Viral Video: 'ਪਾਪਾ ਪੁਲਿਸ ‘ਚ ਹਨ, ਗੋਲੀ ਮਾਰ ਦੇਣਗੇ'...ਟੀਚਰ ਵੱਲੋਂ ਝਿੜਕਣ ‘ਤੇ ਬੋਲਿਆ ਬੱਚਾ- ਖੂਬ ਵਾਇਰਲ ਹੋ ਰਹੀ ਵੀਡੀਓ
ਅਕਸਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਛੋਟੇ ਬੱਚਿਆਂ ਦੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ। ਸਕੂਲ ਚ ਟੀਚਰ ਜਦੋਂ ਵੀ ਬੱਚਿਆਂ ਨੂੰ ਪੜ੍ਹਾਈ ਨੂੰ ਲੈ ਕੇ ਝਿੜਕਦੀ ਹੈ ਤਾਂ ਉਹ ਅਜੀਬ ਬਹਾਨੇ ਬਣਾਉਣ ਲੱਗ ਜਾਂਦੇ ਹਨ।
ਅਕਸਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਛੋਟੇ ਬੱਚਿਆਂ ਦੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ। ਸਕੂਲ ਚ ਟੀਚਰ ਜਦੋਂ ਵੀ ਬੱਚਿਆਂ ਨੂੰ ਪੜ੍ਹਾਈ ਨੂੰ ਲੈ ਕੇ ਝਿੜਕਦੀ ਹੈ ਤਾਂ ਉਹ ਅਜੀਬ ਬਹਾਨੇ ਬਣਾਉਣ ਲੱਗ ਜਾਂਦੇ ਹਨ। ਸੋਸ਼ਲ ਮੀਡੀਆ ‘ਤੇ ਹੁਣ ਤੱਕ ਕਈ ਅਜਿਹੀਆਂ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ ਜੋ ਤੁਸੀਂ ਵੀ ਦੇਖੀਆਂ ਹੋਣਗੀਆਂ। ਹਾਲ ਹੀ ‘ਚ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ‘ਚ ਇਕ ਬੱਚਾ ਅਧਿਆਪਕ ਨਾਲ ਗੱਲ ਕਰਦੇ ਹੋਏ ਇਹ ਕਹਿੰਦਾ ਨਜ਼ਰ ਆਉਂਦਾ ਹੈ, ‘ਮੈਂ ਖੱਟੀ ਟਾਫੀ ਖਾਦੀ ਹੈ, ਮੈਂ ਕੁਝ ਵੀ ਕਰ ਸਕਦਾ ਹਾਂ’। ਅਜਿਹੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ। ਹੁਣ ਇੱਕ ਨਵਾਂ ਵੀਡੀਓ ਵਾਇਰਲ ਹੋਇਆ ਹੈ ਕਿ ਜਿਸ ਵਿੱਚ ਇੱਕ ਬੱਚਾ ਆਪਣੀ ਟੀਚਰ ਨੂੰ ਆਪਣੇ ਪਿਤਾ ਦੇ ਪੇਸ਼ੇ ਨੂੰ ਲੈ ਕੇ ਧਮਕੀ ਦੇ ਰਿਹਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਵੀਡੀਓ ‘ਚ ਕੀ ਨਜ਼ਰ ਆ ਰਿਹਾ ਹੈ?
चाचा हमरे विधायक हैं पुराना हो गया अब के बच्चे पापा हमारे पुलिस में हैं मैडम जी। pic.twitter.com/Oo3BIjR7Zq
— मोटिवेशनल पंक्तियाँ 𝕏 (@mpanktiya) April 23, 2024
ਐਕਸ (ਪਹਿਲਾ ਟਵਿਟਰ) ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਬੱਚਾ ਰੋਂਦੇ ਹੋਏ ਆਪਣੇ ਟੀਚਰ ਨੂੰ ਦੱਸ ਰਿਹਾ ਹੈ ਕਿ ਉਸ ਦਾ ਪਿਤਾ ਪੁਲਿਸ ‘ਚ ਹੈ। ਇਸ ਤੋਂ ਬਾਅਦ ਜਦੋਂ ਟੀਚਰ ਉਸ ਨੂੰ ਪੁੱਛਦੀ ਹੈ ਕਿ, ਜੇਕਰ ਤੁਹਾਡੇ ਪਾਪਾ ਪੁਲਿਸ ਵਿੱਚ ਹਨ ਤਾਂ ਮੈਂ ਕੀ ਕਰਾਂ? ਅਧਿਆਪਕ ਨੂੰ ਇਸ ਦਾ ਜਵਾਬ ਦਿੰਦਿਆਂ ਬੱਚਾ ਕਹਿੰਦਾ ਹੈ ਕਿ , ‘ਮਾਰ ਦੇਗਾ ਗੋਲੀ, ਸੰਦੂਕ ਦੇ ਉੱਪਰ ਰੱਖੀ ਹੈ ।’ ਇਸ ਤੋਂ ਬਾਅਦ ਟੀਚਰ ਪੁੱਛਦੀ ਹੈ ਕਿ, ਤੁਸੀਂ ਮੈਨੂੰ ਮਾਰੋਗੇ, ਤਾਂ ਬੱਚਾ ਹਾਂ ਵਿੱਚ ਆਪਣਾ ਸਿਰ ਹਿਲਾਉਂਦਾ ਹੈ। ਬੱਚੇ ਦੇ ਇਸ ਜਵਾਬ ਕਾਰਨ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਨੂੰ ਮਾਈਕ੍ਰੋ ਬਲੌਗਿੰਗ ਪਲੇਟਫਾਰਮ X ‘ਤੇ @mpanktiya ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਚਾਚਾ ਸਾਡੇ ਵਿਧਾਇਕ ਹਨ ਪੁਰਾਣਾ ਹੋ ਗਿਆ ਸੀ , ਹੁਣ ਦੇ ਬੱਚੇ- ਪਾਪਾ ਸਾਡੇ ਪੁਲਿਸ ਵਿੱਚ ਹਨ ਮੈਡਮ ਜੀ।’ ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 20 ਹਜ਼ਾਰ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇਕ ਯੂਜ਼ਰ ਨੇ ਮਜ਼ੇਦਾਰ ਅੰਦਾਜ਼ ‘ਚ ਲਿਖਿਆ- ਬੱਚੇ ਮਨ ਦੇ ਸੱਚੇ ਹੁੰਦੇ ਹਨ ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।