(Source: ECI/ABP News/ABP Majha)
Viral Video: ਕੁੜੀ ਦੇ ਨਹੀਂ ਹਨ ਹੱਥ, ਆਪਣੇ ਪੈਰਾਂ ਨਾਲ ਚਲਾਉਂਦੀ ਹੈ ਕਾਰ, ਡਰਾਈਵਿੰਗ ਲਾਇਸੈਂਸ ਵੀ ਬਣਵਾਇਆ
ਮਨੁੱਖ ਜੀਵਨ ਨੂੰ ਸੁਚਾਰੂ ਢੰਗ ਨਾਲ ਜਿਉਣ ਲਈ ਸਰੀਰ ਦਾ ਹਰ ਅੰਗ ਮਹੱਤਵਪੂਰਨ ਹੈ। ਅੰਗਹੀਣ ਸ਼ਖਸ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ. ਭਾਵੇਂ ਕਈ ਵਾਰ ਲੋਕਾਂ ਦੇ ਜੀਵਨ ਵਿੱਚ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ।
ਮਨੁੱਖ ਜੀਵਨ ਨੂੰ ਸੁਚਾਰੂ ਢੰਗ ਨਾਲ ਜਿਉਣ ਲਈ ਸਰੀਰ ਦਾ ਹਰ ਅੰਗ ਮਹੱਤਵਪੂਰਨ ਹੈ। ਅੰਗਹੀਣ ਸ਼ਖਸ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ. ਭਾਵੇਂ ਕਈ ਵਾਰ ਲੋਕਾਂ ਦੇ ਜੀਵਨ ਵਿੱਚ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਕਿਸੇ ਦੁਰਘਟਨਾ ਜਾਂ ਕਿਸੇ ਬਿਮਾਰੀ ਕਾਰਨ ਆਪਣੇ ਸਰੀਰ ਦਾ ਕੋਈ ਹਿੱਸਾ ਗੁਆਉਣਾ ਪੈਂਦਾ ਹੈ, ਪਰ ਫਿਰ ਵੀ ਲੋਕ ਹਿੰਮਤ ਨਹੀਂ ਹਾਰਦੇ ਅਤੇ ਉਸੇ ਭਾਵਨਾ ਨਾਲ ਆਪਣੀ ਜ਼ਿੰਦਗੀ ਪਹਿਲਾਂ ਵਾਂਗ ਜਿਊਣਾ ਸ਼ੁਰੂ ਕਰ ਦਿੰਦੇ ਹਨ। ਅਜਿਹੀ ਹੀ ਇਕ ਕੁੜੀ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ, ਜਿਸ ਦੇ ਦੋਵੇਂ ਹੱਥ ਨਹੀਂ ਹਨ ਪਰ ਫਿਰ ਵੀ ਉਹ ਅਜਿਹੇ ਕੰਮ ਕਰ ਦਿੰਦੀ ਹੈ, ਜਿਸ ਨੂੰ ਦੇਖ ਕੇ ਦੁਨੀਆ ਦੰਗ ਰਹਿ ਜਾਂਦੀ ਹੈ।
ਇਸ ਕੁੜੀ ਦਾ ਨਾਂ ਜਿਲੂਮੋਲ ਮੈਰੀਏਟ ਥਾਮਸ ਹੈ। ਕੁੜੀ ਕੇਰਲ ਦੀ ਰਹਿਣ ਵਾਲੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮੈਰੀਏਟ ਬਿਨਾਂ ਹੱਥਾਂ ਦੇ ਵੀ ਕਾਰ ਚਲਾ ਸਕਦੀ ਹੈ। ਇਸ ਦੇ ਲਈ ਉਹ ਆਪਣੇ ਪੈਰਾਂ ਦਾ ਇਸਤੇਮਾਲ ਕਰਦੀ ਹੈ। ਦਿਲਚਸਪ ਗੱਲ ਇਹ ਹੈ ਕਿ ਉਸ ਦਾ ਡਰਾਈਵਿੰਗ ਲਾਇਸੈਂਸ ਵੀ ਬਣਿਆ ਹੋਇਆ ਹੈ। ਸ਼ਾਇਦ ਹੀ ਤੁਸੀਂ ਕਦੇ ਸੋਚਿਆ ਹੋਵੇਗਾ ਕਿ ਕੋਈ ਵਿਅਕਤੀ ਆਪਣੇ ਪੈਰਾਂ ਨਾਲ ਕਾਰ ਚਲਾ ਸਕਦਾ ਹੈ ਅਤੇ ਉਸ ਕੋਲ ਕਾਰ ਚਲਾਉਣ ਦਾ ਜਾਇਜ਼ ਡਰਾਈਵਿੰਗ ਲਾਇਸੈਂਸ ਵੀ ਹੈ। ਮੈਰੀਅਟ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੇ ਪੈਰਾਂ ਨਾਲ ਕਾਰ ਚਲਾਉਂਦੀ ਨਜ਼ਰ ਆ ਰਹੀ ਹੈ। ਉਸਨੇ ਆਪਣੀਆਂ ਦੋਵੇਂ ਲੱਤਾਂ ਦੀ ਇਸਤੇਮਾਲ ਕਰਕੇ ਬਹੁਤ ਵਧੀਆ ਢੰਗ ਨਾਲ ਕਾਰ ਚਲਾਉਣਾ ਸਿੱਖ ਲਿਆ ਹੈ। ਉਹ ਆਪਣੇ ਪੈਰਾਂ ਨਾਲ ਕਾਰ ਦਾ ਗੇਅਰ ਵੀ ਬਦਲਦੀ ਹੈ।
View this post on Instagram
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ jilumolmarietthomas ਨਾਮ ਦੀ ਆਈਡੀ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 6.8 ਲੱਖ ਵਾਰ ਦੇਖਿਆ ਜਾ ਚੁੱਕਾ ਹੈ, ਜਦੋਂ ਕਿ ਇਸ ਵੀਡੀਓ ਨੂੰ 2.5 ਲੱਖ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ ਅਤੇ ਵੱਖ-ਵੱਖ ਤਰ੍ਹਾਂ ਦੇ ਕਮੈਂਟਸ ਵੀ ਦਿੱਤੇ ਹਨ। ਇਕ ਯੂਜ਼ਰ ਨੇ ਲਿਖਿਆ ਹੈ ਕਿ ‘ਤੁਸੀਂ ਸੱਚਮੁੱਚ ਇਕ ਪ੍ਰੇਰਨਾ ਹੋ’, ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ‘ਇਹ ਸਿਰਫ ਭਾਰਤ ਵਿਚ ਦੇਖਿਆ ਜਾ ਸਕਦਾ ਹੈ’।
ਖਬਰਾਂ ਮੁਤਾਬਕ ਮੈਰੀਏਟ ਦੇ ਬਚਪਨ ਤੋਂ ਹੀ ਦੋਵੇਂ ਹੱਥ ਨਹੀਂ ਹਨ, ਇਸ ਲਈ ਉਸ ਨੇ ਸਾਰੇ ਕੰਮ ਪੈਰਾਂ ਨਾਲ ਕਰਨਾ ਸਿੱਖ ਲਿਆ ਹੈ। ਉਹ ਆਪਣੇ ਪੈਰਾਂ ਨਾਲ ਲਿਖਦੀ ਹੈ ਅਤੇ ਚਿੱਤਰਕਾਰੀ ਵੀ ਕਰਦੀ ਹੈ। ਆਪਣੀ ਅਦਭੁਤ ਕਾਬਲੀਅਤ ਕਾਰਨ ਉਹ ਦੇਸ਼ ਭਰ ਵਿੱਚ ਮਸ਼ਹੂਰ ਹੋ ਗਈ ਹੈ। ਕਈ ਮਸ਼ਹੂਰ ਹਸਤੀਆਂ ਵੀ ਉਨ੍ਹਾਂ ਨੂੰ ਮਿਲ ਚੁੱਕੀਆਂ ਹਨ ਅਤੇ ਅੱਜ ਉਹ ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ ਹਨ।