ਪੜਚੋਲ ਕਰੋ
ਵਿਅਕਤੀ ਸੁੰਘਦਾ ਸੀ ਗੁਆਂਢੀਆਂ ਦੇ ਜੁੱਤੇ, ਪੁਲਿਸ ਨੇ ਕੀਤਾ ਗ੍ਰਿਫ਼ਤਾਰ ਅਤੇ ਹੋ ਗਈ ਜੇਲ੍ਹ, ਮਾਮਲਾ ਸੁਣ ਕੇ ਰਹਿ ਜਾਓਗੇ ਹੈਰਾਨ
ਇੱਕ ਵਿਅਕਤੀ ਨੂੰ 8 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ ਉਹ ਆਪਣੇ ਗੁਆਂਢੀਆਂ ਦੀਆਂ ਜੁੱਤੀਆਂ ਨੂੰ ਸੁੰਘਦਾ ਸੀ। ਮਾਮਲਾ ਥੇਸਾਲੋਨੀਕੀ ਤੋਂ ਕਰੀਬ 15 ਕਿਲੋਮੀਟਰ ਦੂਰ ਇਕ ਛੋਟੇ ਜਿਹੇ ਸ਼ਹਿਰ ਦਾ ਹੈ।
Smelling Shoe
1/5

ਤੁਸੀਂ ਲੋਕਾਂ ਨੂੰ ਅਪਰਾਧ ਕਰਕੇ ਗ੍ਰਿਫਤਾਰ ਹੁੰਦਿਆਂ ਅਤੇ ਜੇਲ੍ਹ ਜਾਂਦਿਆਂ ਦੇਖਿਆ ਹੋਵੇਗਾ। ਇਹ ਸੱਚ ਹੈ ਕਿ ਕਿਸੇ ਵੀ ਅਪਰਾਧੀ ਲਈ ਸਹੀ ਥਾਂ ਜੇਲ੍ਹ ਹੀ ਹੁੰਦੀ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਕਿਸੇ ਨੂੰ ਜੁੱਤੀ ਸੁੰਘਣ ਕਾਰਨ ਜੇਲ੍ਹ ਹੋਈ ਹੈ? ਇੱਕ ਵਿਅਕਤੀ ਨੂੰ 8 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ ਉਹ ਆਪਣੇ ਗੁਆਂਢੀਆਂ ਦੀਆਂ ਜੁੱਤੀਆਂ ਨੂੰ ਸੁੰਘਦਾ ਸੀ। ਮਾਮਲਾ ਥੇਸਾਲੋਨੀਕੀ ਤੋਂ ਕਰੀਬ 15 ਕਿਲੋਮੀਟਰ ਦੂਰ ਇਕ ਛੋਟੇ ਜਿਹੇ ਕਸਬੇ ਦਾ ਹੈ। ਜਿੱਥੇ ਲੋਕਾਂ ਨੇ ਉਸ ਵਿਅਕਤੀ ਨੂੰ ਆਪਣੇ ਵਿਹੜੇ ਵਿੱਚ ਜੁੱਤੀਆਂ ਸੁੰਘਦੇ ਫੜ ਲਿਆ।
2/5

ਜਿਸ ਤੋਂ ਬਾਅਦ ਲੋਕਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਲੋਕਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ। ਓਡੀਟੀ ਸੈਂਟਰਲ ਦੀ ਵੈੱਬਸਾਈਟ ਦੇ ਅਨੁਸਾਰ ਅਦਾਲਤ ਨੇ ਉਸਨੂੰ ਤਿੰਨ ਸਾਲ ਦੀ ਪ੍ਰੋਬੇਸ਼ਨ ਦੇ ਨਾਲ ਇੱਕ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ।
Published at : 29 Oct 2024 11:56 AM (IST)
ਹੋਰ ਵੇਖੋ





















