Fazilka Video : ਪਾਣੀ ਦੀ ਵਾਰੀ ਨੂੰ ਲੈ ਕੇ ਪਿਉ ਪੁੱਤ ਦਾ ਕਤਲ
Fazilka Video : ਪਾਣੀ ਦੀ ਵਾਰੀ ਨੂੰ ਲੈ ਕੇ ਪਿਉ ਪੁੱਤ ਦਾ ਕਤਲ
ਫਾਜ਼ਿਲਕਾ ਦੇ ਪਿੰਡ ਪਾਕਾਂ ਵਿੱਚ ਪਾਣੀ ਦੀ ਵਾਰੀ ਨੂੰ ਲੈ ਕੇ ਪਿਓ ਅਤੇ ਪੁੱਤ ਦਾ ਕਤਲ । ਜਮੀਨ ਦੇ ਠੇਕੇ ਸਬੰਧੀ ਚੱਲ ਰਹੀ ਸੀ ਪੁਰਾਣੀ ਰੰਜਿਸ਼। ਫਾਜਿਲਕਾ ਦੇ ਪਿੰਡ ਪਾਕਾ ਦੇ ਵਿੱਚ ਪਾਣੀ ਦੀ ਵਾਰੀ ਲਾ ਰਹੇ ਪਿਓ ਅਤੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਕਾਤਲ ਵੀ ਉਸੇ ਹੀ ਪਿੰਡ ਦੇ ਰਹਿਣ ਵਾਲੇ ਹਨ। ਜਮੀਨ ਠੇਕੇ ਤੇ ਲੈ ਕੇ ਪਿਛਲੇ ਦੋ ਸਾਲ ਤੋਂ ਅਵਤਾਰ ਸਿੰਘ ਖੇਤੀ ਕਰ ਰਿਹਾ ਸੀ । ਜਿਸ ਦੀ ਰੰਜਿਸ਼ ਉਸ ਦੇ ਗੁਆਂਢੀ ਹੀ ਉਸ ਦੇ ਨਾਲ ਕਰਦੇ ਸੀ। ਇਸ ਗੱਲ ਨੂੰ ਲੈ ਕੇ ਉਹਨਾਂ ਦਾ ਝਗੜਾ ਹੋਇਆ ਤੇ ਜਿਸ ਤੋਂ ਬਾਅਦ ਆਰੋਪੀਆਂ ਨੇ ਰਿਵਾਲਵਰ ਦੇ ਰਾਹੀਂ ਗੋਲੀ ਮਾਰ ਕੇ ਅਵਤਾਰ ਸਿੰਘ ਅਤੇ ਉਸਦੇ ਪੁੱਤਰ ਦਾ ਕਤਲ ਕਰ ਦਿੱਤਾ ।
ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਪਰਚਾ ਦਰਜ ਕਰਕੇ ਜਲਦ ਹੀ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹਿ ਰਹੀ ਹੈ। ਮ੍ਰਿਤਕ ਅਵਤਾਰ ਸਿੰਘ ਦੇ ਦੋ ਪੁੱਤਰ ਹਨ । ਜਿਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਤੇ ਦੂਜਾ ਪੁੱਤਰ ਅਪਾਹਜ ਹੈ । ਮ੍ਰਿਤਕ ਨੌਜਵਾਨ ਹਰਮੀਤ ਸਿੰਘ ਦਾ ਵਿਆਹ ਹੋ ਚੁੱਕਿਆ ਸੀ ਤੇ ਉਸ ਦੀ ਇੱਕ ਬੇਟੀ ਅਤੇ ਇੱਕ ਛੋਟਾ ਬੇਟਾ ਹੈ । ਜਿਸਦਾ ਜਨਮ ਕੁਝ ਹੀ ਦਿਨ ਪਹਿਲਾਂ ਹੋਇਆ ਹੈ ।