ਓਹ! ਬਰਗਰ 'ਚ ਲੱਗਿਆ ਸੀ ਖੂਨ, ਬੱਚੀ ਨੇ ਸਮਝ ਲਿਆ ਕੈਚੱਪ, ਮਾਂ ਨੇ ਦੇਖਿਆ ਤਾਂ ਉੱਡ ਗਏ ਹੋਸ਼
Trending News: ਔਰਤ ਨੇ ਆਪਣੀ ਧੀ ਲਈ ਬਿਨਾਂ ਕੈਚੱਪ ਤੋਂ ਬਰਗਰ ਦਾ ਆਰਡਰ ਦਿੱਤਾ ਸੀ ਪਰ ਜਦੋਂ ਬਰਗਰ ਆਇਆ ਤਾਂ ਲੜਕੀ ਨੇ ਆਪਣੀ ਮਾਂ ਨੂੰ ਸ਼ਿਕਾਇਤ ਕੀਤੀ। ਜਦੋਂ ਮਾਂ ਨੇ ਬਰਗਰ 'ਤੇ ਲੱਗੇ ਕੈਚੱਪ ਨੂੰ ਚੈੱਕ ਕੀਤਾ ਤਾਂ ਉਹ ਹੈਰਾਨ ਰਹਿ ਗਈ।
Trending News: ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਕਈ ਵਾਰ ਘਿਨਾਉਣੀਆਂ ਚੀਜ਼ਾਂ ਮਿਲਣ ਕਰਕੇ ਬਵਾਲ ਹੋਇਆ ਹੈ। ਹਾਲ ਹੀ 'ਚ ਮੁੰਬਈ 'ਚ ਇਕ ਔਰਤ ਦੀ ਆਈਸਕ੍ਰੀਮ 'ਚ ਮਨੁੱਖ ਦੀ ਉਂਗਲੀ ਮਿਲੀ ਸੀ, ਨੋਇਡਾ 'ਚ ਕੀੜਾ ਪਾਇਆ ਗਿਆ ਅਤੇ ਉੱਥੇ ਹੀ ਭੋਜਨ 'ਚ ਕਈ ਵਾਰ ਜ਼ਿੰਦਾ ਕੀੜਾ ਨਿਕਲਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਬੱਚੀ ਨੂੰ ਬਰਗਰ ਖਾਣ ਲਈ ਦਿੱਤਾ ਗਿਆ ਸੀ ਜਿਸ 'ਤੇ ਖੂਨ ਲੱਗਿਆ ਹੋਇਆ ਸੀ।
ਮਾਮਲਾ ਨਿਊਯਾਰਕ ਦਾ ਹੈ। ਇੱਥੇ ਇੱਕ ਔਰਤ ਆਪਣੀ ਧੀ ਨਾਲ ਬਰਗਰ ਖਾਣ ਆਈ ਸੀ। ਟਿਫਨ ਫਲਾਇਡ ਨਾਂ ਦੀ ਔਰਤ ਨੇ ਦੱਸਿਆ ਕਿ ਉਹ ਆਪਣੀ 4 ਸਾਲ ਦੀ ਧੀ ਨਾਲ ਬਰਗਰ ਖਾਣ ਆਈ ਸੀ। ਔਰਤ ਨੇ ਆਪਣੀ ਧੀ ਲਈ ਬਿਨਾਂ ਕੈਚੱਪ ਤੋਂ ਬਰਗਰ ਦਾ ਆਰਡਰ ਦਿੱਤਾ ਸੀ ਪਰ ਜਦੋਂ ਬਰਗਰ ਆਇਆ ਤਾਂ ਲੜਕੀ ਨੇ ਆਪਣੀ ਮਾਂ ਨੂੰ ਸ਼ਿਕਾਇਤ ਕੀਤੀ। ਜਦੋਂ ਮਾਂ ਨੇ ਬਰਗਰ 'ਤੇ ਲੱਗੇ ਕੈਚੱਪ ਨੂੰ ਚੈੱਕ ਕੀਤਾ ਤਾਂ ਉਹ ਹੈਰਾਨ ਰਹਿ ਗਈ।
NY mom horrified to find 4-year-old daughter’s Burger King meal splattered with blood, fast food chain ‘deeply upset and concerned’ https://t.co/tvWWXbm71U pic.twitter.com/PiEH4GswTt
— New York Post (@nypost) July 27, 2024
ਕੈਚੱਪ ਦੇਖ ਕੇ ਬੱਚੀ ਨੇ ਕੀਤੀ ਸ਼ਿਕਾਇਤ
ਦਰਅਸਲ, ਲੜਕੀ ਨੇ ਆਪਣੀ ਮਾਂ ਨੂੰ ਕੈਚੱਪ ਦੇਖ ਕੇ ਸ਼ਿਕਾਇਤ ਕੀਤੀ ਸੀ, ਉਹ ਕੈਚੱਪ ਨਹੀਂ ਬਲਕਿ ਮਨੁੱਖ ਦਾ ਖੂਨ ਸੀ। ਛੋਟੀ ਜਿਹੀ ਬੱਚੀ ਨੂੰ ਲੱਗਿਆ ਇਹ ਕੈਚੱਪ ਹੈ। ਜਦੋਂ ਔਰਤ ਨੇ ਜਾਂਚ ਕੀਤੀ ਤਾਂ ਪੁਸ਼ਟੀ ਹੋਈ ਕਿ ਇਹ ਕੈਚੱਪ ਦੀ ਬਜਾਏ ਖੂਨ ਸੀ। ਇੰਨਾ ਹੀ ਨਹੀਂ ਉਸ ਦੀ ਧੀ ਦੇ ਫ੍ਰਾਈਜ਼ 'ਤੇ ਵੀ ਖੂਨ ਦੇ ਛਿੱਟੇ ਸਨ। ਔਰਤ ਡਰ ਗਈ ਅਤੇ ਇਸ ਦੀ ਸ਼ਿਕਾਇਤ ਕੀਤੀ।
ਆਊਟਲੈੱਟ ਨੂੰ ਕੀਤੀ ਸ਼ਿਕਾਇਤ
ਔਰਤ ਨੇ ਤੁਰੰਤ ਇਸ ਦੀ ਸ਼ਿਕਾਇਤ ਆਊਟਲੈੱਟ ਨੂੰ ਕੀਤੀ। ਔਰਤ ਦੀ ਸ਼ਿਕਾਇਤ 'ਤੇ ਆਊਟਲੈੱਟ ਨੇ ਜਵਾਬ ਦਿੱਤਾ ਕਿ ਇੱਕ ਸ਼ੈੱਫ ਦੇ ਹੱਥ ਵਿੱਚ ਸੱਟ ਲੱਗ ਗਈ ਹੈ ਅਤੇ ਖੂਨ ਵਗ ਰਿਹਾ ਹੈ। ਆਊਟਲੈਟ ਵਲੋਂ ਔਰਤ ਤੋਂ ਮਾਫੀ ਮੰਗੀ ਗਈ ਅਤੇ ਇਹ ਵੀ ਕਿਹਾ ਕਿ ਜੇਕਰ ਤੁਸੀਂ ਦੁਬਾਰਾ ਕੁਝ ਖਾਣ ਲਈ ਲਓਗੇ ਤਾਂ ਪੈਸੇ ਵਾਪਸ ਕਰ ਦਿੱਤੇ ਜਾਣਗੇ।
ਔਰਤ ਆਪਣੀ ਬੱਚੀ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਤ ਹੋ ਗਈ ਅਤੇ ਆਪਣੀ ਬੇਟੀ ਦੇ ਖੂਨ ਦੀ ਜਾਂਚ ਕਰਵਾਉਣ ਲਈ ਡਾਕਟਰ ਨਾਲ ਸੰਪਰਕ ਕੀਤਾ। ਡਾਕਟਰ ਨੇ ਕਿਹਾ ਕਿ ਬੱਚੀ ਦੀ ਜਾਂਚ ਕਰਨ ਵਿੱਚ 30 ਦਿਨ ਲੱਗਣਗੇ। ਇਸ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਬੱਚੇ ਦੇ ਖਾਣੇ ਵਿੱਚ ਜੋ ਖੂਨ ਮਿਲਾਇਆ ਗਿਆ ਸੀ, ਉਹ ਲਾਗ ਵਾਲਾ ਤਾਂ ਨਹੀਂ ਹੈ।