਈ ਦੀ ਸ਼ਾਮ ਨੂੰ ਉਨ੍ਹਾਂ ਨੇ ਅਲਫਾ ਵਨ ਕਮਰਸ਼ੀਅਲ ਬੇਲਟ 'ਚੋਂ ਇੱਕ ਫੂਡ ਸਟਾਲ ਤੋਂ ਮੋਮੋਜ਼ ਖਰੀਦੇ ਸਨ। ਮੋਮੋਜ਼ ਖਾਣ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ। ਥੋੜੀ ਦੇਰ ਬਾਅਦ ਉਨ੍ਹਾਂ ਦੀ ਮਾਂ ਮੁਨੀਤਾ ਕਸਾਨਾ ਅਤੇ ਹੋਰ ਦੋ ਮੈਂਬਰ ਪਾਰੁਲ ਕਸਾਨਾ ਅਤੇ ਦੀਪਿਕਾ ਕਸਾਨਾ ਦੀ ਵੀ ਤਬੀਅਤ ਵਿਗੜ ਗਈ। ਸਭ ਨੂੰ ਉਲਟੀ ਅਤੇ ਦਸਤ ਦੀ ਸਮੱਸਿਆ ਹੋ ਗਈ। 26 ਮਈ ਦੀ ਸਵੇਰ ਉਨ੍ਹਾਂ ਸਭ ਨੂੰ ਕੈਲਾਸ਼ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿੱਥੇ ਹਾਲੇ ਵੀ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮੋਮੋਜ਼ ਖਾਣ ਕਾਰਨ ਉਨ੍ਹਾਂ ਦੇ ਪੇਟ 'ਚ ਇੰਫੈਕਸ਼ਨ ਹੋ ਗਿਆ।

ਮੋਮੋਜ਼ ਵੇਚਣ ਵਾਲਾ ਹੋਇਆ ਫਰਾਰ

ਇਸ ਮਾਮਲੇ 'ਚ ਵੀਰਵਾਰ ਨੂੰ ਪੀੜਤ ਪਰਿਵਾਰ ਵੱਲੋਂ ਕਲੇਕਟਰੇਟ ਦਫ਼ਤਰ 'ਚ ਖਾਦ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਜਿਸ 'ਤੇ ਸ਼ਾਮ ਨੂੰ ਖਾਦ ਸੁਰੱਖਿਆ ਅਧਿਕਾਰੀ ਨੇ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਚਾਰੇ ਪੀੜਤ ਹਾਲੇ ਵੀ ਹਸਪਤਾਲ 'ਚ ਦਾਖਲ ਹਨ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਹੈ। ਹੁਣ ਉਨ੍ਹਾਂ ਦੀ ਤਬੀਅਤ ਬਿਹਤਰ ਹੈ। ਮੋਮੋਜ਼ ਵੇਚਣ ਵਾਲਾ ਵਿਅਕਤੀ ਫਿਲਹਾਲ ਫਰਾਰ ਹੈ। ਜਦੋਂ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ, ਉਹ ਸਟਾਲ ਲਗਾਣ ਨਹੀਂ ਆਇਆ। ਉਸਦੀ ਭਾਲ ਜਾਰੀ ਹੈ।

ਡਾਕਟਰਾਂ ਨੂੰ ਸ਼ੱਕ ਹੈ ਕਿ ਮੋਮੋਜ਼ ਵਿੱਚ ਕੋਈ ਹਾਨੀਕਾਰਕ ਕੇਮਿਕਲ ਮਿਲਾਇਆ ਗਿਆ ਸੀ। ਇਸ ਬਾਰੇ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਜੇ ਅਜਿਹਾ ਹੁੰਦਾ ਤਾਂ ਹੋਰ ਲੋਕਾਂ ਦੇ ਵੀ ਬਿਮਾਰ ਹੋਣ ਦਾ ਖਤਰਾ ਬਣ ਸਕਦਾ ਸੀ। ਮੋਮੋਜ਼ ਵੇਚਣ ਵਾਲੇ ਵਿਅਕਤੀ ਦੀ ਪਛਾਣ ਕਰਕੇ ਉਸ ਵੱਲੋਂ ਤਿਆਰ ਫੂਡ ਤੋਂ ਨਮੂਨੇ ਲਏ ਜਾਣਗੇ। ਨਮੂਨਿਆਂ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਗ੍ਰੇਟਰ ਨੋਏਡਾ 'ਚ ਮੋਮੋਜ਼ ਖਾਣ ਦੇ ਸ਼ੌਕੀਨ ਲੋਕਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਇਸੀ ਕਾਰਨ ਹਰ ਮਾਰਕੀਟ 'ਚ ਮੋਮੋਜ਼ ਵੇਚਣ ਵਾਲੇ ਮਿਲ ਜਾਂਦੇ ਹਨ। ਦੁਕਾਨਾਂ ਦੇ ਨਾਲ ਨਾਲ ਸੜਕਾਂ ਕੰਢੇ ਵੀ ਸਟਾਲ ਲੱਗ ਰਹੇ ਹਨ, ਪਰ ਲੋਕਾਂ ਦੀ ਇਹ ਖਾਣ ਦੀ ਚਾਹਤ ਹੁਣ ਸਿਹਤ 'ਤੇ ਭਾਰੀ ਪੈ ਰਹੀ ਹੈ। ਪਿਛਲੇ ਸਾਲ ਵੀ ਗ੍ਰੇਨੋ ਵੈਸਟ ਅਤੇ ਗ੍ਰੇਟਰ ਨੋਏਡਾ 'ਚ ਮੋਮੋਜ਼ ਖਾਣ ਕਰਕੇ 30 ਤੋਂ ਵੱਧ ਲੋਕ ਬਿਮਾਰ ਹੋ ਗਏ ਸਨ। ਵਿਭਾਗ ਵੱਲੋਂ ਜਾਂਚ ਵੀ ਕਰਵਾਈ ਗਈ ਸੀ, ਪਰ ਕੁਝ ਨਤੀਜਾ ਨਹੀਂ ਨਿਕਲਿਆ।

ਟਾਪ ਹੈਡਲਾਈਨ

AAP MLA ਦੀ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਮੈਂਬਰਸਿ਼ਪ ਖਾਰਜ, ਨੋਟੀਫਿਕੇਸ਼ਨ ਜਾਰੀ
AAP MLA ਦੀ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਮੈਂਬਰਸਿ਼ਪ ਖਾਰਜ, ਨੋਟੀਫਿਕੇਸ਼ਨ ਜਾਰੀ
Parvinder Singh Jhota ਮਾਮਲੇ 'ਚ ਮੁਲਜ਼ਮਾਂ ਨੂੰ 5 ਨਵੰਬਰ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ
Parvinder Singh Jhota ਮਾਮਲੇ 'ਚ ਮੁਲਜ਼ਮਾਂ ਨੂੰ 5 ਨਵੰਬਰ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ
Airport Customs Rules : ਵਿਦੇਸ਼ ਤੋਂ ਸੋਨਾ, ਘੜੀ ਜਾਂ ਕੱਪੜੇ ਲਿਆਉਣ ਤੋਂ ਪਹਿਲਾਂ ਜਾਣ ਲਓ ਇਹ ਨਿਯਮ!
Airport Customs Rules : ਵਿਦੇਸ਼ ਤੋਂ ਸੋਨਾ, ਘੜੀ ਜਾਂ ਕੱਪੜੇ ਲਿਆਉਣ ਤੋਂ ਪਹਿਲਾਂ ਜਾਣ ਲਓ ਇਹ ਨਿਯਮ!
Punjab News : ਰਾਜਾ ਵੜਿੰਗ ਦੇ ਬਿਆਨ ’ਤੇ ਕੇਜਰੀਵਾਲ ਦਾ ਪਲਟਵਾਰ, ਕਿਹਾ- ਕਾਂਗਰਸ ਸਰਕਾਰ ਬਣੀ ਤਾਂ ਬੰਦ ਹੋ ਜਾਣਗੀਆਂ ਮੁਫ਼ਤ ਸਹੂਲਤਾਂ
Punjab News : ਰਾਜਾ ਵੜਿੰਗ ਦੇ ਬਿਆਨ ’ਤੇ ਕੇਜਰੀਵਾਲ ਦਾ ਪਲਟਵਾਰ, ਕਿਹਾ- ਕਾਂਗਰਸ ਸਰਕਾਰ ਬਣੀ ਤਾਂ ਬੰਦ ਹੋ ਜਾਣਗੀਆਂ ਮੁਫ਼ਤ ਸਹੂਲਤਾਂ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP MLA ਦੀ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਮੈਂਬਰਸਿ਼ਪ ਖਾਰਜ, ਨੋਟੀਫਿਕੇਸ਼ਨ ਜਾਰੀ
AAP MLA ਦੀ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਮੈਂਬਰਸਿ਼ਪ ਖਾਰਜ, ਨੋਟੀਫਿਕੇਸ਼ਨ ਜਾਰੀ
Parvinder Singh Jhota ਮਾਮਲੇ 'ਚ ਮੁਲਜ਼ਮਾਂ ਨੂੰ 5 ਨਵੰਬਰ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ
Parvinder Singh Jhota ਮਾਮਲੇ 'ਚ ਮੁਲਜ਼ਮਾਂ ਨੂੰ 5 ਨਵੰਬਰ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ
Airport Customs Rules : ਵਿਦੇਸ਼ ਤੋਂ ਸੋਨਾ, ਘੜੀ ਜਾਂ ਕੱਪੜੇ ਲਿਆਉਣ ਤੋਂ ਪਹਿਲਾਂ ਜਾਣ ਲਓ ਇਹ ਨਿਯਮ!
Airport Customs Rules : ਵਿਦੇਸ਼ ਤੋਂ ਸੋਨਾ, ਘੜੀ ਜਾਂ ਕੱਪੜੇ ਲਿਆਉਣ ਤੋਂ ਪਹਿਲਾਂ ਜਾਣ ਲਓ ਇਹ ਨਿਯਮ!
Punjab News : ਰਾਜਾ ਵੜਿੰਗ ਦੇ ਬਿਆਨ ’ਤੇ ਕੇਜਰੀਵਾਲ ਦਾ ਪਲਟਵਾਰ, ਕਿਹਾ- ਕਾਂਗਰਸ ਸਰਕਾਰ ਬਣੀ ਤਾਂ ਬੰਦ ਹੋ ਜਾਣਗੀਆਂ ਮੁਫ਼ਤ ਸਹੂਲਤਾਂ
Punjab News : ਰਾਜਾ ਵੜਿੰਗ ਦੇ ਬਿਆਨ ’ਤੇ ਕੇਜਰੀਵਾਲ ਦਾ ਪਲਟਵਾਰ, ਕਿਹਾ- ਕਾਂਗਰਸ ਸਰਕਾਰ ਬਣੀ ਤਾਂ ਬੰਦ ਹੋ ਜਾਣਗੀਆਂ ਮੁਫ਼ਤ ਸਹੂਲਤਾਂ
 Government Scheme : 1 ਸਾਲ ਤੱਕ ਹਰ ਮਹੀਨੇ 20 ਹਜ਼ਾਰ ਰੁਪਏ ਦੇ ਰਹੀ ਹੈ ਇਹ ਸਰਕਾਰ, ਕਰਨਾ ਹੋਵੇਗਾ ਇਹ ਕੰਮ 
 Government Scheme : 1 ਸਾਲ ਤੱਕ ਹਰ ਮਹੀਨੇ 20 ਹਜ਼ਾਰ ਰੁਪਏ ਦੇ ਰਹੀ ਹੈ ਇਹ ਸਰਕਾਰ, ਕਰਨਾ ਹੋਵੇਗਾ ਇਹ ਕੰਮ 
Gold Price: ਦੀਵਾਲੀ ਤੋਂ ਪਹਿਲਾਂ ਸੋਨਾ ਖਰੀਦਣਾ ਫਾਇਦੇਮੰਦ ਜਾਂ ਬਾਅਦ ’ਚ? ਜਾਣੋ ਕਦੋਂ ਮਿਲ ਸਕਦਾ ਹੈ ਵੱਧ ਫਾਇਦਾ
Gold Price : ਦੀਵਾਲੀ ਤੋਂ ਪਹਿਲਾਂ ਸੋਨਾ ਖਰੀਦਣਾ ਫਾਇਦੇਮੰਦ ਜਾਂ ਬਾਅਦ ’ਚ? ਜਾਣੋ ਕਦੋਂ ਮਿਲ ਸਕਦਾ ਹੈ ਵੱਧ ਫਾਇਦਾ
Punjab News: ਮਸ਼ਹੂਰ ਪੰਡਿਤ ਕੂਲਚੇ-ਛੋਲੇ ਵਾਲੇ ਦੇ ਪੁੱਤ ਦੇ ਕਤਲ ਮਾਮਲੇ 'ਚ ਵੱਡਾ ਅਪਡੇਟ, ਦੋਸ਼ੀ ਵੀਡੀਓ ਜਾਰੀ ਕਰਕੇ ਬੋਲਿਆ- 'ਅਸੀਂ ਭੱਜੇ ਨਹੀਂ...'
ਮਸ਼ਹੂਰ ਪੰਡਿਤ ਕੂਲਚੇ-ਛੋਲੇ ਵਾਲੇ ਦੇ ਪੁੱਤ ਦੇ ਕਤਲ ਮਾਮਲੇ 'ਚ ਵੱਡਾ ਅਪਡੇਟ, ਦੋਸ਼ੀ ਵੀਡੀਓ ਜਾਰੀ ਕਰਕੇ ਬੋਲਿਆ- 'ਅਸੀਂ ਭੱਜੇ ਨਹੀਂ...'
Punjab News : ਪੰਜਾਬ ਦੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਵੱਲੋਂ ਅਸਤੀਫ਼ਾ, ਹੁਣ ਸਿਆਸਤ 'ਚ ਹੋ ਸਕਦੀ ਹੈ ਐਂਟਰੀ?
Punjab News : ਪੰਜਾਬ ਦੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਵੱਲੋਂ ਅਸਤੀਫ਼ਾ, ਹੁਣ ਸਿਆਸਤ 'ਚ ਹੋ ਸਕਦੀ ਹੈ ਐਂਟਰੀ?
Embed widget