Watch: ਸੁਸਾਇਟੀ 'ਚ ਦਾਖਲ ਹੋ ਰਹੀ ਸੀ ਨਵੀਂ TATA Nexon, ਡਰਾਈਵਰ ਨੇ ਗੁਆਇਆ ਕੰਟਰੋਲ, 20 ਬਾਈਕਾਂ ਨੂੰ ਦਰੜਿਆ
ਗੱਡੀ ਚਲਾ ਰਿਹਾ ਸ਼ਖ਼ਸ ਗਲਤੀ ਨਾਲ ਬ੍ਰੇਕ ਦੀ ਬਜਾਏ ਐਕਸੀਲੇਟਰ ਨੂੰ ਦਬਾ ਦਿੰਦਾ ਹੈ ਅਤੇ ਅਚਾਨਕ ਕਾਰ ਦੀ ਰਫ਼ਤਾਰ ਵੱਧ ਜਾਂਦੀ ਹੈ ਅਤੇ ਅਪਾਰਟਮੈਂਟ ਦੀ ਪਾਰਕਿੰਗ 'ਚ ਖੜ੍ਹੀਆਂ ਬਾਈਕਾਂ ਨੂੰ ਮਿੱਧ ਦਿੰਦਾ ਹੈ। ਇਸ 'ਚ ਉਸ ਦੀ ਕਾਰ ਵੀ ਫਸ ਜਾਂਦੀ ਹੈ।
Accident Viral Video: ਸੋਸ਼ਲ ਮੀਡੀਆ 'ਤੇ ਅਕਸਰ ਸਾਨੂੰ ਹਾਦਸਿਆਂ ਦੀਆਂ ਕਈ ਵੀਡੀਓਜ਼ ਦੇਖਣ ਨੂੰ ਮਿਲ ਜਾਂਦੀਆਂ ਹਨ। ਇਹ ਭਵਿੱਖ 'ਚ ਸਾਨੂੰ ਸਾਵਧਾਨ ਅਤੇ ਚੌਕਸ ਰਹਿਣ 'ਚ ਸਾਡੀ ਮਦਦ ਕਰਦੇ ਹਨ। Tata Nexon ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸ 'ਚ ਇੱਕ ਵਿਅਕਤੀ ਨਵੀਂ Tata Nexon ਨੂੰ ਸੁਸਾਇਟੀ ਅੰਦਰ ਲਿਆ ਰਿਹਾ ਹੁੰਦਾ ਹੈ, ਪਰ ਅਗਲੇ ਹੀ ਪਲ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਡਰਾਈਵਰ ਦੀ ਗਲਤੀ ਕਾਰਨ ਕਈ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ। ਹਾਲਾਂਕਿ ਇਸ ਹਾਦਸੇ 'ਚ ਕਿਸੇ ਵਿਅਕਤੀ ਨੂੰ ਸੱਟ ਨਹੀਂ ਲੱਗੀ ਪਰ ਕਾਰ ਚਾਲਕ ਦੀ ਗਲਤੀ ਉਸ ਲਈ ਕਾਫੀ ਮਹਿੰਗੀ ਸਾਬਤ ਹੋਈ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਵੀਡੀਓ 'ਚ ਇੱਕ ਵਿਅਕਤੀ ਆਪਣੀ ਬਿਲਕੁਲ ਨਵੀਂ ਟਾਟਾ ਨੈਕਸਨ ਕਾਰ ਨੂੰ ਅਪਾਰਟਮੈਂਟ 'ਚ ਲਿਆਉਂਦਾ ਦੇਖਿਆ ਜਾ ਸਕਦਾ ਹੈ।
ਨਵੀਂ ਕਾਰ ਨਾਲ ਦਰੜੇ ਵਾਹਨ
ਇਸ ਦੌਰਾਨ ਉਸ ਦਾ ਸਾਥੀ ਅਪਾਰਟਮੈਂਟ ਦਾ ਗੇਟ ਖੋਲ੍ਹ ਕੇ ਉਸ ਦਾ ਸਵਾਗਤ ਕਰਦਾ ਹੈ। ਗੱਡੀ ਚਲਾ ਰਿਹਾ ਸ਼ਖ਼ਸ ਗਲਤੀ ਨਾਲ ਬ੍ਰੇਕ ਦੀ ਬਜਾਏ ਐਕਸੀਲੇਟਰ ਨੂੰ ਦਬਾ ਦਿੰਦਾ ਹੈ ਅਤੇ ਅਚਾਨਕ ਕਾਰ ਦੀ ਰਫ਼ਤਾਰ ਵੱਧ ਜਾਂਦੀ ਹੈ। ਜਦੋਂ ਅਜਿਹਾ ਹੁੰਦਾ ਹੈ ਤਾਂ ਗੱਡੀ ਚਲਾ ਰਿਹਾ ਵਿਅਕਤੀ ਕਾਰ (Car) ਤੋਂ ਆਪਣਾ ਕੰਟਰੋਲ (Cantrol) ਗੁਆ ਬੈਠਦਾ ਹੈ ਅਤੇ ਫਿਰ ਅਪਾਰਟਮੈਂਟ ਦੀ ਪਾਰਕਿੰਗ (Parking) 'ਚ ਖੜ੍ਹੀਆਂ ਬਾਈਕਾਂ ਨੂੰ ਮਿੱਧ ਦਿੰਦਾ ਹੈ। ਇਸ 'ਚ ਉਸ ਦੀ ਕਾਰ ਵੀ ਫਸ ਜਾਂਦੀ ਹੈ।
ਡਰਾਈਵਰ ਨੇ ਕੀਤੀ ਬਚਕਾਨੀ ਹਰਕਤ
ਹਾਦਸੇ ਸਮੇਂ ਡਰਾਈਵਰ ਦੀ ਬਚਕਾਨਾ ਹਰਕਤ ਵੀ ਕੈਮਰੇ 'ਚ ਰਿਕਾਰਡ ਹੋ ਗਈ। ਡਰਾਈਵਰ ਗੱਡੀ ਦੀ ਖਿੜਕੀ ਵਿੱਚੋਂ ਆਪਣਾ ਹੱਥ ਕੱਢਦਾ ਨਜ਼ਰ ਆ ਰਿਹਾ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਅਜਿਹਾ ਕਰਕੇ ਉਹ ਕਾਰ ਨੂੰ ਪਲਟਣ ਤੋਂ ਰੋਕ ਲਵੇਗਾ। ਇਸ ਤੋਂ ਬਾਅਦ ਵੀਡੀਓ 'ਚ ਗਾਰਡ ਅਤੇ ਇਕ ਹੋਰ ਵਿਅਕਤੀ ਭੱਜ ਕੇ ਉਸ ਦੀ ਮਦਦ ਕਰਦੇ ਨਜ਼ਰ ਆ ਰਹੇ ਹਨ। ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ (Social Media) 'ਤੇ ਤੇਜ਼ੀ ਨਾਲ ਵਾਇਰਲ (Viral Video) ਹੋ ਰਿਹਾ ਹੈ। ਯੂਜ਼ਰਸ ਡਰਾਈਵਿੰਗ ਕਰਦੇ ਸਮੇਂ ਸਾਵਧਾਨ ਰਹਿਣ ਦੀ ਗੱਲ ਕਰ ਰਹੇ ਹਨ।