VIDEO: ਜਦੋਂ ਪਹਿਲੀ ਵਾਰ ਪਾਇਲਟ ਪੋਤੇ ਨੇ ਦਾਦੇ ਨੂੰ ਜਹਾਜ਼ 'ਚ ਬਿਠਾਇਆ, ਮਾਂ ਦੀਆਂ ਅੱਖਾਂ ਹੋ ਗਈਆਂ ਨਮ, ਭਾਵੁਕ ਹੋ ਗਿਆ ਮਾਹੌਲ
Trending Video : ਇਹ ਵੀਡੀਓ ਚੇਨਈ ਤੋਂ ਕੋਇੰਬਟੂਰ ਜਾਣ ਵਾਲੀ ਇੰਡੀਗੋ ਫਲਾਈਟ ਦੇ ਪਾਇਲਟ ਪ੍ਰਦੀਪ ਕ੍ਰਿਸ਼ਨਨ ਦਾ ਹੈ। ਪ੍ਰਦੀਪ ਕ੍ਰਿਸ਼ਨਨ ਦੀ ਮਾਂ ਅਤੇ ਦਾਦਾ ਉਸੇ ਜਹਾਜ਼ ਵਿੱਚ ਸਫਰ ਕਰ ਰਹੇ ਸਨ, ਜਿਸ 'ਚ ਉਹਨਾਂ ਦੇ ਪੋਤੇ ਨੇ ਉਡਾਣ ਭਰਨੀ ਸੀ।
Emotional Video: ਪਾਇਲਟ ਬਣਨਾ ਇਕ ਸੁਪਨਾ ਹੈ, ਜਿਸ ਲਈ ਵਿਅਕਤੀ ਸਖਤ ਮਿਹਨਤ ਕਰਦਾ ਹੈ। ਪਰ ਉਸਦੀ ਕਾਮਯਾਬੀ ਵਿੱਚ ਉਸਦੇ ਪਰਿਵਾਰ ਦਾ ਵੀ ਹੱਥ ਹੋਣਾ ਚਾਹੀਦਾ ਹੈ। ਕਲਪਨਾ ਕਰੋ ਕਿ ਜੇਕਰ ਤੁਸੀਂ ਪਾਇਲਟ ਬਣਦੇ ਹੋ ਤੇ ਆਪਣੇ ਪਰਿਵਾਰ ਨੂੰ ਪਹਿਲੀ ਵਾਰ ਫਲਾਈਟ 'ਤੇ ਲੈ ਕੇ ਜਾਂਦੇ ਹੋ ਤਾਂ ਤੁਸੀਂ ਕਿਵੇਂ ਮਹਿਸੂਸ ਕਰੋਗੇ? ਇਨ੍ਹੀਂ ਦਿਨੀਂ ਇਕ ਅਜਿਹਾ ਹੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਜਦੋਂ ਪਾਇਲਟ ਪੋਤਾ ਜਹਾਜ਼ 'ਚ ਬੈਠੇ ਯਾਤਰੀਆਂ ਨੂੰ ਕਹਿੰਦਾ ਹੈ ਕਿ ਉਹ ਆਪਣੇ ਦਾਦਾ ਜੀ ਨਾਲ ਉਡਾਣ ਭਰਨ ਜਾ ਰਿਹਾ ਹੈ ਤਾਂ ਉਸ ਦੀ ਮਾਂ ਭਾਵੁਕ ਹੋ ਜਾਂਦੀ ਹੈ।
ਦਰਅਸਲ, ਇਹ ਵੀਡੀਓ ਚੇਨਈ ਤੋਂ ਕੋਇੰਬਟੂਰ ਇੰਡੀਗੋ ਦੀ ਫਲਾਈਟ ਦੇ ਪਾਇਲਟ ਪ੍ਰਦੀਪ ਕ੍ਰਿਸ਼ਨਨ ਦਾ ਹੈ। ਇਹ ਵੀਡੀਓ ਪਾਇਲਟ ਪ੍ਰਦੀਪ ਕ੍ਰਿਸ਼ਨਨ ਨੇ ਖੁਦ ਸ਼ੇਅਰ ਕੀਤਾ ਹੈ। ਪ੍ਰਦੀਪ ਕ੍ਰਿਸ਼ਨਨ ਦੀ ਮਾਂ ਅਤੇ ਦਾਦਾ ਉਸੇ ਜਹਾਜ਼ ਵਿਚ ਸਫਰ ਕਰ ਰਹੇ ਸਨ, ਜਿਸ ਵਿੱਚ ਉਸ ਨੇ ਉਡਾਣ ਭਰਨੀ ਸੀ। ਪਾਇਲਟ ਨੇ ਕਿਹਾ, "ਮੈਨੂੰ ਇਹ ਐਲਾਨ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰਾ ਪਰਿਵਾਰ ਮੇਰੇ ਨਾਲ ਉਡਾਣ ਭਰ ਰਿਹਾ ਹੈ। ਮੇਰੀ ਮਾਂ 29ਵੀਂ ਕਤਾਰ ਵਿੱਚ ਬੈਠੀ ਹੈ। ਮੇਰੇ ਦਾਦਾ ਜੀ ਅੱਜ ਪਹਿਲੀ ਵਾਰ ਮੇਰੇ ਨਾਲ ਉਡਾਣ ਭਰ ਰਹੇ ਹਨ। ਮੈਂ ਉਨ੍ਹਾਂ ਦੀ TVS50 ਦੀ ਪਿਛਲੀ ਸੀਟ 'ਤੇ ਬੈਠ ਕੇ ਕਈ ਵਾਰ ਸਫ਼ਰ ਕੀਤਾ ਹੈ, ਹੁਣ ਉਨ੍ਹਾਂ ਨੂੰ ਸਵਾਰੀ ਕਰਾਉਣ ਦੀ ਮੇਰੀ ਵਾਰੀ ਹੈ।"
ਇਸ ਵੀਡੀਓ ਨੂੰ ਪ੍ਰਦੀਪ ਕ੍ਰਿਸ਼ਨਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਹੁਣ ਤੱਕ 20 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਹੀ ਕਈ ਯੂਜ਼ਰਸ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਇੱਕ ਯੂਜ਼ਰ ਨੇ ਲਿਖਿਆ, ਕਿ "ਉਨ੍ਹਾਂ ਨੂੰ ਤੁਹਾਡੇ 'ਤੇ ਮਾਣ ਹੈ।" ਇੱਕ ਹੋਰ ਯੂਜ਼ਰ ਨੇ ਲਿਖਿਆ, ਕਿ "ਇੱਕ ਪਰਿਵਾਰ ਲਈ ਇਸ ਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਹੈ।" ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ, "ਮਾਂ ਦੀ ਖੁਸ਼ੀ ਨੂੰ ਸਮਝ ਸਕਦਾ ਹਾਂ।"
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।