ਔਰਤ ਨੇ ਆਪਣੇ ਨਵਜੰਮੇ ਬੱਚੇ ਦੀ ਆਨਲਾਈਨ ਲਗਾ ਦਿੱਤੀ ਕੀਮਤ! ਫੇਸਬੁੱਕ 'ਤੇ ਇਸ਼ਤਿਹਾਰ ਦੇਣ ਤੋਂ ਬਾਅਦ...ਜੋ ਹੋਇਆ ਉਹ ਖੁਦ ਹੀ ਪੜ੍ਹ ਲਓ
ਸੋਸ਼ਲ ਮੀਡੀਆ ਉੱਤੇ ਇੱਕ ਹੈਰਾਨ ਕਰਨ ਵਾਲੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਔਰਤ ਨੇ ਆਪਣੇ ਨਵਜੰਮੇ ਬੱਚੇ ਦੀ ਆਨਲਾਈਨ ਬੋਲੀ ਲਗਾ ਦਿੱਤੀ। ਆਓ ਜਾਣਦੇ ਹਾਂ ਇਸ ਔਰਤ ਬਾਰੇ...
Trending News: ਕਿਹਾ ਜਾਂਦਾ ਹੈ ਕਿ ਦੁਨੀਆਂ ਵਿੱਚ ਮਾਂ ਦਾ ਪਿਆਰ ਹੀ ਅਜਿਹਾ ਹੁੰਦਾ ਹੈ ਜੋ ਨਿਰਸਵਾਰਥ ਹੋਵੇ। ਇਸ ਲਈ ਮਾਂ ਦੇ ਪਿਆਰ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ। ਮਾਂ ਇਸ ਸੰਸਾਰ ਦੇ ਵਿੱਚ ਰੱਬ ਦਾ ਦੂਜਾ ਰੂਪ ਦੱਸਿਆ ਗਿਆ ਹੈ। ਮਾਂ ਦੇ ਪਿਆਰ ਦੀਆਂ ਬਹੁਤ ਸਾਰੀਆਂ ਮਿਸਾਲਾਂ ਦੇ ਨਾਲ ਇਹ ਸੰਸਾਰ ਭਰਿਆ ਪਿਆ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਮਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਪੈਸੇ ਦੀ ਲੋੜ ਹੋਣ ਕਾਰਨ ਆਪਣੇ ਬੱਚੇ ਨੂੰ ਵੇਚਣ ਲਈ ਤਿਆਰ ਹੋ ਗਈ।
ਹੋਰ ਪੜ੍ਹੋ : Viral Video: ਗਲੀ 'ਚ ਸਾਂਡ ਦਾ ਆਂਤਕ, ਬਜ਼ੁਰਗ ਔਰਤ ਨਾਲ ਭਿੜ ਗਿਆ, ਹਮਲੇ ਦਾ ਖੌਫਨਾਕ ਵੀਡੀਓ ਵਾਇਰਲ
ਔਰਤ ਨੇ ਪੈਸਿਆਂ ਲਈ ਆਪਣੇ ਹੀ ਨਵਜੰਮੇ ਬੱਚੇ ਦਾ ਕਰ ਦਿੱਤਾ ਸੌਦਾ
ਇੱਕ ਅਮਰੀਕੀ ਔਰਤ ਨੂੰ ਜਨਮ ਦੇਣ ਦੇ ਕੁਝ ਘੰਟਿਆਂ ਬਾਅਦ ਹੀ ਫੇਸਬੁੱਕ 'ਤੇ ਆਪਣੇ ਨਵਜੰਮੇ ਬੱਚੇ ਨੂੰ ਵੇਚਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਜੂਨੀਪਰ ਬ੍ਰਾਇਸਨ, 21, ਨੇ ਆਪਣੇ ਬੱਚੇ ਲਈ ਇੱਕ ਪਰਿਵਾਰ ਦੀ ਭਾਲ ਲਈ ਇੱਕ ਆਨਲਾਈਨ ਗੋਦ ਲੈਣ ਵਾਲੇ ਗਰੁੱਪ ਦੇ ਵਿੱਚ ਪੋਸਟ ਪਾਈ, ਪਰ ਉਸ ਨੇ ਇਹ ਨਹੀਂ ਦੱਸਿਆ ਕਿ ਉਹ ਬਦਲੇ ਦੇ ਵਿੱਚ ਪੈਸੇ ਲਵੇਗੀ।
ਇਸ ਘਟਨਾ ਨੇ ਲੋਕਾਂ ਦੇ ਇੱਕ ਸਮੂਹ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਬਹੁਤ ਸਾਰੇ ਵਿਅਕਤੀਆਂ ਅਤੇ ਪਰਿਵਾਰਾਂ ਨੇ ਸ਼ੁਰੂ ਵਿੱਚ ਬੱਚੇ ਨੂੰ ਗੋਦ ਲੈਣ ਵਿੱਚ ਦਿਲਚਸਪੀ ਦਿਖਾਈ ਸੀ, ਪਰ ਉਹ ਬ੍ਰਾਇਸਨ ਦੁਆਰਾ ਪੈਸਿਆਂ ਦੀ ਮੰਗ ਤੋਂ ਅਣਜਾਣ ਸਨ।
ਬੱਚੇ ਲਈ ਪੈਸੇ ਮੰਗਣ ਲਈ ਫੇਸਬੁੱਕ 'ਤੇ ਇੱਕ ਵਿਗਿਆਪਨ ਪਾਇਆ
ਬ੍ਰਾਇਸਨ, ਜਿਸ ਨੇ ਹਾਲ ਹੀ ਵਿੱਚ ਇੱਕ ਬੇਟੇ ਨੂੰ ਜਨਮ ਦਿੱਤਾ ਹੈ, ਨੇ ਇੱਕ ਫੇਸਬੁੱਕ ਸਮੂਹ ਵਿੱਚ ਨਵਜੰਮੇ ਬੱਚੇ ਦੀ ਇੱਕ ਤਸਵੀਰ ਕੈਪਸ਼ਨ ਦੇ ਨਾਲ ਪੋਸਟ ਕੀਤੀ "ਜਨਮ ਦੇਣ ਵਾਲੀ ਮਾਂ ਬੱਚੇ ਦੇ ਲਈ ਮਾਪਿਆਂ ਦੀ ਤਲਾਸ਼ ਕਰ ਰਹੀ ਹੈ।" ਉਸਨੇ ਗੋਦ ਲੈਣ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਦੇ ਲਈ ਉਸ ਨੇ ਯਾਤਰਾ ਕਰਨ ਦੀ ਆਪਣੀ ਇੱਛਾ ਜ਼ਾਹਰ ਕੀਤੀ, ਪਰ ਇੱਕ ਦਿੱਕਤ ਸੀ। ਆਪਣੀ ਮੰਗ ਦੇ ਨਾਲ, ਉਸਨੇ ਕਥਿਤ ਤੌਰ 'ਤੇ ਸਪੱਸ਼ਟ ਕੀਤਾ ਕਿ ਉਹ ਬੱਚੇ ਲਈ ਪੈਸੇ ਚਾਹੁੰਦੀ ਸੀ, ਕਿਉਂਕਿ ਔਰਤ ਨੂੰ ਪੈਸਿਆਂ ਦੀ ਲੋੜ ਸੀ।
ਕੇਸ ਨਾਲ ਸਬੰਧਤ ਦਸਤਾਵੇਜ਼ਾਂ ਤੋਂ ਪਤਾ ਚੱਲਦਾ ਹੈ ਕਿ ਬ੍ਰਾਇਸਨ ਨੇ ਅਪਾਰਟਮੈਂਟ ਵਿੱਚ ਜਾਣ ਲਈ ਅਤੇ ਨੌਕਰੀ ਜਾਂ ਘਰ ਦੇ ਲਈ ਡਾਊਨ ਪੇਮੈਂਟ ਦੇਣ ਲਈ ਪੈਸੇ ਵੀ ਮੰਗੇ ਸਨ।
ਮਾਮਲਾ ਵਧਣ 'ਤੇ ਪੁਲਿਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ
ਏਬੀਸੀ ਦੀ ਇੱਕ ਰਿਪੋਰਟ ਦੇ ਅਨੁਸਾਰ, ਬ੍ਰਾਇਸਨ ਨੇ ਆਪਣੇ ਬੱਚੇ ਨੂੰ ਗੋਦ ਲੈਣ ਬਾਰੇ ਕਈ ਲੋਕਾਂ ਨਾਲ ਗੱਲ ਕੀਤੀ, ਜਿਸ ਵਿੱਚ ਇੱਕ ਗੇ ਜੋੜਾ ਅਤੇ ਇੱਕ ਔਰਤ ਵੀ ਸ਼ਾਮਲ ਸੀ ਜੋ ਹਸਪਤਾਲ ਵਿੱਚ ਉਸਦੇ ਨਾਲ ਸੀ। ਗੇਅ ਜੋੜਾ ਰਾਤੋ ਰਾਤ ਲੁਈਸਿਆਨਾ ਤੋਂ ਬੱਚੇ ਨੂੰ ਲੈਣ ਲਈ ਚਲਾ ਗਿਆ, ਪਰ ਜਦੋਂ ਬ੍ਰਾਇਸਨ ਨੇ ਪੈਸੇ ਮੰਗਣੇ ਸ਼ੁਰੂ ਕੀਤੇ ਤਾਂ ਉਹ ਪਿੱਛੇ ਹਟ ਗਏ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਸੀਪੀਐਸ ਨੇ ਬੱਚੇ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਅਤੇ ਜਾਂਚ ਤੋਂ ਬਾਅਦ ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਕਰ ਲਿਆ।
ਯੂਜ਼ਰ ਦੇ ਰਹੇ ਅਜਿਹੀ ਪ੍ਰਤੀਕਿਰਿਆ
ਇਸ ਮਾਮਲੇ ਨੇ ਜਿਵੇਂ ਹੀ ਜ਼ੋਰ ਫੜਿਆ, ਸੋਸ਼ਲ ਮੀਡੀਆ 'ਤੇ ਟਿੱਪਣੀਆਂ ਦਾ ਹੜ੍ਹ ਆ ਗਿਆ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਔਰਤ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕੁਝ ਯੂਜ਼ਰਸ ਨੇ ਔਰਤ ਨੂੰ ਕਲਯੁਗੀ ਮਾਂ ਕਿਹਾ ਜਦੋਂ ਕਿ ਕੁਝ ਯੂਜ਼ਰਸ ਨੇ ਕਿਹਾ ਕਿ ਪੈਸਾ ਅੱਜ ਦੀ ਸਭ ਤੋਂ ਵੱਡੀ ਲੋੜ ਹੈ। ਸੋਸ਼ਲ ਮੀਡੀਆ 'ਤੇ ਯੂਜ਼ਰਸ ਦੇ ਇਕ ਹਿੱਸੇ ਨੇ ਔਰਤ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੈਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ, ਕੁਝ ਪੈਸਿਆਂ ਦੀ ਖਾਤਰ ਆਪਣੇ ਬੱਚੇ ਨੂੰ ਵੇਚਣ ਦਾ ਖਿਆਲ ਬਹੁਤ ਭਿਆਨਕ ਸੀ।