(Source: ECI/ABP News)
VIDEO: ਇਮਰਾਨ ਹਾਸ਼ਮੀ ਤੇ ਸੰਨੀ ਲਿਓਨੀ ਦੇ ਗਾਣੇ 'ਤੇ ਲੜਕੀ ਨੇ ਕੀਤਾ ਜ਼ਬਰਦਸਤ ਡਾਂਸ, ਵੀਡੀਓ ਦੇਖ ਲੋਕ ਹੈਰਾਨ
Viral Video: ਇਸ ਵੀਡੀਓ 'ਚ ਇਕ ਲੜਕੀ ਬਾਲੀਵੁੱਡ ਅਭਿਨੇਤਾ ਇਮਰਾਨ ਹਾਸ਼ਮੀ ਅਤੇ ਅਭਿਨੇਤਰੀ ਸੰਨੀ ਲਿਓਨ ਦੇ ਗੀਤ 'ਤੇ ਜ਼ਬਰਦਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ।
![VIDEO: ਇਮਰਾਨ ਹਾਸ਼ਮੀ ਤੇ ਸੰਨੀ ਲਿਓਨੀ ਦੇ ਗਾਣੇ 'ਤੇ ਲੜਕੀ ਨੇ ਕੀਤਾ ਜ਼ਬਰਦਸਤ ਡਾਂਸ, ਵੀਡੀਓ ਦੇਖ ਲੋਕ ਹੈਰਾਨ watch-girl-dance-video-on-emran-hashmi-and-sunny-leone-song-video-went-viral-on-internet-trending-dance-video VIDEO: ਇਮਰਾਨ ਹਾਸ਼ਮੀ ਤੇ ਸੰਨੀ ਲਿਓਨੀ ਦੇ ਗਾਣੇ 'ਤੇ ਲੜਕੀ ਨੇ ਕੀਤਾ ਜ਼ਬਰਦਸਤ ਡਾਂਸ, ਵੀਡੀਓ ਦੇਖ ਲੋਕ ਹੈਰਾਨ](https://feeds.abplive.com/onecms/images/uploaded-images/2023/05/23/6fbd0a026b422f67aa7ac4cdc322b4a81684834197974469_original.jpg?impolicy=abp_cdn&imwidth=1200&height=675)
Viral Dance Video: ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਈ ਡਾਂਸ ਵੀਡੀਓ ਵਾਇਰਲ ਹੋ ਰਹੇ ਹਨ। ਯੂਜ਼ਰਸ ਵੀ ਅਜਿਹੇ ਵੀਡੀਓ ਨੂੰ ਕਾਫੀ ਪਸੰਦ ਕਰਦੇ ਹਨ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਸ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਵੀ ਰਾਤੋ-ਰਾਤ ਮਸ਼ਹੂਰ ਹੋ ਜਾਂਦਾ ਹੈ। ਹਾਲ ਹੀ 'ਚ ਅਜਿਹਾ ਹੀ ਇਕ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਇਕ ਲੜਕੀ ਬਾਲੀਵੁੱਡ ਅਭਿਨੇਤਾ ਇਮਰਾਨ ਹਾਸ਼ਮੀ ਅਤੇ ਅਭਿਨੇਤਰੀ ਸੰਨੀ ਲਿਓਨ ਦੇ ਗੀਤ 'ਤੇ ਜ਼ਬਰਦਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ।
ਸਾਲ 2017 'ਚ ਰਿਲੀਜ਼ ਹੋਈ ਫਿਲਮ 'ਬਾਦਸ਼ਾਹੋ' ਦਾ ਇਹ ਗੀਤ ਇਨ੍ਹੀਂ ਦਿਨੀਂ ਫਿਰ ਤੋਂ ਟ੍ਰੈਂਡ 'ਚ ਹੈ। ਇਸ ਗੀਤ ਨੂੰ ਗਾਇਕਾ ਨੀਤੀ ਮੋਹਨ ਅਤੇ ਮੀਕਾ ਸਿੰਘ ਨੇ ਗਾਇਆ ਹੈ। ਜਦਕਿ ਇਸ ਦੇ ਬੋਲ ਮਨੋਜ ਮੁਨਤਾਸ਼ੀਰ ਨੇ ਲਿਖੇ ਹਨ। ਇਸ ਗੀਤ ਨੂੰ ਅੰਕਿਤ ਨੇ ਕੰਪੋਜ਼ ਕੀਤਾ ਹੈ। ਸੋਸ਼ਲ ਮੀਡੀਆ 'ਤੇ ਇਸ ਗੀਤ 'ਤੇ ਡਾਂਸ ਦੀਆਂ ਕਈ ਵੀਡੀਓਜ਼ ਬਣ ਚੁੱਕੀਆਂ ਹਨ। ਇਨ੍ਹਾਂ 'ਚੋਂ ਇਕ ਵੀਡੀਓ ਵਾਰਤਿਕਾ ਝਾਅ ਨਾਂ ਦੀ ਯੂਜ਼ਰ ਦਾ ਸਾਹਮਣੇ ਆਇਆ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਵਾਰਤਿਕਾ ਨੇ ਆਪਣੇ ਇੰਸਟਾ ਹੈਂਡਲ 'ਤੇ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਵਰਤਿਕਾ ਨੇ ਕੈਪਸ਼ਨ ਲਿਖਿਆ, 'ਪਿਆ ਮੋਰ ਬੋਲੇ ਬੋਲੇ...'
View this post on Instagram
ਵੀਡੀਓ ਦੇਖ ਲੋਕ ਹੈਰਾਨ
ਵੀਡੀਓ 'ਚ ਉਹ ਸਟਾਈਲਿਸ਼ ਕ੍ਰੌਪ ਟਾਪ ਅਤੇ ਜੀਨਸ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਸ ਦੇ ਐਨਰਜੀ ਲੈਵਲ ਦੀ ਵੀ ਕਾਫੀ ਤਾਰੀਫ ਹੋ ਰਹੀ ਹੈ। ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਹੀ 2.5 ਲੱਖ ਤੋਂ ਵੱਧ ਲੋਕਾਂ ਨੇ ਇਸ ਨੂੰ ਪਸੰਦ ਵੀ ਕੀਤਾ ਹੈ। ਇਸ ਵੀਡੀਓ 'ਤੇ ਲੋਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਵੀਡੀਓ ਦੇ ਨਾਲ ਹੀ ਵਰਤਿਕਾ ਨੇ ਇਸ ਗੀਤ ਦੇ ਗਾਇਕਾਂ ਨੂੰ ਵੀ ਟੈਗ ਕੀਤਾ ਹੈ। ਉਹ ਪੇਸ਼ੇ ਤੋਂ ਡਾਂਸਰ ਹੈ, ਜਿਸ ਨੂੰ ਉਸਦੇ ਇੰਸਟਾਗ੍ਰਾਮ ਅਕਾਊਂਟ 'ਤੇ 1.9 ਮਿਲੀਅਨ ਲੋਕ ਫਾਲੋ ਕਰਦੇ ਹਨ। ਇਸ ਡਾਂਸ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)