Traffic Rules: ਸੜਕ 'ਤੇ ਮੁੱਕਿਆ ਤੇਲ ਜਾਂ ਵਾਹਨ 'ਤੇ ਜੰਮੀ ਧੂੜ ਤਾਂ ਕੱਟਿਆ ਜਾਏਗਾ ਚਲਾਨ! ਹੈਰਾਨ ਕਰ ਦੇਣਗੇ ਟ੍ਰੈਫਿਕ ਨਿਯਮ
ਕਈ ਵਾਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਵਾਹਨ ਜ਼ਬਤ ਵੀ ਕਰ ਲਿਆ ਜਾਂਦਾ ਹੈ। ਗੱਡੀ ਚਲਾਉਂਦੇ ਵੇਲੇ ਤੁਹਾਨੂੰ ਸਪੀਡ ਦਾ ਧਿਆਨ ਰੱਖਣਾ ਪੈਂਦਾ ਹੈ ਤੇ ਸੀਟ ਬੈਲਟ ਤੇ ਹੈਲਮੇਟ ਵੀ ਜ਼ਰੂਰੀ ਹੁੰਦਾ ਹੈ। ਅਜਿਹੇ ਹੋਰ ਵੀ ਕਈ ਨਿਯਮ ਹਨ।
Traffic Rules of World: ਭਾਰਤ ਵਿੱਚ ਜੇ ਤੁਸੀਂ ਸੜਕ 'ਤੇ ਗੱਡੀ ਚਲਾਉਂਦੇ ਸਮੇਂ ਨਿਯਮ ਤੋੜਦੇ ਹੋ, ਤਾਂ ਤੁਹਾਡੇ ਵਾਹਨ ਦਾ ਚਲਾਨ ਕੱਟਿਆ ਜਾਂਦਾ ਹੈ। ਕਈ ਵਾਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਵਾਹਨ ਜ਼ਬਤ ਵੀ ਕਰ ਲਿਆ ਜਾਂਦਾ ਹੈ। ਗੱਡੀ ਚਲਾਉਂਦੇ ਵੇਲੇ ਤੁਹਾਨੂੰ ਸਪੀਡ ਦਾ ਧਿਆਨ ਰੱਖਣਾ ਪੈਂਦਾ ਹੈ ਤੇ ਸੀਟ ਬੈਲਟ ਤੇ ਹੈਲਮੇਟ ਵੀ ਜ਼ਰੂਰੀ ਹੁੰਦਾ ਹੈ। ਅਜਿਹੇ ਹੋਰ ਵੀ ਕਈ ਨਿਯਮ ਹਨ। ਤੁਹਾਨੂੰ ਭਾਰਤ ਦੇ ਨਿਯਮਾਂ ਤੋਂ ਤਾਂ ਜਾਣੂ ਹੀ ਹੋਵੋਗੇ ਪਰ ਕੀ ਤੁਸੀਂ ਕਦੇ ਦੁਨੀਆ ਦੇ ਸਭ ਤੋਂ ਅਜੀਬ ਨਿਯਮ ਬਾਰੇ ਸੁਣਿਆ ਹੈ? ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਣ ਜਾ ਰਹੇ ਹਾਂ।
ਰੋਡ 'ਤੇ ਤੇਲ ਖਤਮ ਹੋਣ 'ਤੇ ਜੁਰਮਾਨਾ
ਜਰਮਨੀ ਵਿੱਚ ਤੁਸੀਂ ਹਾਈਵੇਅ 'ਤੇ ਜਿੰਨੀ ਤੇਜ਼ ਚਾਹੋ ਗੱਡੀ ਚਲਾ ਸਕਦੇ ਹੋ। ਤੁਹਾਨੂੰ ਇਸ ਤੋਂ ਛੋਟ ਦਿੱਤੀ ਗਈ ਹੈ, ਕਿਸੇ ਵੀ ਤਰ੍ਹਾਂ ਦੀ ਸਜ਼ਾ ਦਾ ਕੋਈ ਪ੍ਰਬੰਧ ਨਹੀਂ, ਪਰ ਜੇਕਰ ਤੁਹਾਡੀ ਕਾਰ ਦਾ ਈਂਧਨ ਅੱਧ ਵਿਚਕਾਰ ਹੀ ਖਤਮ ਹੋ ਜਾਂਦਾ ਹੈ, ਤਾਂ ਇਹ ਅਪਰਾਧ ਮੰਨਿਆ ਜਾਵੇਗਾ ਤੇ ਤੁਹਾਨੂੰ ਇਸ ਲਈ ਸਜ਼ਾ ਜਾਂ ਜੁਰਮਾਨਾ ਹੋ ਸਕਦਾ ਹੈ। ਦੂਜੇ ਪਾਸੇ ਭਾਰਤ ਵਿੱਚ, ਜੇਕਰ ਤੁਹਾਡੀ ਕਾਰ ਦਾ ਤੇਲ ਖਤਮ ਹੋ ਜਾਂਦਾ ਹੈ ਤੇ ਆਸ ਪਾਸ ਕੋਈ ਨਾ ਹੋਏ ਤਾਂ ਕਈ ਵਾਰ ਪੁਲਿਸ ਵਾਲੇ ਵੀ ਤੁਹਾਡੀ ਮਦਦ ਕਰ ਦਿੰਦੇ ਹਨ। ਨੇੜਲੇ ਪੈਟਰੋਲ ਪੰਪ ਤੋਂ ਤੇਲ ਲਿਆ ਕੇ ਕਾਰ ਵਿੱਚ ਪਾ ਦਿੰਦੇ ਹਨ।
ਰੂਸ ਦੇ ਵੱਖ-ਵੱਖ ਨਿਯਮ
ਜੇਕਰ ਤੁਸੀਂ ਰੂਸ ਦੀ ਸੜਕ 'ਤੇ ਗੱਡੀ ਚਲਾ ਰਹੇ ਹੋ ਤੇ ਤੁਹਾਡੀ ਕਾਰ 'ਤੇ ਧੂੜ ਜੰਮ ਗਈ ਹੈ, ਤਾਂ ਸਮਝੋ ਤੁਸੀਂ ਨਿਯਮ ਤੋੜ ਰਹੇ ਹੋ। ਇਸ ਲਈ ਤੁਹਾਨੂੰ ਉੱਥੇ ਜੁਰਮਾਨਾ ਭਰਨਾ ਪੈ ਸਕਦਾ ਹੈ। ਨਿਯਮਾਂ ਮੁਤਾਬਕ ਵਾਹਨ 'ਤੇ ਸਪੱਸ਼ਟ ਤੌਰ 'ਤੇ ਨੰਬਰ ਦਿੱਸਣਾ ਲਾਜ਼ਮੀ ਹੈ। ਇਸੇ ਕਰਕੇ ਉੱਥੇ ਦੇ ਲੋਕ ਸਾਫ਼-ਸੁਥਰੀਆਂ ਕਾਰਾਂ ਚਲਾਉਣ ਨੂੰ ਤਰਜੀਹ ਦਿੰਦੇ ਹਨ।
ਇਸੇ ਤਰ੍ਹਾਂ ਜੇਕਰ ਤੁਸੀਂ ਸਵਿਟਜ਼ਰਲੈਂਡ ਵਿੱਚ ਰਹਿੰਦੇ ਹੋ ਤੇ ਵੀਕਐਂਡ ਦੌਰਾਨ ਆਪਣੀ ਕਾਰ ਨੂੰ ਧੋਣਾ ਚਾਹੁੰਦੇ ਹੋ, ਤਾਂ ਤੁਸੀਂ ਅਜਿਹਾ ਨਹੀਂ ਕਰ ਸਕਦੇ। ਐਤਵਾਰ ਨੂੰ ਕਾਰਾਂ ਧੋਣ 'ਤੇ ਪਾਬੰਦੀ ਹੈ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਭਰਨਾ ਪਵੇਗਾ। ਜਾਪਾਨ 'ਚ ਮੀਂਹ 'ਚ ਡਰਾਈਵਿੰਗ ਕਰਦੇ ਸਮੇਂ ਤੁਸੀਂ ਇਹ ਧਿਆਨ ਰੱਖਣ ਲਈ ਮਜ਼ਬੂਰ ਹੁੰਦੇ ਹੋ ਕਿ ਕਿਸੇ ਦੇ ਸਰੀਰ 'ਤੇ ਪਾਣੀ ਦੇ ਛਿੱਟੇ ਨਾ ਪੈਣ।