VIDEO: 'ਮੈਨੂੰ ਤੂੰ ਕਿਵੇਂ ਕਿਹਾ...' ਪਹਿਲਾਂ ਰੱਜ ਕੇ ਕੀਤੀ ਬਹਿਸ, ਫਿਰ ਔਰਤ ਨੇ ਪੁਲਿਸ ਮੁਲਾਜ਼ਮ 'ਤੇ ਚੜ੍ਹਾਈ ਗੱਡੀ
Viral Video: ਵੀਡੀਓ 'ਚ ਟ੍ਰੈਫਿਕ ਪੁਲਸ ਨਾਲ ਭਿੜਨ ਵਾਲੀ ਇਕ ਮਹਿਲਾ ਡਰਾਈਵਰ ਨੇ ਗੁੱਸੇ 'ਚ ਟ੍ਰੈਫਿਕ ਕਰਮਚਾਰੀ 'ਤੇ ਚੜ੍ਹਾ ਦਿੱਤੀ ਕਾਰ। ਔਰਤ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਸੋਸ਼ਲ ਮੀਡੀਆ 'ਤੇ ਹਰ ਰੋਜ਼ ਕਈ ਵੀਡੀਓ ਵਾਇਰਲ ਹੁੰਦੇ ਹਨ। ਕਈ ਵਾਰ ਵੀਡੀਓ ਤੁਹਾਨੂੰ ਹਸਾਉਂਦੇ ਹਨ, ਕਦੇ ਉਹ ਤੁਹਾਨੂੰ ਉਦਾਸ ਕਰ ਦਿੰਦੇ ਹਨ ਅਤੇ ਕਈ ਵਾਰ ਉਹ ਤੁਹਾਨੂੰ ਹੈਰਾਨ ਕਰਦੇ ਹਨ। ਪਾਕਿਸਤਾਨ ਦਾ ਤਾਜ਼ਾ ਵੀਡੀਓ ਵੀ ਅਜਿਹਾ ਹੀ ਹੈ ਜੋ ਕਿ ਇੱਕ ਮਹਿਲਾ ਕਾਰ ਚਾਲਕ ਅਤੇ ਇੱਕ ਟ੍ਰੈਫਿਕ ਪੁਲਿਸ ਕਰਮੀ ਵਿਚਕਾਰ ਬਹਿਸ ਦਾ ਹੈ। ਪਰ ਇਸ ਤੋਂ ਬਾਅਦ ਜੋ ਹੁੰਦਾ ਹੈ, ਉਹ ਹੋਰ ਵੀ ਖ਼ਤਰਨਾਕ ਹੈ।
ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਲਾਇਸੈਂਸ ਚੈਕਿੰਗ ਦੌਰਾਨ ਔਰਤ ਦੀ ਟਰੈਫਿਕ ਪੁਲਸ ਨਾਲ ਝੜਪ ਹੋ ਗਈ। ਮਹਿਲਾ ਚਿਕੜੀ ਨਜ਼ਰ ਆ ਰਹੀ ਹੈ - 'ਖਬਰਦਾਰ ਜੋ ਇਸ ਤਰ੍ਹਾਂ ਬੋਲਿਆ, ਤੁਸੀਂ ਮੈਨੂੰ ਇਹ ਕਿਵੇਂ ਕਿਹਾ, ਆਪਣੀ ਵਰਦੀ ਦੀ ਇੱਜ਼ਤ ਕਰੋ'। ਪੁਲਿਸ ਵਾਲਾ ਕਹਿੰਦਾ- ਮੈਂ ਕੁਝ ਨਹੀਂ ਕਿਹਾ। ਇਸ 'ਤੇ ਔਰਤ ਕਹਿੰਦੀ ਹੈ- ਤੁਸੀਂ ਬਹੁਤ ਕੁਝ ਕਿਹਾ ਹੈ, ਫਾਲਤੂ ਗੱਲ ਨਾ ਕਰੋ। ਔਰਤ ਦੇ ਜਵਾਬ 'ਚ ਪੁਲਿਸ ਮੁਲਾਜ਼ਮ ਵੀ ਲਗਾਤਾਰ ਬੋਲ ਰਿਹਾ ਹੈ ਪਰ ਔਰਤ ਦੀ ਆਵਾਜ਼ ਇੰਨੀ ਉੱਚੀ ਹੈ ਕਿ ਪੁਲਸ ਵਾਲੇ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕੀ ਕਹਿ ਰਹੀ ਹੈ।
Kalesh b/w a Lady Driver and Traffic Police officer in Pakistan Later Women hits traffic Constable
— Ghar Ke Kalesh (@gharkekalesh) April 23, 2024
pic.twitter.com/yhBFUBY6ll
ਇਕ ਹੋਰ ਟਰੈਫਿਕ ਮੁਲਾਜ਼ਮ ਔਰਤ ਦੀ ਕਾਰ ਦੇ ਅੱਗੇ ਖੜ੍ਹਾ ਹੈ। ਔਰਤ ਚੀਕਦੀ ਹੈ ਅਤੇ ਕਹਿੰਦੀ ਹੈ- 'ਤੁਸੀਂ ਸਾਹਮਣੇ ਤੋਂ ਹਟ ਜਾਓ।' ਉਹ ਇਨਕਾਰ ਕਰਦਾ ਹੈ। ਇਹ ਦੇਖ ਕੇ ਔਰਤ ਇੰਨੀ ਗੁੱਸੇ 'ਚ ਆ ਜਾਂਦੀ ਹੈ ਕਿ ਉਹ ਉਸ 'ਤੇ ਕਾਰ ਚੜ੍ਹਾ ਦਿੰਦੀ ਹੈ। ਪੁਲਿਸ ਵਾਲਾ ਘਿਸੜਦਾ ਹੋਇਆ ਦੁਰ ਜਾ ਕੇ ਡਿੱਗ ਪੈਂਦਾ ਹੈ। ਇਹ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ ਅਤੇ ਪੁਲਿਸ ਮੁਲਾਜ਼ਮ ਦੀ ਜਾਨ ਵੀ ਜਾ ਸਕਦੀ ਸੀ।
ਘਟਨਾ ਦਾ ਇਹ ਵੀਡੀਓ @gharkekalesh ਨਾਮ ਦੀ ਇੱਕ ਆਈਡੀ ਨਾਲ ਟਵਿੱਟਰ 'ਤੇ ਸ਼ੇਅਰ ਕੀਤਾ ਗਿਆ ਹੈ। ਇਹ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ 'ਤੇ ਕਾਫੀ ਟਿੱਪਣੀਆਂ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਇਹ ਕਾਨੂੰਨ ਵਿਵਸਥਾ ਦਾ ਖੁੱਲ੍ਹਾ ਮਜ਼ਾਕ ਹੈ। ਇੱਕ ਨੇ ਮਜ਼ਾ ਲੈਂਦੇ ਹੋਏ ਲਿਖਿਆ– ਮਹਿਲਾ ਸਸ਼ਕਤੀਕਰਨ ਬਹੁਤ ਜ਼ਿਆਦਾ ਹੋ ਗਿਆ ਹੈ। ਇਕ ਯੂਜ਼ਰ ਨੇ ਲਿਖਿਆ- ਅਜਿਹੇ ਲੋਕਾਂ ਦੇ ਡਰਾਈਵਿੰਗ ਲਾਇਸੈਂਸ ਤੁਰੰਤ ਖੋਹ ਲਏ ਜਾਣ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਚਲਾਨ ਕੱਟਣ ਵਾਲੇ ਟ੍ਰੈਫਿਕ ਪੁਲਸ ਨੂੰ ਕਿਸੇ ਨੇ ਕੁਚਲਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਅਜਿਹੇ ਕਈ ਵੀਡੀਓ ਵਾਇਰਲ ਹੋ ਰਹੇ ਹਨ।