(Source: ECI/ABP News)
Viral News: ਮੋਮੋਸ ਦੀ ਦੁਕਾਨ 'ਤੇ ਨਿਕਲੀ ਹੈਲਪਰ ਦੀ ਨੌਕਰੀ, ਤਨਖ਼ਾਹ ਸਰਕਾਰੀ ਨੌਕਰ ਤੋਂ ਵੱਧ, ਕਰੋ ਅਪਲਾਈ
Momos Shop Vacancy: ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮੋਮੋਜ਼ (Momos Shop) ਦੀ ਦੁਕਾਨ 'ਤੇ ਇਕ ਇਸ਼ਤਿਹਾਰ ਲੱਗਾ ਹੈ, ਜਿਸ 'ਚ ਲਿਖਿਆ ਹੈ, ''ਇਕ ਹੈਲਪਰ ਤੇ ਇਕ ਕਾਰੀਗਰ ਦੀ ਲੋੜ ਹੈ, ਤਨਖ਼ਾਹ 25 ਹਜ਼ਾਰ ਰੁਪਏ।
![Viral News: ਮੋਮੋਸ ਦੀ ਦੁਕਾਨ 'ਤੇ ਨਿਕਲੀ ਹੈਲਪਰ ਦੀ ਨੌਕਰੀ, ਤਨਖ਼ਾਹ ਸਰਕਾਰੀ ਨੌਕਰ ਤੋਂ ਵੱਧ, ਕਰੋ ਅਪਲਾਈ Viral News: Momos shop helper job, salary more than government servant, apply Viral News: ਮੋਮੋਸ ਦੀ ਦੁਕਾਨ 'ਤੇ ਨਿਕਲੀ ਹੈਲਪਰ ਦੀ ਨੌਕਰੀ, ਤਨਖ਼ਾਹ ਸਰਕਾਰੀ ਨੌਕਰ ਤੋਂ ਵੱਧ, ਕਰੋ ਅਪਲਾਈ](https://feeds.abplive.com/onecms/images/uploaded-images/2024/04/10/a8964e4034439973506889e68d4c6f431712716857657996_original.jpg?impolicy=abp_cdn&imwidth=1200&height=675)
ਅੱਜ ਕੱਲ੍ਹ ਨੌਕਰੀ ਲੱਭਣਾ ਮਿੱਟੀ ਚੋਂ ਮੋਤੀ ਲੱਭਣ ਤੋਂ ਵੀ ਮੁਸ਼ਕਲ ਹੋ ਗਿਆ। ਦੇਸ਼ ਦਾ ਨੌਜਵਾਨ ਨੌਕਰੀਆਂ ਦੀ ਘਾਟ ਕਾਰਨ ਦੂਜੇ ਦੇਸ਼ਾਂ ਵੱਲ ਰੁੱਖ ਕਰ ਰਿਹਾ ਹੈ। ਕਈਆਂ ਨੂੰ ਨੌਕਰੀਆਂ ਤਾਂ ਜਲਦੀ ਮਿਲ ਜਾਂਦੀਆਂ ਹਨ ਪਰ ਕਈਆਂ ਨੂੰ ਇੰਤਜ਼ਾਰ ਜਾਂ ਭਟਕਣਾ ਪੈਂਦਾ ਹੈ। ਬਹੁਤ ਸਾਰੇ ਲੋਕਾਂ ਨੂੰ ਘੱਟ ਪੈਸੇ ਲਈ ਕੰਮ ਕਰਨਾ ਪੈਂਦਾ ਹੈ। ਇਸ ਦੌਰਾਨ ਇਕ ਪੋਸਟ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਨੌਕਰੀ ਲਈ ਆਫਰ ਦਿੱਤਾ ਜਾ ਰਹੀ ਹੈ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮੋਮੋਜ਼ (Momos Shop) ਦੀ ਦੁਕਾਨ 'ਤੇ ਇਕ ਇਸ਼ਤਿਹਾਰ ਲੱਗਾ ਹੈ, ਜਿਸ 'ਚ ਲਿਖਿਆ ਹੈ, ''ਇਕ ਹੈਲਪਰ ਤੇ ਇਕ ਕਾਰੀਗਰ ਦੀ ਲੋੜ ਹੈ, ਤਨਖ਼ਾਹ 25 ਹਜ਼ਾਰ ਰੁਪਏ। ਇਹ ਪੋਸਟ ਕਾਫ਼ੀ ਵਾਇਰਲ ਹੋ ਰਹੀ ਹੈ, ਲੋਕ ਹੈਰਾਨ ਹਨ ਕਿ ਮੋਮੋਜ਼ ਦੀ ਦੁਕਾਨ 'ਤੇ 25 ਹਜ਼ਾਰ ਰੁਪਏ ਦੀ ਨੌਕਰੀ ਮਿਲਦੀ ਹੈ।
ਪੋਸਟ 'ਤੇ ਇੰਟਰਨੈੱਟ ਯੂਜ਼ਰਸ ਵਲੋਂ ਜ਼ਬਰਦਸਤ ਪ੍ਰਤੀਕਿਰਿਆ
ਮੋਮੋਜ਼ ਦੀ ਦੁਕਾਨ ਦੇ ਬਾਹਰ ਨੌਕਰੀ ਦਾ ਇਸ਼ਤਿਹਾਰ ਦੇਖ ਕੇ ਹਰ ਕੋਈ ਹੈਰਾਨ ਹੈ। ਇਕ ਯੂਜ਼ਰ ਨੇ ਲਿਖਿਆ ਕਿ ਇਹ ਮੋਮੋਜ਼ ਦੀ ਦੁਕਾਨ ਇਨ੍ਹੀਂ ਦਿਨੀਂ ਭਾਰਤ ਦੇ ਔਸਤ ਕਾਲਜ ਨਾਲੋਂ ਬਿਹਤਰ ਪੈਕੇਜ ਪੇਸ਼ ਕਰ ਰਹੀ ਹੈ। ਇਸ ਪੋਸਟ ਨੂੰ ਇੰਟਰਨੈੱਟ ਯੂਜ਼ਰਸ ਵਲੋਂ ਜ਼ਬਰਦਸਤ ਪ੍ਰਤੀਕਿਰਿਆਵਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ।
ਪੋਸਟ ਦੇਖਦੇ ਹੀ ਦੇਖਦੇ ਸੋਸ਼ਲ ਮੀਡਿਆ ਉਤੇ ਵਾਇਰਲ ਹੋ ਗਈ। ਜਿੱਥੇ ਅੱਜ ਦੇ ਜਮਾਨੇ ਵਿਚ ਬੇਰੁਜਗਾਰੀ ਦੀ ਦਰ ਇੰਨੀ ਵੱਧ ਗਈ ਹੈ ਕਿ ਨੌਜਵਾਨ 15,000 ਵਿਚ ਕੰਮ ਕਰਨ ਨੂੰ ਵੀ ਤਿਆਰ ਹਨ ਓਥੇ ਹੀ ਮੋਮੋਸ ਵਾਲੇ ਦੀ ਇੰਨੀ ਤਨਖ਼ਾਹ, ਉਹ ਵੀ ਹੈਲਪਰ ਦੀ ਵੇਖ ਕੇ ਲੋਕ ਹੈਰਾਨ ਹਨ।
TCS ਨਾਲੋਂ ਬਿਹਤਰ ਭੁਗਤਾਨ
ਇਕ ਯੂਜ਼ਰ ਨੇ ਮਜ਼ਾਕ 'ਚ ਕਿਹਾ ਕਿ ਮੈਂ ਹੁਣੇ ਅਪਲਾਈ ਕਰ ਰਿਹਾ ਹਾਂ। ਇਕ ਹੋਰ ਯੂਜ਼ਰ ਨੇ ਕਿਹਾ ਕਿ 25,000 ਰੁਪਏ ਦੀ ਤਨਖ਼ਾਹ ਦੇ ਨਾਲ ਤੁਹਾਨੂੰ ਹਰ ਰੋਜ਼ ਖਾਣ ਲਈ ਮੁਫ਼ਤ ਮੋਮੋਜ਼ ਵੀ ਮਿਲਣਗੇ। ਤੀਜੇ ਯੂਜ਼ਰ ਨੇ ਲਿਖਿਆ, ''ਭਾਰਤ ਜਾਣਨਾ ਚਾਹੁੰਦਾ ਹੈ ਕਿ ਇਹ ਕਿਥੇ ਸਥਿਤ ਹੈ?'' ਇਕ ਹੋਰ ਯੂਜ਼ਰ ਨੇ ਲਿਖਿਆ ਕਿ ਉਨ੍ਹਾਂ ਨੂੰ ਟੀ. ਸੀ. ਐੱਸ. ਤੋਂ ਬਿਹਤਰ ਭੁਗਤਾਨ ਮਿਲ ਰਿਹਾ ਹੈ। ਆਮ ਤੌਰ 'ਤੇ ਕਿਸੇ ਨੂੰ ਸਕੂਲ ਜਾਂ ਕਾਲਜ ਛੱਡਣ ਤੋਂ ਬਾਅਦ 25,000 ਰੁਪਏ ਦੀ ਨੌਕਰੀ ਨਹੀਂ ਮਿਲਦੀ। ਇਥੋਂ ਦੇ ਮੋਮੋਜ਼ ਦੇ ਦੁਕਾਨਦਾਰ 25,000 ਰੁਪਏ ਦੇ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)