Watch: ਦਿੱਲੀ ਮੈਟਰੋ 'ਚ ਬੰਦਰ ਨੇ ਕੀਤੀ ਮਸਤੀ, ਆਪਣੇ 'ਪੋਲ ਡਾਂਸ' ਨਾਲ ਲੋਕਾਂ ਨੂੰ ਕੀਤਾ ਹੈਰਾਨ, ਵੇਖੋ ਵੀਡੀਓ
Monkey Viral Video: ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਬੰਦਰ ਮੈਟਰੋ ਵਿੱਚ ਮਸਤੀ ਕਰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਜ਼ ਜ਼ੋਰ-ਜ਼ੋਰ ਨਾਲ ਹੱਸਦੇ ਨਜ਼ਰ ਆ ਰਹੇ ਹਨ।
Monkey In Delhi Metro: ਦਿੱਲੀ ਮੈਟਰੋ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਿਉਂਕਿ ਪਿਛਲੇ ਕੁਝ ਦਿਨਾਂ 'ਚ ਇੱਥੋਂ ਕਈ ਅਜਿਹੇ ਅਸ਼ਲੀਲ ਵੀਡੀਓ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੂੰ ਸਖਤੀ ਕਰਨੀ ਪਈ ਸੀ। DMRC ਦੀ ਸਖਤੀ ਤੋਂ ਬਾਅਦ ਮੈਟਰੋ 'ਚ ਅਸ਼ਲੀਲ ਹਰਕਤਾਂ 'ਤੇ ਕਾਫੀ ਹੱਦ ਤੱਕ ਰੋਕ ਲੱਗ ਗਈ ਹੈ। ਪਰ ਹੁਣ ਦਿੱਲੀ ਮੈਟਰੋ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ ਹੈ। ਦਰਅਸਲ, ਇਸ ਵਾਰ ਦਿੱਲੀ ਮੈਟਰੋ ਇੱਕ ਬੰਦਰ ਕਰਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਂਝ ਤਾਂ ਤੁਸੀਂ ਹਮੇਸ਼ਾ ਮੈਟਰੋ 'ਚ ਇਨਸਾਨਾਂ ਨੂੰ ਸਫਰ ਕਰਦੇ ਦੇਖਿਆ ਹੋਵੇਗਾ ਪਰ ਇਸ ਵਾਇਰਲ ਵੀਡੀਓ 'ਚ ਬੰਦਰ ਦੀ ਚਾਲ ਦੇਖ ਉੱਥੇ ਮੌਜੂਦ ਯਾਤਰੀ ਹੈਰਾਨ ਰਹਿ ਗਏ।
ਫਿਲਹਾਲ ਇਹ ਘਟਨਾ ਕਦੋਂ ਵਾਪਰੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਹਾਲਾਂਕਿ ਵੀਡੀਓ ਦੇਖ ਕੇ ਯੂਜ਼ਰਸ ਖੂਬ ਹੱਸਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਬੰਦਰ ਮੈਟਰੋ 'ਚ ਮਸਤੀ ਕਰਦਾ ਨਜ਼ਰ ਆ ਰਿਹਾ ਹੈ। ਉਹ ਪਹਿਲਾਂ ਪੋਲ 'ਤੇ ਚੜ੍ਹਦਾ ਹੈ, ਫਿਰ ਹੇਠਾਂ ਉਤਰਦਾ ਹੈ ਅਤੇ ਇਧਰ-ਉਧਰ ਘੁੰਮਣਾ ਸ਼ੁਰੂ ਕਰ ਦਿੰਦਾ ਹੈ ਅਤੇ ਆਲੇ-ਦੁਆਲੇ ਬੈਠੇ ਲੋਕਾਂ ਨੂੰ ਦੇਖਣ ਲੱਗ ਜਾਂਦਾ ਹੈ। ਬੰਦਰ ਨੂੰ ਦੇਖ ਕੇ ਨੇੜੇ ਬੈਠੇ ਲੋਕ ਡਰ ਜਾਂਦੇ ਹਨ ਪਰ ਫਿਰ ਵੀ ਬੰਦਰ ਆਪਣੀ ਮਸਤੀ ਵਿੱਚ ਲੱਗਿਆ ਰਹਿੰਦਾ ਹੈ।
ਇਹ ਵੀ ਪੜ੍ਹੋ: Google 'ਤੇ ਇਹ 4 ਚੀਜ਼ਾਂ 'ਤੇ ਕੀਤੀ ਸਰਚ ਤਾਂ ਹੋ ਜਾਵੇਗੀ ਜੇਲ੍ਹ, ਗਲਤੀ ਨਾਲ ਵੀ ਨਾ ਵੇਖੋ ਇਹ ਕੰਟੈਂਟ
ਬੰਦਰ ਨੇ ਮੈਟਰੋ ਦੇ ਸਫ਼ਰ ਦਾ ਲਿਆ ਮਜ਼ਾ
ਪਹਿਲਾਂ, ਬੰਦਰ ਮੈਟਰੋ ਦੇ ਫਰਸ਼ 'ਤੇ ਬਹੁਤ ਘੁੰਮਦਾ ਹੈ। ਫਿਰ ਥੱਕ ਜਾਂਦਾ ਹੈ ਅਤੇ ਇੱਕ ਵਿਅਕਤੀ ਦੇ ਕੋਲ ਜਾ ਕੇ ਬੈਠ ਜਾਂਦਾ ਹੈ। ਆਪਣੇ ਕੋਲ ਬੈਠੇ ਬੰਦਰ ਨੂੰ ਦੇਖ ਕੇ ਵਿਅਕਤੀ ਡਰ ਜਾਂਦਾ ਹੈ। ਹਾਲਾਂਕਿ, ਫਿਰ ਵੀ ਚੁੱਪਚਾਪ ਬੈਠਾ ਰਹਿੰਦਾ ਹੈ, ਕਿਉਂਕਿ ਉਹ ਬੰਦਰ ਨਾਲ ਬਿਲਕੁਲ ਵੀ ਪੰਗਾ ਨਹੀਂ ਲੈਣਾ ਚਾਹੁੰਦਾ ਸੀ। ਬੰਦਰ ਅਤੇ ਵਿਅਕਤੀ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਦੋਵੇਂ ਇੱਕ ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਹਨ।
View this post on Instagram
ਲੋਕਾਂ ਨੂੰ ਨਹੀਂ ਪਹੁੰਚਾਇਆ ਨੁਕਸਾਨ
ਭਾਵੇਂ ਆਲੇ-ਦੁਆਲੇ ਬੈਠੇ ਲੋਕ ਬੰਦਰ ਤੋਂ ਡਰ ਗਏ ਪਰ ਇਸ ਨੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਅਤੇ ਮੈਟਰੋ ਦੇ ਸਫ਼ਰ ਦਾ ਪੂਰਾ ਮਜ਼ਾ ਲਿਆ। ਇਸ ਵੀਡੀਓ ਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਯੂਜ਼ਰਸ ਖੂਬ ਹੱਸ ਰਹੇ ਹਨ। ਇੰਸਟਾਗ੍ਰਾਮ 'ਤੇ ਇਕ ਯੂਜ਼ਰ ਨੇ ਕਿਹਾ, 'ਇੱਕ ਫਰੇਮ 'ਚ ਲੱਖਾਂ ਸਾਲ ਪਹਿਲਾਂ ਦਾ ਇਤਿਹਾਸ'। ਜਦਕਿ ਇੱਕ ਹੋਰ ਯੂਜ਼ਰ ਨੇ ਲਿਖਿਆ, 'ਵਿਚਾਰਾ ਆਪਣੇ ਪਰਿਵਾਰ ਤੋਂ ਦੂਰ ਹੋ ਗਿਆ, ਹੁਣ ਵਾਪਸ ਕਿਵੇਂ ਜਾਵੇਗਾ'।
ਇਹ ਵੀ ਪੜ੍ਹੋ: ਇੱਕ ਗਲਤੀ ਤੇ 72 ਸਾਲਾ ਵਿਅਕਤੀ ਨੂੰ ਜ਼ਿੰਦਾ ਚੱਬ ਗਏ 40 ਮਗਰਮੱਛ, ਟੁਕੜਿਆਂ ਵਿੱਚ ਮਿਲੀ ਲਾਸ਼