Watch: ਕੋਲਡ ਡਰਿੰਕ ਦੇ ਸ਼ੌਕੀਨਾਂ ਲਈ ਖ਼ਾਸ ਖ਼ਬਰ! ਕਿਤੇ ਤੁਸੀਂ ਵੀ ਤਾਂ ਨਹੀਂ ਪੀ ਰਹੇ ਨਕਲੀ ਕੋਲਡ ਡਰਿੰਕ? ਸਾਹਮਣੇ ਆਈ ਹੈਰਾਨ ਕਰਨ ਵਾਲੀ ਵੀਡੀਓ
Trending Video: ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਇੱਕ ਵਿਅਕਤੀ ਇੱਕ ਭਾਂਡੇ ਵਿੱਚ ਬਿਲਕੁਲ ਕੋਲਡ ਡਰਿੰਕ ਵਰਗਾ ਘੋਲ ਤਿਆਰ ਕਰ ਰਿਹਾ ਹੈ। ਇਹ ਦੇਖਣ ਵਿੱਚ ਵੀ ਕੋਲਡ ਡਰਿੰਕ ਲੱਗ ਰਹੀ ਹੈ।
Trending Video: ਗਰਮੀਆਂ ਦਾ ਮੌਸਮ ਆ ਗਿਆ ਹੈ ਅਤੇ ਲੋਕਾਂ ਵਿੱਚ ਕੋਲਡ ਡਰਿੰਕ ਦੀ ਮੰਗ ਵਧਦੀ ਜਾ ਰਹੀ ਹੈ। ਲੋਕ ਤੇਜ਼ੀ ਨਾਲ ਕੋਲਡ ਡਰਿੰਕ ਦੀ ਖਰੀਦਦਾਰੀ ਕਰ ਰਹੇ ਹਨ। ਇਸ ਦੇ ਨਾਲ ਹੀ ਜੇਕਰ ਲੋਕ ਕਿਤੇ ਸਫ਼ਰ ਵਿੱਚ ਵੀ ਜਾਂਦੇ ਹਨ ਤਾਂ ਕੋਲਡ ਡਰਿੰਗ ਪੀਤਿਆਂ ਬਗੈਰ ਨਹੀਂ ਰਹਿੰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਵੀਡੀਓ ਬਾਰੇ ਦੱਸਣ ਲੱਗੇ ਹਾਂ, ਜਿਸ ਨੂੰ ਦੇਖਣ ਤੋਂ ਬਾਅਦ ਤੁਹਾਡੇ ਹੋਸ਼ ਉੱਡ ਜਾਣਗੇ।
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਨਕਲੀ ਕੋਲਡ ਡਰਿੰਕ ਬਣਾਈ ਜਾ ਰਹੀ ਹੈ ਜੋ ਕਿ ਸਿਹਤ ਦੇ ਲਈ ਬਹੁਤ ਖ਼ਤਰਨਾਕ ਹੈ। ਉੱਥੇ ਹੀ ਇਸ ਨੂੰ ਪੈਕ ਕਰਨ ਦਾ ਤਰੀਕਾ ਵੀ ਹੈਰਾਨ ਕਰਨ ਵਾਲਾ ਹੈ। ਇੰਟਰਨੈਟ ‘ਤੇ ਵਾਇਰਲ ਹੋ ਰਹੀ ਵੀਡੀਓ ਨੂੰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ ਹਨ।
ਇਹ ਵੀ ਪੜ੍ਹੋ: Watch : Indian Navy ਦੇ ਦੀਵਾਨੇ ਹੋਏ ਪਾਕਿਸਤਾਨੀ, ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ, Video Viral
ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਇੱਕ ਭਾਂਡੇ ਵਿੱਚ ਬਿਲਕੁਲ ਉਸ ਤਰ੍ਹਾਂ ਦੀ ਹੀ ਘੋਲ ਤਿਆਰ ਕਰ ਰਿਹਾ ਹੈ, ਜੋ ਕਿ ਦੇਖਣ ਵਿੱਚ ਬਿਲਕੁਲ ਕੋਲਡ ਡਰਿੰਕ ਵਰਗਾ ਲੱਗ ਰਿਹਾ ਹੈ। ਉੱਥੇ ਹੀ ਇੱਕ ਹੋਰ ਵਿਅਕਤੀ ਖਾਲੀ ਬੋਤਲ ਵਿੱਚ ਕੋਲਡ ਡਰਿੰਕ ਵਰਗਾ ਦਿਖਣ ਵਾਲਾ ਘੋਲ ਭਰ ਰਿਹਾ ਹੈ ਅਤੇ ਪੈਕਿੰਗ ਕਰ ਰਿਹਾ ਹੈ।
“Fake cold drink manufacturing unit. You can check out what is happening. Or how people play with others’ lives.” pic.twitter.com/rb75EcUQf3
— Tariq Bhat (@TariqBhatANN) March 28, 2024
ਦੇਖਣ ਵਿੱਚ ਇਹ ਬਿਲਕੁਲ ਅਸਲੀ ਕੋਲਡ ਡਰਿੰਕ ਵਰਗੀ ਲੱਗ ਰਹੀ ਹੈ। ਇਸ ਵੀਡੀਓ ਨੂੰ @Tariqbhat ਨਾਮ ਦੇ ਯੂਜ਼ਰ ਨੇ ਆਪਣੇ ਐਕਸ ਹੈਂਡਲ ‘ਤੇ ਸਾਂਝਾ ਕੀਤਾ ਹੈ। ਵੀਡੀਓ ਨੂੰ ਸਾਂਝਾ ਕਰਦਿਆਂ ਹੋਇਆਂ ਯੂਜ਼ਰ ਨੇ ਕੈਪਸ਼ਨ ਵਿੱਚ ਲਿਖਿਆ ਹੈ, “ਕੀ ਤੁਸੀਂ ਵੀ ਇਹ ਕੋਲਡ ਡਰਿੰਕ ਪੀ ਰਹੇ ਹੋ” ਵੀਡੀਓ ਨੂੰ ਹੁਣ ਤੱਕ 34 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਉੱਥੇ ਹੀ ਕਈ ਲੋਕਾਂ ਨੇ ਇਸ ‘ਤੇ ਪ੍ਰਤੀਕਿਰਿਆ ਵੀ ਦਿੱਤੀ ਹੈ।
ਵਾਇਰਲ ਹੋ ਰਹੀ ਵੀਡੀਓ ਨੂੰ ਦੇਖ ਕੇ ਇੱਕ ਯੂਜ਼ਰ ਨੇ ਲਿਖਿਆ, “ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ” ਤਾਂ ਉੱਥੇ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਭਰੋਸਾ ਕਰਨਾ ਮੁਸ਼ਕਿਲ ਹੈ, ਇਸ ਤੋਂ ਬਾਅਦ ਇੱਕ ਹੋਰ ਵਿਅਕਤੀ ਨੇ ਲਿਖਿਆ ਕਿ ਅੱਜ ਤੋਂ ਕੋਲਡ ਡਰਿੰਕ ਪੀਣੀ ਬੰਦ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'X' 'ਤੇ ਟ੍ਰੈਂਡ ਕਰ ਰਿਹਾ ‘Click here’, ਜਾਣੋ ਕਿਉਂ ਹਰ ਪਾਸੇ ਛਾਇਆ?