(Source: ECI/ABP News)
Viral Video: ਹਾਈਵੇਅ ਤੋਂ ਡਿੱਗੇ ਮਾਤਾ-ਪਿਤਾ, ਪਰ ਬੱਚੇ ਨੂੰ ਨਹੀਂ ਲੱਗੀ ਇੱਕ ਵੀ ਖਰੋਚ, ਬਾਈਕ ਨੇ ਇੰਝ ਬਚਾਈ ਬੱਚੇ ਦੀ ਜਾਨ
Viral Video: ਸੋਸ਼ਲ ਮੀਡੀਆ 'ਤੇ ਕਈ ਅਜਿਹੀਆਂ ਵੀਡੀਓ ਵਾਇਰਲ ਹੁੰਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕਾਂ ਨੂੰ ਭਰੋਸਾ ਕਰਨਾ ਔਖਾ ਹੋ ਜਾਂਦਾ ਹੈ। ਕਈ ਵਾਰ ਤਾਂ ਇਦਾਂ ਦੇ ਚਮਤਕਾਰ ਹੁੰਦੇ ਹਨ ਕਿ ਅੱਖਾਂ ਨੂੰ ਭਰੋਸਾ ਕਰਨਾ ਔਖਾ ਹੋ ਜਾਂਦਾ ਹੈ।

Viral Video: ਸੋਸ਼ਲ ਮੀਡੀਆ 'ਤੇ ਕਈ ਅਜਿਹੀਆਂ ਵੀਡੀਓ ਵਾਇਰਲ ਹੁੰਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕਾਂ ਨੂੰ ਭਰੋਸਾ ਕਰਨਾ ਔਖਾ ਹੋ ਜਾਂਦਾ ਹੈ। ਕਈ ਵਾਰ ਤਾਂ ਇਦਾਂ ਦੇ ਚਮਤਕਾਰ ਹੁੰਦੇ ਹਨ ਕਿ ਅੱਖਾਂ ਨੂੰ ਭਰੋਸਾ ਕਰਨਾ ਔਖਾ ਹੋ ਜਾਂਦਾ ਹੈ। ਉੱਥੇ ਹੀ ਇੱਕ ਅਜਿਹਾ ਹੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਨੂੰ ਦੇਖ ਕੇ ਤੁਸੀਂ ਕੰਬ ਜਾਓਗੇ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬਾਈਕ ਨਾਲ ਭਿਆਨਕ ਹਾਦਸਾ ਵਾਪਰਦਾ ਹੈ ਅਤੇ ਉਸ 'ਤੇ ਬੈਠੇ ਪਤੀ-ਪਤਨੀ ਸੜਕ 'ਤੇ ਡਿੱਗ ਜਾਂਦੇ ਹਨ। ਹਾਲਾਂਕਿ ਬਾਈਕ 'ਤੇ ਬੈਠਾ ਉਸ ਦਾ ਬੱਚਾ ਕਾਫੀ ਦੂਰ ਤੱਕ ਚੱਲਾ ਜਾਂਦਾ ਹੈ। ਇਸ ਤੋਂ ਬਾਅਦ ਜੋ ਹੋਇਆ, ਉਸ ਨੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਵੀਡੀਓ ਦੇ ਅਖੀਰ 'ਚ ਜੋ ਹੁੰਦਾ ਹੈ, ਤੁਸੀਂ ਇਸ ਨੂੰ ਕਿਸੇ ਚਮਤਕਾਰ ਤੋਂ ਘੱਟ ਨਹੀਂ ਸਮਝੋਗੇ। ਤੁਸੀਂ ਦੇਖ ਸਕਦੇ ਹੋ ਕਿ ਹਾਦਸੇ ਤੋਂ ਬਾਅਦ ਮਾਪੇ ਸੜਕ 'ਤੇ ਡਿੱਗ ਜਾਂਦੇ ਹਨ। ਇਸ ਤੋਂ ਬਾਅਦ ਬੱਚਾ ਬਾਈਕ 'ਤੇ ਹੀ ਬੈਠਾ ਅੱਗੇ ਵੱਧਦਾ ਜਾਂਦਾ ਹੈ। ਬਾਈਕ ਕਾਫੀ ਦੂਰੀ ਤੱਕ ਚਲੀ ਜਾਂਦੀ ਹੈ। ਇੱਥੋਂ ਤੱਕ ਕਿ ਕਈ ਵਾਹਨ ਸੜਕ ਵਿਚਾਲੇ ਚੱਲਦੇ ਰਹਿੰਦੇ ਹਨ। ਹਾਲਾਂਕਿ, ਬਾਈਕ ਕਿਸੇ ਵਾਹਨ ਨਾਲ ਨਹੀਂ ਟਕਰਾਉਂਦੀ ਹੈ। ਇੱਕ ਵਾਰ ਤਾਂ ਇਦਾਂ ਲੱਗ ਰਿਹਾ ਸੀ ਬੱਚੇ ਨੂੰ ਕੋਈ ਟੱਕਰ ਮਾਰ ਦੇਵੇਗਾ, ਇਸ ਦੀ ਜਾਨ ਚਲੀ ਜਾਵੇਗੀ ਪਰ ਉਸ ਦੀ ਕਿਸਮਤ ਇੰਨੀ ਚੰਗੀ ਸੀ ਕਿ ਉਸ ਨੂੰ ਕੁਝ ਵੀ ਨਹੀਂ ਹੁੰਦਾ ਹੈ।
Mother & Father both fell from the bike but bike went ahead with baby around 500 mts
— HasnaZarooriHai🇮🇳 (@HasnaZaruriHai) May 12, 2024
and dropped the baby safely in the bushes of the road Divider
😱😱😱😱😱😱 pic.twitter.com/LBWHgq1Mwu
ਇਹ ਵੀ ਪੜ੍ਹੋ: ਨਵਜੰਮੇ ਬੱਚਿਆਂ ਜਾਂ ਛੋਟੇ ਬੱਚਿਆਂ ਨੂੰ ਕਿਉਂ ਆਉਂਦੀਆਂ ਹਨ ਇੰਨੀ ਹਿਚਕੀਆਂ ? ਡਾਕਟਰ ਤੋਂ ਜਾਣੋ ਕਾਰਨ ਅਤੇ ਰਾਹਤ ਉਪਾਅ
ਬੱਚੇ ਦੀ ਕਿਸਮਤ ਇੰਨੀ ਚੰਗੀ ਹੁੰਦੀ ਹੈ ਕਿ ਸਾਈਕਲ ਚਲਦੇ-ਚਲਦੇ ਸੜਕ ਦੇ ਕੰਢੇ ਪਹੁੰਚ ਜਾਂਦੀ ਹੈ। ਇਸ ਦੌਰਾਨ ਉਸ ਦੀ ਰਫਤਾਰ ਕਾਫੀ ਘੱਟ ਜਾਂਦੀ ਹੈ। ਆਖਿਰਕਾਰ ਬਾਈਕ ਹੌਲੀ-ਹੌਲੀ ਸਾਈਡ 'ਤੇ ਪਲਟ ਜਾਂਦੀ ਹੈ ਅਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਬੱਚਾ ਸੜਕ ਦੇ ਵਿਚਕਾਰ ਘਾਹ 'ਤੇ ਡਿੱਗ ਜਾਂਦਾ ਹੈ। ਇਸ ਤੋਂ ਬਾਅਦ ਲੋਕ ਭੱਜ ਕੇ ਬੱਚੇ ਨੂੰ ਚੁੱਕ ਲੈਂਦੇ ਹਨ। ਬੱਚੇ ਨੂੰ ਦੇਖ ਕੇ ਅਜਿਹਾ ਬਿਲਕੁਲ ਵੀ ਨਹੀਂ ਲੱਗਦਾ ਕਿ ਉਸ ਨੂੰ ਸੱਟ ਲੱਗੀ ਹੈ। ਤੁਸੀਂ ਇਸ ਨੂੰ ਰੱਬ ਦਾ ਚਮਤਕਾਰ ਕਹੋਗੇ। ਲੋਕ ਵਿਸ਼ਵਾਸ ਨਹੀਂ ਕਰ ਪਾ ਰਹੇ ਹਨ ਕਿ ਅਜਿਹੇ ਚਮਤਕਾਰੀ ਤਰੀਕੇ ਨਾਲ ਬੱਚੇ ਦੀ ਜਾਨ ਬਚ ਗਈ।
ਇਹ ਵੀ ਪੜ੍ਹੋ: Viral News: ਖਾਣੇ 'ਚ ਮਿਲਾਉਂਦਾ ਸੀ ਪਿਸ਼ਾਬ, ਨਾਲ ਹੀ ਆਪਣਾ ਪ੍ਰਾਈਵੇਟ ਪਾਰਟ ਕਰਵਾਉਂਦਾ ਸੀ ਟਚ...ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
