ਸਕੂਲ ਦੇ ਕਲਾਸ ਰੂਮ 'ਚ ਹੀ ਕਰ ਦਿੱਤੀ ਅਡਲਟ ਫ਼ਿਲਮ ਦੀ ਸ਼ੂਟਿੰਗ, ਅਧਿਆਪਕ ਨੂੰ ਕੀਤਾ ਸਸਪੈਂਡ
Shooting of the adult film in the classroom: ਸਾਮੰਥਾ ਪੀਰ ਨੇ ਕਲਾਸ ਰੂਮ 'ਚ ਵੀਡੀਓ ਸ਼ੂਟ ਕੀਤਾ ਸੀ। ਇਸ ਵੀਡੀਓ ਦੇ ਬੈਕਗਰਾਊਂਡ 'ਚ ਕੁਝ ਵਿਦਿਆਰਥੀ ਵੀ ਨਜ਼ਰ ਆ ਰਹੇ ਸਨ। ਉਸ ਦਾ ਇਹ ਵੀਡੀਓ ਵਾਇਰਲ ਹੋ ਗਿਆ।
Shooting of the adult film in the classroom: ਅਡਲਟ ਫ਼ਿਲਮਾਂ ਤੋਂ ਹੋਣ ਵਾਲੀ ਮੋਟੀ ਕਮਾਈ ਦੇ ਚੱਕਰ 'ਚ ਲੋਕ ਸਾਰੀਆਂ ਹੱਦਾਂ ਪਾਰ ਕਰ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਅਮਰੀਕਾ 'ਚ ਦੇਖਣ ਨੂੰ ਮਿਲੀ ਹੈ। ਇੱਥੇ ਇੱਕ ਅਧਿਆਪਕਾ ਨੇ ਸਕੂਲ ਦੇ ਕਲਾਸ ਰੂਮ 'ਚ ਹੀ ਅਡਲਟ ਕੰਟੈਂਟ ਦੀ ਸ਼ੂਟਿੰਗ ਕਰ ਦਿੱਤੀ। ਹੁਣ ਇਸ ਅਧਿਆਪਕਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਕੂਲ ਦੀ ਇਹ ਅਧਿਆਪਕਾ ਅਡਲਟ ਐਪ ਅਤੇ ਵੈੱਬਸਾਈਟ Onlyfans ਲਈ ਕੰਮ ਕਰਦੀ ਸੀ। ਦੱਸ ਦੇਈਏ ਕਿ ਹਾਲ ਹੀ 'ਚ ਇਸ ਵੈੱਬਸਾਈਟ ਨੇ ਅਮਰੀਕਾ ਅਤੇ ਯੂਰਪ 'ਚ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਇੱਥੇ ਕਈ ਮਾਡਲ ਹਰ ਮਹੀਨੇ ਕਰੋੜਾਂ ਦੀ ਕਮਾਈ ਕਰਦੇ ਹਨ।
ਬ੍ਰਿਟਿਸ਼ ਅਖਬਾਰ 'ਦਿ ਮਿਰਰ' ਮੁਤਾਬਕ ਸਾਮੰਥਾ ਪੀਰ ਨਾਂਅ ਦੀ ਇਹ ਅਧਿਆਪਕਾ ਅਮਰੀਕਾ ਦੇ ਐਰੀਜ਼ੋਨਾ 'ਚ ਰਹਿੰਦੀ ਹੈ। ਉਹ ਲੇਕ ਹਵਾਸੂ ਸਿਟੀ ਦੇ ਥੰਡਰਬੋਲਟ ਮਿਡਲ ਸਕੂਲ 'ਚ ਸਾਇੰਸ ਅਧਿਆਪਕਾ ਸੀ। ਪੜ੍ਹਾਉਣ ਦੇ ਨਾਲ-ਨਾਲ ਉਸ ਨੇ ਅਡਲਟ ਐਪਸ ਲਈ ਵੀ ਕੰਮ ਕੀਤਾ। ਜਦੋਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਉਸ ਦੇ OnlyFans ਅਕਾਊਂਟ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਸਕੂਲ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸਕੂਲ ਵਾਲਿਆਂ ਨੇ ਅਧਿਆਪਕਾ ਨੂੰ ਤੁਰੰਤ ਨੌਕਰੀ ਤੋਂ ਕੱਢ ਦਿੱਤਾ।
ਪਤਾ ਲੱਗਾ ਕਿ ਸਾਮੰਥਾ ਪੀਰ ਨੇ ਕਲਾਸ ਰੂਮ 'ਚ ਵੀਡੀਓ ਸ਼ੂਟ ਕੀਤਾ ਸੀ। ਇਸ ਵੀਡੀਓ ਦੇ ਬੈਕਗਰਾਊਂਡ 'ਚ ਕੁਝ ਵਿਦਿਆਰਥੀ ਵੀ ਨਜ਼ਰ ਆ ਰਹੇ ਸਨ। ਉਸ ਦਾ ਇਹ ਵੀਡੀਓ ਵਾਇਰਲ ਹੋ ਗਿਆ। ਅਧਿਆਪਕਾ ਨੇ ਬਾਅਦ 'ਚ ਮੁਆਫੀ ਮੰਗਦੇ ਹੋਏ ਕਿਹਾ, "ਇਸ ਵੀਡੀਓ 'ਚ ਕੋਈ ਨਾਬਾਲਗ ਕਦੇ ਮੌਜੂਦ ਜਾਂ ਸ਼ਾਮਲ ਨਹੀਂ ਸੀ। ਮੈਂ ਪਹਿਲਾਂ ਤੋਂ ਹੀ ਨੌਕਰੀ ਗੁਆਉਣ ਦੇ ਨਤੀਜੇ ਭੁਗਤ ਰਿਹਾ ਹਾਂ, ਜਿਸ ਨੂੰ ਮੈਂ ਸਭ ਤੋਂ ਵੱਧ ਪਿਆਰ ਕਰਦੀ ਸੀ।"
ਬਾਅਦ 'ਚ YouTube 'ਤੇ ਵੀਡੀਓ ਪੋਸਟ ਕਰਦੇ ਹੋਏ ਉਨ੍ਹਾਂ ਨੇ ਮੁਆਫ਼ੀ ਮੰਗ ਲਈ। ਔਰਤ ਨੇ ਦਾਅਵਾ ਕੀਤਾ ਕਿ ਉਸ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਘਰ ਦਾ ਖਰਚਾ ਚਲਾਉਣਾ ਮੁਸ਼ਕਲ ਹੋ ਰਿਹਾ ਸੀ। ਉਸ ਨੇ ਕਿਹਾ, "ਮੈਨੂੰ ਸਕੂਲ ਤੋਂ ਬਾਅਦ ਕਲਾਸਰੂਮ 'ਚ ਵੀਡੀਓ ਬਣਾਉਣ ਦਾ ਬਹੁਤ ਪਛਤਾਵਾ ਹੈ, ਪਰ ਮੈਂ ਖੁਦ ਨੂੰ ਵਿੱਤੀ ਸਥਿਤੀ 'ਚ ਫਸੀ ਮਹਿਸੂਸ ਕਰਦੀ ਸੀ। ਅਜਿਹੀ ਸਥਿਤੀ 'ਚ ਮੈਨੂੰ ਲੱਗਿਆ ਕਿ ਇਹੀ ਇਕਲੌਤਾ ਤਰੀਕਾ ਹੈ, ਜਿਸ 'ਚ ਮੇਰਾ ਪਰਿਵਾਰ ਜ਼ਿੰਦਾ ਰਹਿ ਸਕੇਗਾ।"
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।