ਪੜਚੋਲ ਕਰੋ

ਡਰੱਗ ਦੀ ਓਵਰਡੋਜ਼ ਨਾਲ ਇਕ ਸਾਲ ਦੇ ਬੱਚੇ ਦੀ ਮੌਤ, ਪੁਲਿਸ ਵੀ ਹੋਈ ਹੈਰਾਨ, ਜਾਣੋ ਕਾਰਨ

ਜਿੱਥੇ ਡਰੱਗ ਦੀ ਓਵਰਡੋਜ਼ ਨਾਲ ਲੋਕਾਂ ਦੀ ਮੌਤ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦੇ ਸ਼ਿਕਾਰ ਨਾ ਸਿਰਫ਼ ਵੱਡੇ, ਬਲਕਿ ਛੋਟੇ ਤੇ ਨਾਬਾਲਿਗ ਬੱਚੇ ਵੀ ਬਣ ਰਹੇ ਹਨ। ਕਈ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਡਰੱਗ ਦਿੱਤਾ...

One Year Old Baby Dies Overdose Drugs :  ਕਰੀਬ ਇਕ ਸਾਲ ਦੇ ਬੱਚੇ ਦੀ ਮੌਤ ਨਾਲ ਅਮਰੀਕਾ ਦੇ ਨਿਊਯਾਰਕ ਵਿਚ ਕਾਫੀ ਹੰਗਾਮਾ ਮਚ ਗਿਆ ਹੈ। ਪੁਲਿਸ ਨੇ ਜਾਂਚ ਤੋਂ ਬਾਅਦ ਇਸ ਮੌਤ ਨੂੰ ਕਤਲ ਦੱਸਿਆ ਹੈ। ਬੱਚੇ ਦੇ ਸਰੀਰ ਵਿੱਚੋਂ ਕੋਕੀਨ ਅਤੇ ਫੈਂਟਾਨਾਇਲ ਨਸ਼ੀਲੇ ਪਦਾਰਥ ਮਿਲੇ ਹਨ। ਸਕਾਨੀ ਕਾਮਾਗੇਟ ਨਾਮ ਦਾ ਇੱਕ ਬੱਚਾ 20 ਫਰਵਰੀ, 2023 ਨੂੰ ਉਸਦੇ ਸਟੇਟਨ ਆਈਲੈਂਡ ਘਰ ਵਿੱਚ ਮ੍ਰਿਤਕ ਪਾਇਆ ਗਿਆ ਸੀ। ਨਿਊਯਾਰਕ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਸਵੇਰੇ 4 ਵਜੇ ਦੇ ਕਰੀਬ ਹੈਲਪਲਾਈਨ ਨੰਬਰ 911 'ਤੇ ਕਾਲ ਆਈ।

ਮੈਟਰੋ ਯੂਕੇ ਦੀ ਰਿਪੋਰਟ ਮੁਤਾਬਕ ਪੁਲਿਸ ਨੇ ਦੱਸਿਆ ਕਿ ਇੱਥੇ ਪਹੁੰਚਣ 'ਤੇ ਉਨ੍ਹਾਂ ਨੂੰ 16 ਮਹੀਨੇ ਦਾ ਬੱਚਾ ਬੇਹੋਸ਼ੀ ਦੀ ਹਾਲਤ 'ਚ ਮਿਲਿਆ। ਉਹ ਬੈੱਡਰੂਮ ਦੇ ਬੈੱਡ 'ਤੇ ਲੇਟਿਆ ਹੋਇਆ ਸੀ। ਇਸ ਤੋਂ ਬਾਅਦ ਉਸ ਨੂੰ ਰਿਚਮੰਡ ਯੂਨੀਵਰਸਿਟੀ ਮੈਡੀਕਲ ਸੈਂਟਰ ਲਿਜਾਇਆ ਗਿਆ। ਇੱਥੇ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਬੁੱਧਵਾਰ ਨੂੰ ਪੁਲਿਸ ਨੇ ਕਾਮਾਗੇਟ ਦੀ ਮੌਤ ਨੂੰ ਕਤਲ ਕਰਾਰ ਦਿੱਤਾ। ਬੱਚੇ ਦੇ ਮਾਪਿਆਂ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਕੀ ਕਿਹਾ ਪੁਲਿਸ ਨੇ ਬਿਆਨ 'ਚ

ਪੁਲਿਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, ਜਾਂਚ ਕਰਨ 'ਤੇ ਪਤਾ ਲੱਗਾ ਕਿ ਬੱਚੇ ਦੀ ਮੌਤ ਕੋਕੀਨ ਅਤੇ ਫੈਂਟਾਨਾਇਲ ਡਰੱਗਜ਼ ਕਾਰਨ ਹੋਈ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਫੈਂਟਾਨਾਇਲ ਦਵਾਈਆਂ ਦੀ ਓਵਰਡੋਜ਼ ਨੇ ਅਮਰੀਕਾ ਵਿੱਚ ਮਹਾਂਮਾਰੀ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ। ਵੱਡੀ ਗਿਣਤੀ ਵਿੱਚ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ।

ਪੈਦਾ ਹੋਈ ਮਹਾਂਮਾਰੀ ਵਰਗੀ ਸਥਿਤੀ

ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਸੀਡੀਸੀ) ਦਾ ਕਹਿਣਾ ਹੈ ਕਿ ਜਨਵਰੀ 2022 ਤੱਕ 12 ਮਹੀਨਿਆਂ ਦੇ ਅੰਦਰ 107,375 ਅਮਰੀਕੀਆਂ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਇਨ੍ਹਾਂ ਵਿੱਚੋਂ 67 ਫੀਸਦੀ ਮੌਤਾਂ ਦਾ ਕਾਰਨ ਸਿੰਥੈਟਿਕ ਓਪੀਔਡਜ਼ ਹਨ, ਜਿਸ ਵਿੱਚ ਫੈਂਟਾਨਿਲ ਵਰਗੀਆਂ ਦਵਾਈਆਂ ਸ਼ਾਮਲ ਹਨ। ਇਸ ਕਾਰਨ ਛੋਟੇ ਬੱਚੇ ਅਤੇ ਨਾਬਾਲਗ ਵੀ ਮਰ ਰਹੇ ਹਨ।

ਸਕੂਲੀ ਵਿਦਿਆਰਥਣ ਦੀ ਵੀ ਹੋਈ ਮੌਤ 

ਸਤੰਬਰ 2022 ਵਿੱਚ, ਇੱਕ 15 ਸਾਲਾ ਕੁੜੀ ਦੀ ਸਕੂਲ ਦੇ ਬਾਥਰੂਮ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਲੜਕੀ ਨੂੰ ਦਰਦ ਦੀ ਦਵਾਈ ਦੱਸ ਕੇ ਨਸ਼ੇ ਵਾਲੀਆਂ ਗੋਲੀਆਂ ਦਿੱਤੀਆਂ ਗਈਆਂ ਸਨ। ਇੱਕ ਪਾਰਕ ਦੇ ਬਾਹਰ ਨਸ਼ਾ ਵੇਚਣ ਵਾਲੇ ਇਸ ਕੰਮ ਨੂੰ ਅੰਜਾਮ ਦੇ ਰਹੇ ਸਨ। ਅਮਰੀਕੀ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਮੈਕਸੀਕੋ ਦੇ ਡਰੱਗ ਤਸਕਰ ਚੀਨ ਤੋਂ ਆਉਣ ਵਾਲੇ ਰਸਾਇਣਾਂ ਦੀ ਮਦਦ ਨਾਲ ਲੈਬ 'ਚ ਨਸ਼ੀਲੀਆਂ ਦਵਾਈਆਂ ਦੀਆਂ ਗੋਲੀਆਂ ਬਣਾ ਰਹੇ ਹਨ। ਫਿਰ ਉਨ੍ਹਾਂ ਨੂੰ ਆਮ ਲੋਕਾਂ ਤੱਕ ਪਹੁੰਚਾ ਰਹੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਇੰਸਟਾਗ੍ਰਾਮ 'ਤੇ ਲੱਭੀ ਦੁਲਹਨ ਹੋਈ ਨੌ ਦੋ ਗਿਆਰਾਂ, ਵਿਆਹ ਦੇ ਲਈ ਦੁਬਈ ਤੋਂ ਮੋਗਾ ਪਹੁੰਚਿਆ ਮੁੰਡਾ, 150 ਬੰਦਿਆਂ ਦੀ ਬਰਾਤ ਲੱਭਦੀ ਰਹਿ ਗਈ ਪੈਲੇਸ 

Farmer Protest: ਹੁਣ 8 ਦਸੰਬਰ ਨੂੰ ਦਿੱਲੀ ਕੂਚ ਕਰੇਗਾ ਕਿਸਾਨਾਂ ਦਾ ਜੱਥਾ, ਪੰਧੇਰ ਨੇ ਘੜੀ ਨਵੀਂ ਰਣਨੀਤੀ, ਜਾਣੋ ਹੋਰ ਕੀ ਕਿਹਾ ?

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਗੁਨਾਹਾਂ ਦੀ ਸਜ਼ਾ ਤੋਂ ਬਾਅਦ ਮੁੜ ਸਿਆਸਤ 'ਚ ਕੁੱਦਿਆ ਅਕਾਲੀ ਦਲ, ਕਿਹਾ-ਲੜਾਂਗੇ ਨਗਰ ਨਿਗਮ ਚੋਣਾਂ

Farmer Protest: ਸੰਭੂ ਬਾਰਡਰ 'ਤੇ ਕੰਮ ਕਰ ਗਿਆ ਕਿਸਾਨਾਂ ਦਾ ਦਾਅ! ਚੱਲਿਆ ਅਜਿਹਾ ਪੈਂਤੜਾ ਕਿ ਹਰਿਆਣਾ ਸਰਕਾਰ ਹੋ ਗਈ ਬੇਨਕਾਬ 

ABP Premium

ਵੀਡੀਓਜ਼

ਹਰਿਆਣਾ ਸਰਕਾਰ ਨੇ ਲਿਆ ਯੂ-ਟਰਨਪੰਧੇਰ ਨੇ ਘੜੀ ਨਵੀਂ ਰਣਨੀਤੀ, ਜਾਣੋ ਹੋਰ ਕੀ ਕਿਹਾ ?ਹੁਣ 8 ਦਸੰਬਰ ਨੂੰ ਦਿੱਲੀ ਕੂਚ ਕਰੇਗਾ ਕਿਸਾਨਾਂ ਦਾ ਜੱਥਾਕਿਸਾਨ ਲੀਡਰਾਂ ਨੇ 101 ਕਿਸਾਨਾਂ ਦਾ ਜੱਥਾ ਵਾਪਿਸ ਬੁਲਾਇਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਇੰਸਟਾਗ੍ਰਾਮ 'ਤੇ ਲੱਭੀ ਦੁਲਹਨ ਹੋਈ ਨੌ ਦੋ ਗਿਆਰਾਂ, ਵਿਆਹ ਦੇ ਲਈ ਦੁਬਈ ਤੋਂ ਮੋਗਾ ਪਹੁੰਚਿਆ ਮੁੰਡਾ, 150 ਬੰਦਿਆਂ ਦੀ ਬਰਾਤ ਲੱਭਦੀ ਰਹਿ ਗਈ ਪੈਲੇਸ 
ਇੰਸਟਾਗ੍ਰਾਮ 'ਤੇ ਲੱਭੀ ਦੁਲਹਨ ਹੋਈ ਨੌ ਦੋ ਗਿਆਰਾਂ, ਵਿਆਹ ਦੇ ਲਈ ਦੁਬਈ ਤੋਂ ਮੋਗਾ ਪਹੁੰਚਿਆ ਮੁੰਡਾ, 150 ਬੰਦਿਆਂ ਦੀ ਬਰਾਤ ਲੱਭਦੀ ਰਹਿ ਗਈ ਪੈਲੇਸ 
Farmer Protest: ਹੁਣ 8 ਦਸੰਬਰ ਨੂੰ ਦਿੱਲੀ ਕੂਚ ਕਰੇਗਾ ਕਿਸਾਨਾਂ ਦਾ ਜੱਥਾ, ਪੰਧੇਰ ਨੇ ਘੜੀ ਨਵੀਂ ਰਣਨੀਤੀ, ਜਾਣੋ ਹੋਰ ਕੀ ਕਿਹਾ ?
Farmer Protest: ਹੁਣ 8 ਦਸੰਬਰ ਨੂੰ ਦਿੱਲੀ ਕੂਚ ਕਰੇਗਾ ਕਿਸਾਨਾਂ ਦਾ ਜੱਥਾ, ਪੰਧੇਰ ਨੇ ਘੜੀ ਨਵੀਂ ਰਣਨੀਤੀ, ਜਾਣੋ ਹੋਰ ਕੀ ਕਿਹਾ ?
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਗੁਨਾਹਾਂ ਦੀ ਸਜ਼ਾ ਤੋਂ ਬਾਅਦ ਮੁੜ ਸਿਆਸਤ 'ਚ ਕੁੱਦਿਆ ਅਕਾਲੀ ਦਲ, ਕਿਹਾ-ਲੜਾਂਗੇ ਨਗਰ ਨਿਗਮ ਚੋਣਾਂ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਗੁਨਾਹਾਂ ਦੀ ਸਜ਼ਾ ਤੋਂ ਬਾਅਦ ਮੁੜ ਸਿਆਸਤ 'ਚ ਕੁੱਦਿਆ ਅਕਾਲੀ ਦਲ, ਕਿਹਾ-ਲੜਾਂਗੇ ਨਗਰ ਨਿਗਮ ਚੋਣਾਂ
Farmer Protest: ਸੰਭੂ ਬਾਰਡਰ 'ਤੇ ਕੰਮ ਕਰ ਗਿਆ ਕਿਸਾਨਾਂ ਦਾ ਦਾਅ! ਚੱਲਿਆ ਅਜਿਹਾ ਪੈਂਤੜਾ ਕਿ ਹਰਿਆਣਾ ਸਰਕਾਰ ਹੋ ਗਈ ਬੇਨਕਾਬ 
Farmer Protest: ਸੰਭੂ ਬਾਰਡਰ 'ਤੇ ਕੰਮ ਕਰ ਗਿਆ ਕਿਸਾਨਾਂ ਦਾ ਦਾਅ! ਚੱਲਿਆ ਅਜਿਹਾ ਪੈਂਤੜਾ ਕਿ ਹਰਿਆਣਾ ਸਰਕਾਰ ਹੋ ਗਈ ਬੇਨਕਾਬ 
ਹਰਿਆਣਾ ਪੁਲਿਸ ਨੇ ਦਾਗ਼ੇ ਅਣਗਿਣਤ ਅੱਥਰੂ ਗੈਸ ਦੇ ਗੋਲੇ, ਕਈ ਮਰਜੀਵੜੇ ਜ਼ਖ਼ਮੀ, ਕਿਸਾਨਾਂ ਨੇ ਵਾਪਸ ਲਿਆ ਦਿੱਲੀ ਕੂਚ ਦਾ ਫੈਸਲਾ, ਜਾਣੋ ਕੀ ਬਣੀ ਵਜ੍ਹਾ

Farmers Protest: ਭਲਵਾਨ ਬਜਰੰਗ ਪੂਨੀਆ ਨੇ ਮਾਰਿਆ ਕਿਸਾਨਾਂ ਲਈ ਹਾਅ ਦਾ ਨਾਅਰਾ, ਬੋਲੇ ਪਹਿਲਾਂ ਕਹਿੰਦੇ ਸੀ... ਟਰੈਕਟਰ-ਟਰਾਲੀਆਂ ਲੈ ਕੇ ਨਾ ਆਓ, ਜੇ ਪੈਦਲ ਆਏ ਤਾਂ ਵੀ ਦਿੱਕਤ...

ਕਿਸਾਨ ਅੰਦੋਲਨ ਵਿਚਾਲੇ ਮਿਲਣ ਵਾਲੀ ਹੈ ਵੱਡੀ ਖੁਸ਼ਖਬਰੀ, ਕੇਂਦਰ ਨੇ ਵਧਾਇਆ ਮਦਦ ਦਾ ਹੱਥ, ਛੇਤੀ ਹੀ ਖਾਤਿਆਂ ਵਿੱਚ ਆਉਣਗੇ ਪੈਸੇ

ਟੀਮ ਇੰਡੀਆ ਦੇ ਟਰਬਨੇਟਰ 'ਤੇ ਬਣ ਰਹੀ ਬਾਇਓਪਿਕ, ਕੌਣ ਨਿਭਾਏਗਾ ਭੱਜੀ ਦਾ ਰੋਲ? ਇਸ ਐਕਟਰ ਦਾ ਨਾਮ ਚਰਚਾ 'ਚ

Embed widget