Viral Video: ਟ੍ਰੇਨ ਚਲਾਉਂਦੇ ਮਹਿਲਾ ਡਰਾਈਵਰ ਕਰਨ ਲੱਗੀ ਫੋਨ ਚੈੱਕ, ਵਾਪਰ ਗਿਆ ਦਿਲ ਦਹਿਲਾਉਣ ਵਾਲਾ ਹਾਦਸਾ, ਦੇਖੋ ਵੀਡੀਓ
Viral Video: ਡਰਾਈਵਿੰਗ ਕਰਦੇ ਸਮੇਂ ਲੋਕਾਂ ਨੂੰ ਅਕਸਰ ਫੋਨ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ, ਇਹ ਚੇਤਾਵਨੀ ਕੁਝ ਲੋਕਾਂ ਦੇ ਦਿਮਾਗ ਵਿੱਚ ਨਹੀਂ ਪੈਂਦੀ। ਉਨ੍ਹਾਂ ਲਈ ਗੱਡੀ ਚਲਾਉਂਦੇ ਸਮੇਂ ਫ਼ੋਨ...
Trending News: ਡਰਾਈਵਿੰਗ ਕਰਦੇ ਸਮੇਂ ਲੋਕਾਂ ਨੂੰ ਅਕਸਰ ਫੋਨ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ, ਇਹ ਚੇਤਾਵਨੀ ਕੁਝ ਲੋਕਾਂ ਦੇ ਦਿਮਾਗ ਵਿੱਚ ਨਹੀਂ ਪੈਂਦੀ। ਉਨ੍ਹਾਂ ਲਈ ਗੱਡੀ ਚਲਾਉਂਦੇ ਸਮੇਂ ਫ਼ੋਨ ਚੁੱਕਣਾ ਇੰਨਾ ਜ਼ਰੂਰੀ ਹੋ ਜਾਂਦਾ ਹੈ ਕਿ ਆਪਣੇ ਸਾਹਮਣੇ ਆਉਂਦਾ ਵਾਹਨ ਨਜ਼ਰ ਨਹੀਂ ਆਉਂਦਾ। ਹੁਣ ਤੱਕ ਕਈ ਲੋਕ ਮੋਬਾਈਲ 'ਤੇ ਗੱਲ ਕਰਨ ਕਾਰਨ ਗੰਭੀਰ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਵੀ ਹੋਈ ਹੈ ਪਰ ਫਿਰ ਵੀ ਲੋਕ ਲਾਪ੍ਰਵਾਹੀ ਨਾਲ ਅਜਿਹਾ ਕਰਨ ਤੋਂ ਗੁਰੇਜ਼ ਨਹੀਂ ਕਰਦੇ।
ਡਰਾਈਵਿੰਗ ਕਰਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਾਲ ਜੁੜੇ ਹਾਦਸੇ ਸੋਸ਼ਲ ਮੀਡੀਆ 'ਤੇ ਹਰ ਰੋਜ਼ ਦੇਖਣ ਨੂੰ ਮਿਲਦੇ ਹਨ। ਅੱਜਕਲ੍ਹ ਸੋਸ਼ਲ ਮੀਡੀਆ 'ਤੇ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਗਲਤੀ ਨਾਲ ਵੀ ਗੱਡੀ ਚਲਾਉਂਦੇ ਸਮੇਂ ਫੋਨ 'ਤੇ ਗੱਲ ਕਰਨ ਦੀ ਗਲਤੀ ਨਹੀਂ ਕਰੋਗੇ। ਵੀਡੀਓ 'ਚ ਇੱਕ ਮਹਿਲਾ ਡਰਾਈਵਰ ਟ੍ਰੇਨ ਚਲਾਉਂਦੀ ਨਜ਼ਰ ਆ ਰਹੀ ਹੈ। ਮਹਿਲਾ ਨੇ ਟ੍ਰੇਨ ਚਲਾਉਂਦਿਆਂ ਹੀ ਆਪਣਾ ਫੋਨ ਚੈੱਕ ਕਰਨਾ ਸ਼ੁਰੂ ਕਰ ਦਿੱਤਾ। ਫੋਨ ਚੈੱਕ ਕਰਨ ਦੌਰਾਨ ਔਰਤ ਦਾ ਧਿਆਨ ਟ੍ਰੇਨ ਦੀ ਲੇਨ ਤੋਂ ਹਟ ਗਿਆ। ਬੱਸ ਫਿਰ ਕੀ ਸੀ, ਉਹ ਸਾਹਮਣੇ ਤੋਂ ਆ ਰਹੀ ਟ੍ਰੇਨ ਨਾਲ ਟਕਰਾ ਗਈ।
Using a phone while driving a train.... pic.twitter.com/8kwRpWTMXq
— Idiots Caught In Camera (@idiotsInCamera) August 29, 2023
ਯਾਤਰੀ ਜ਼ਮੀਨ 'ਤੇ ਡਿੱਗੇ
ਜਦੋਂ ਟ੍ਰੇਨ ਸਾਹਮਣੇ ਤੋਂ ਆ ਰਹੀ ਟ੍ਰੇਨ ਨਾਲ ਟਕਰਾਉਣ ਵਾਲੀ ਸੀ ਤਾਂ ਮਹਿਲਾ ਨੇ ਟ੍ਰੇਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਇਸ ਘਟਨਾ ਨਾਲ ਸਬੰਧਤ ਇੱਕ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਟੱਕਰ ਬਹੁਤ ਜ਼ਬਰਦਸਤ ਸੀ। ਇੱਥੋਂ ਤੱਕ ਕਿ ਟ੍ਰੇਨ ਦਾ ਸ਼ੀਸ਼ਾ ਵੀ ਟੁੱਟ ਗਿਆ।
ਜਦਕਿ ਦੂਜੀ ਟ੍ਰੇਨ 'ਚ ਬੈਠੇ ਯਾਤਰੀ ਜ਼ਮੀਨ 'ਤੇ ਡਿੱਗ ਗਏ। ਟੱਕਰ ਕਿੰਨੀ ਜ਼ਬਰਦਸਤ ਸੀ, ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਸੀਟ 'ਤੇ ਬੈਠੀ ਇੱਕ ਔਰਤ ਸਾਹਮਣੇ ਵਾਲੀ ਸੀਟ ਨਾਲ ਟਕਰਾ ਕੇ ਸਿੱਧੀ ਜ਼ਮੀਨ 'ਤੇ ਡਿੱਗ ਗਈ। ਉਹ ਕੁਝ ਦੇਰ ਨੱਕ ਫੜੀ ਬੈਠੀ ਰਹੀ। ਇਹ ਕੋਈ ਪਹਿਲਾ ਹਾਦਸਾ ਨਹੀਂ, ਜੋ ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਨ ਕਾਰਨ ਵਾਪਰਿਆ ਹੈ। ਦੁਨੀਆਂ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਅਜਿਹੇ ਹਾਦਸੇ ਹਰ ਰੋਜ਼ ਦੇਖਣ ਨੂੰ ਮਿਲਦੇ ਹਨ।