(Source: ECI/ABP News)
Viral Video: ਇਸ ਮਾਸੂਮ ਔਰਤ ਨੇ ਜਿੱਤਿਆ ਸਭ ਦਾ ਦਿਲ, ਖੁਦ ਦੀ ਰੇਲ ਟਿਕਟ ਦੇ ਨਾਲ ਖਰੀਦੀ ਬੱਕਰੀ ਦੀ ਵੀ ਟਿਕਟ, ਦੇਖੋ ਵੀਡੀਓ
Viral Video: ਆਪਣੀ ਬੱਕਰੀ ਨਾਲ ਟਰੇਨ 'ਚ ਸਫਰ ਕਰਨ ਵਾਲੀ ਔਰਤ ਦੀ ਵੀਡੀਓ ਲੋਕਾਂ ਦਾ ਦਿਲ ਜਿੱਤ ਰਹੀ ਹੈ। ਔਰਤ ਨੇ ਨਾ ਸਿਰਫ ਆਪਣੇ ਲਈ ਟਿਕਟ ਖਰੀਦੀ ਹੈ ਸਗੋਂ ਆਪਣੀ ਬੱਕਰੀ ਲਈ ਵੀ ਟਿਕਟ ਖਰੀਦੀ ਹੈ।
![Viral Video: ਇਸ ਮਾਸੂਮ ਔਰਤ ਨੇ ਜਿੱਤਿਆ ਸਭ ਦਾ ਦਿਲ, ਖੁਦ ਦੀ ਰੇਲ ਟਿਕਟ ਦੇ ਨਾਲ ਖਰੀਦੀ ਬੱਕਰੀ ਦੀ ਵੀ ਟਿਕਟ, ਦੇਖੋ ਵੀਡੀਓ Viral Video: woman won everyone's heart, she also bought a goat's ticket, watch video Viral Video: ਇਸ ਮਾਸੂਮ ਔਰਤ ਨੇ ਜਿੱਤਿਆ ਸਭ ਦਾ ਦਿਲ, ਖੁਦ ਦੀ ਰੇਲ ਟਿਕਟ ਦੇ ਨਾਲ ਖਰੀਦੀ ਬੱਕਰੀ ਦੀ ਵੀ ਟਿਕਟ, ਦੇਖੋ ਵੀਡੀਓ](https://feeds.abplive.com/onecms/images/uploaded-images/2023/09/09/a6bd0323ff1c0aacd9a269f71d1b92e91694237942011700_original.jpg?impolicy=abp_cdn&imwidth=1200&height=675)
Viral Video: ਆਪਣੀ ਬੱਕਰੀ ਨਾਲ ਟਰੇਨ 'ਚ ਸਫਰ ਕਰਨ ਵਾਲੀ ਔਰਤ ਦੀ ਵੀਡੀਓ ਲੋਕਾਂ ਦਾ ਦਿਲ ਜਿੱਤ ਰਹੀ ਹੈ। ਔਰਤ ਨੇ ਨਾ ਸਿਰਫ ਆਪਣੇ ਲਈ ਟਿਕਟ ਖਰੀਦੀ ਹੈ ਸਗੋਂ ਆਪਣੀ ਬੱਕਰੀ ਲਈ ਵੀ ਟਿਕਟ ਖਰੀਦੀ ਹੈ। ਇਸ ਔਰਤ ਦਾ ਇਹ ਕਿਊਟ ਅੰਦਾਜ਼ ਹਰ ਕਿਸੇ ਨੂੰ ਖੂਬ ਪਸੰਦ ਆ ਰਿਹਾ ਹੈ, ਜਿਸ ਕਰਕੇ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
ਵੀਡੀਓ ਕਲਿੱਪ ਵਿੱਚ, ਉਹ ਮੁਸਕਰਾਉਂਦੇ ਹੋਏ ਅਤੇ ਭਰੋਸੇ ਨਾਲ ਯਾਤਰਾ ਟਿਕਟ ਜਾਂਚਕਰਤਾ (ਟੀਟੀਈ) ਨੂੰ ਜਵਾਬ ਦਿੰਦੇ ਹੋਏ ਨਜ਼ਰ ਆ ਰਹੀ ਹੈ।
TTE ਔਰਤ ਨੂੰ ਪੁੱਛਦਾ ਹੈ ਕਿ ਕੀ ਉਸਨੇ ਆਪਣੇ ਜਾਨਵਰ ਲਈ ਵੀ ਟਿਕਟ ਖਰੀਦੀ ਹੈ। ਇਸ 'ਤੇ ਔਰਤ ਨੇ ਜਵਾਬ ਵਿੱਚ 'ਹਾਂ' ਕਿਹਾ। ਕੁਝ ਯੂਜ਼ਰਸ ਦਾ ਦਾਅਵਾ ਹੈ ਕਿ ਵੀਡੀਓ ਪੱਛਮੀ ਬੰਗਾਲ ਤੋਂ ਲੰਘ ਰਹੀ ਟਰੇਨ 'ਚ ਰਿਕਾਰਡ ਕੀਤਾ ਗਿਆ ਹੈ ਕਿਉਂਕਿ ਗੱਲਬਾਤ ਬੰਗਾਲੀ 'ਚ ਹੈ।
She bought train ticket for her goat as well and proudly tells this to the TTE.
— Awanish Sharan 🇮🇳 (@AwanishSharan) September 6, 2023
Look at her smile. Awesome.❤️ pic.twitter.com/gqFqOAdheq
ਆਈਏਐਸ ਅਧਿਕਾਰੀ ਅਵਨੀਸ਼ ਸ਼ਰਨ ਨੇ ਟਵਿੱਟਰ (X) 'ਤੇ ਵੀਡੀਓ ਪੋਸਟ ਕਰਦੇ ਹੋਏ ਕਿਹਾ, "ਉਸਨੇ ਆਪਣੀ ਬੱਕਰੀ ਲਈ ਰੇਲ ਟਿਕਟ ਵੀ ਖਰੀਦੀ ਅਤੇ ਟੀਟੀਈ ਨੂੰ ਇਹ ਗੱਲ ਮਾਣ ਨਾਲ ਦੱਸੀ। ਉਸ ਦੀ ਮੁਸਕਰਾਹਟ ਦੇਖੋ। ਹੈਰਾਨੀਜਨਕ।" ਇਹ ਵੀਡੀਓ ਦੇਖ ਕੇ ਯੂਜ਼ਰਸ ਆਪੋ ਆਪਣੀ ਪ੍ਰਤੀਕਿਰਿਆਵਾਂ ਦੇ ਰਹੇ ਹਨ। ਲੋਕ ਔਰਤ ਦੀ ਖੂਬ ਤਾਰੀਫ ਕਰ ਰਹੇ ਹਨ।
ਵੀਡੀਓ 'ਚ ਟੀਟੀਈ ਔਰਤ ਤੋਂ ਪੁੱਛ ਰਿਹਾ ਹੈ ਕਿ ਕੀ ਉਸ ਨੇ ਟਰੇਨ 'ਚ ਸਫਰ ਕਰਨ ਲਈ ਟਿਕਟ ਖਰੀਦੀ ਹੈ। ਇਸ 'ਤੇ ਔਰਤ 'ਹਾਂ' ਕਹਿੰਦੀ ਹੈ ਅਤੇ ਉਸ ਦੇ ਨਾਲ ਆਇਆ ਇਕ ਆਦਮੀ ਰੇਲਵੇ ਅਧਿਕਾਰੀ ਨੂੰ ਟਿਕਟ ਦੇ ਦਿੰਦਾ ਹੈ। ਵੇਰਵਿਆਂ ਦੀ ਜਾਂਚ ਕਰਦੇ ਸਮੇਂ, ਟੀਟੀਈ ਇੱਕ ਬੱਕਰੀ ਨੂੰ ਵੇਖਦਾ ਹੈ ਅਤੇ ਔਰਤ ਨੂੰ ਪੁੱਛਦਾ ਹੈ ਕਿ ਕੀ ਉਸ ਕੋਲ ਜਾਨਵਰ ਲਈ ਵੀ ਟਿਕਟ ਹੈ।
ਟੀਟੀਈ ਬੰਗਾਲੀ ਵਿੱਚ ਪੁੱਛਦਾ ਹੈ, "ਕੀ ਬੱਕਰੀ ਦੀ ਵੀ ਟਿਕਟ ਹੈ?" ਔਰਤ "ਹਾਂ" ਵਿੱਚ ਜਵਾਬ ਦਿੰਦੀ ਹੈ ਅਤੇ ਇਸ ਨਾਲ ਅਧਿਕਾਰੀ ਖੁਸ਼ ਹੋ ਜਾਂਦਾ ਹੈ। ਔਰਤ ਵੀ ਮੁਸਕਰਾਉਣ ਲੱਗਦੀ ਹੈ। ਮਾਈਕ੍ਰੋਬਲਾਗਿੰਗ ਪਲੇਟਫਾਰਮ 'ਤੇ ਲੋਕਾਂ ਵੱਲੋਂ ਇਸ ਕਲਿੱਪ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਇਕ ਯੂਜ਼ਰ ਨੇ ਲਿਖਿਆ, ''ਉਸ ਦੀ ਮੁਸਕਰਾਹਟ ਸਭ ਕੁਝ ਦੱਸ ਰਹੀ ਹੈ।'' ਇਕ ਹੋਰ ਯੂਜ਼ਰ ਨੇ ਵੀ ਔਰਤ ਦੀ ਮੁਸਕਰਾਹਟ ਦੀ ਤਾਰੀਫ ਕੀਤੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)