'ਕੌਣ ਹੈ ਦੇਸ਼ ਦਾ ਪ੍ਰਧਾਨ ਮੰਤਰੀ?'... ਲਾੜਾ ਸਵਾਲ ਦਾ ਜਵਾਬ ਨਾ ਦੇ ਸਕਿਆ ਤਾਂ ਕੁੜੀ ਵਾਲਿਆਂ ਨੇ ਛੋਟੇ ਭਰਾ ਨਾਲ ਕਰ ਦਿੱਤਾ ਵਿਆਹ
ਇੱਕ ਵਿਆਹ ਸਮਾਰੋਹ ਵਿੱਚ, ਲਾੜੇ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਦਾ ਨਾਮ ਪੁੱਛਿਆ ਗਿਆ ਸੀ। ਪਰ ਉਹ ਇਸ ਸਵਾਲ ਦਾ ਜਵਾਬ ਬਿਲਕੁਲ ਨਹੀਂ ਦੇ ਸਕਿਆ। ਜਿਸ ਤੋਂ ਬਾਅਦ ਕੁੜੀ ਵਾਲਿਆਂ ਨੇ ਆਪਣੀ ਲੜਕੀ ਦਾ ਵਿਆਹ ਲਾੜੇ ਦੇ ਛੋਟੇ ਭਰਾ ਨਾਲ ਕਰਵਾ ਦਿੱਤਾ।
ਵਿਆਹਾਂ ਵਿੱਚ ਕਈ ਅਜੀਬ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ। ਉਂਜ, ਇਨ੍ਹਾਂ ਦਿਨਾਂ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਤੋਂ ਜਿਸ ਤਰ੍ਹਾਂ ਦਾ ਮਾਮਲਾ ਸਾਹਮਣੇ ਆ ਰਿਹਾ ਹੈ, ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਅਸਲ, ਗਾਜ਼ੀਪੁਰ ਜ਼ਿਲ੍ਹੇ ਦੇ ਸੈਦਪੁਰ ਇਲਾਕੇ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਇੱਕ ਲਾੜੇ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਦਾ ਨਾਮ ਪੁੱਛਿਆ ਗਿਆ। ਪਰ ਉਹ ਇਸ ਸਵਾਲ ਦਾ ਜਵਾਬ ਬਿਲਕੁਲ ਨਹੀਂ ਦੇ ਸਕਿਆ। ਬਸ ਫਿਰ ਕੀ ਸੀ, ਕੁੜੀ ਵਾਲਿਆਂ ਨੇ ਉਸ ਨੂੰ ਮਾਨਸਿਕ ਰੋਗੀ ਕਹਿ ਕੇ ਆਪਣੀ ਧੀ ਦਾ ਵਿਆਹ ਲਾੜੇ ਦੇ ਛੋਟੇ ਭਰਾ ਨਾਲ ਕਰਵਾ ਦਿੱਤਾ। ਇਸ ਘਟਨਾ ਦੀ ਖ਼ਬਰ ਹੁਣ ਪੂਰੇ ਇਲਾਕੇ ਤੋਂ ਇਲਾਵਾ ਪੂਰੇ ਦੇਸ਼ ਵਿੱਚ ਫੈਲ ਗਈ ਹੈ।
ਇਹ ਘਟਨਾ 11 ਜੂਨ ਨੂੰ ਸੈਦਪੁਰ ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਨਸੀਰਪੁਰ ਦੀ ਹੈ। ਲਾੜੇ ਦਾ ਨਾਂ ਸ਼ਿਵ ਸ਼ੰਕਰ ਸੀ, ਜਿਸ ਦਾ ਵਿਆਹ ਰੰਜਨਾ ਨਾਂ ਦੀ ਲੜਕੀ ਨਾਲ ਤੈਅ ਹੋਇਆ ਸੀ। ਪਰਿਵਾਰ ਵੱਲੋਂ ਦੋਵਾਂ ਦੇ ਵਿਆਹ ਦੀ ਤਰੀਕ 11 ਜੂਨ ਤੈਅ ਕੀਤੀ ਗਈ ਸੀ। ਸ਼ਿਵ ਸ਼ੰਕਰ ਵਿਆਹ ਦੇ ਲਈ ਬਹੁਤ ਹੀ ਧੂਮ ਧਾਮ ਨਾਲ ਬਰਾਤ ਲੈ ਕੇ ਰੰਜਨਾ ਦੇ ਘਰ ਪਹੁੰਚਿਆ ਸੀ। ਦੋਹਾਂ ਦਾ ਵਿਆਹ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ।
ਮਜ਼ਾਕ ਵਿੱਚ ਭੈਣਾਂ ਨੇ ਸਵਾਲ ਕੀਤਾ ਸੀ
ਹਾਲਾਂਕਿ, ਅਗਲੀ ਸਵੇਰ ਜਦੋਂ ਖਿਚੜੀ ਦੀ ਰਸਮ ਹੋ ਰਹੀ ਸੀ, ਤਾਂ ਸਾਲੀਆਂ ਨੇ ਆਪਣੇ ਜੀਜਾ ਯਾਨੀ ਸ਼ਿਵ ਸ਼ੰਕਰ ਨਾਲ ਮਜ਼ਾਕ ਤੇ ਹਾਸਾ ਠੇਠਾ ਸ਼ੁਰੂ ਕਰ ਦਿੱਤਾ। ਮਜ਼ਾਕ ਵਿਚ ਉਨ੍ਹਾਂ ਨੇ ਲਾੜੇ ਨੂੰ ਪੁੱਛਿਆ, 'ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਹੈ?' ਉਲਝਿਆ ਹੋਇਆ ਲਾੜਾ ਇਸ ਸਾਧਾਰਨ ਸਵਾਲ ਦਾ ਜਵਾਬ ਨਾ ਦੇ ਸਕਿਆ। ਬਸ ਫਿਰ ਕੀ... ਕੁੜੀ ਵਾਲਿਆਂ ਨੇ ਲਾੜੇ ਦਾ ਜਲੂਸ ਕੱਢ ਦਿੱਤਾ। ਉਨ੍ਹਾਂ ਨੇ ਕਿਹਾ ਕਿ ਲਾੜੇ ਵਿੱਚ ਦਿਮਾਗ ਦੀ ਕਮੀ ਹੈ।
ਲਾੜੇ ਨੂੰ ਕਿਹਾ 'ਅੱਧਾ ਦਿਮਾਗ ਵਾਲਾ'
ਲਾੜੇ ਦੇ ਪਿਤਾ ਨੇ ਦੱਸਿਆ ਕਿ ਕੁੜੀ ਵਾਲਿਆਂ ਨੇ ਉਸ ਦੇ ਲੜਕੇ ਸ਼ਿਵ ਨੂੰ ਅੱਧਾ ਦਿਮਾਗ ਵਾਲਾ ਕਹਿ ਕੇ ਆਪਣੀ ਧੀ ਰੰਜਨਾ ਦਾ ਵਿਆਹ ਸ਼ਿਵ ਦੇ ਛੋਟੇ ਭਰਾ ਨਾਲ ਬੰਦੂਕ ਦੀ ਨੋਕ 'ਤੇ ਕਰਵਾ ਦਿੱਤਾ। ਜਦਕਿ ਛੋਟਾ ਭਰਾ ਅਜੇ ਵਿਆਹ ਦੀ ਉਮਰ ਦਾ ਵੀ ਨਹੀਂ ਸੀ। ਹਾਲਾਂਕਿ ਮੁੰਡੇ ਵਾਲਿਆਂ ਨੇ ਫਿਰ ਵੀ ਇਸ ਵਿਆਹ ਨੂੰ ਉਚਿਤ ਮੰਨਿਆ ਅਤੇ ਨੂੰਹ ਨੂੰ ਪੂਰੇ ਆਦਰ ਨਾਲ ਘਰ ਲੈ ਗਏ। ਪਰ ਇੱਕ ਦਿਨ ਅਚਾਨਕ ਕੁੜੀ ਵਾਲਿਆਂ ਨੇ ਫਿਰ ਦਸਤਕ ਦਿੱਤੀ ਅਤੇ ਆਪਣੀ ਕੁੜੀ ਨੂੰ ਲੈਣ ਲਈ ਜ਼ਿੱਦ ਕਰਨ ਲੱਗੇ। ਫਿਰ ਲੜਕੇ ਦੇ ਪਿਤਾ ਨੇ ਪੁਲਿਸ ਨੂੰ ਬੁਲਾਇਆ। ਹੁਣ ਪੁਲਿਸ ਇਸ ਮਾਮਲੇ ਨੂੰ ਸੰਭਾਲ ਰਹੀ ਹੈ।