America 'ਚ ਫਿਰ Firing, ਮੈਮਫਿਸ 'ਚ 19 ਸਾਲਾ ਲੜਕੇ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ
ਅਮਰੀਕਾ (America) ਤੋਂ ਆ ਰਹੀਆਂ ਵੱਡੀਆਂ ਖਬਰਾਂ ਮੁਤਾਬਕ ਇੱਥੋਂ ਦੇ ਟੈਨੇਸੀ ਸੂਬੇ ਦੇ ਮੈਮਫਿਸ (Memphis) 'ਚ 19 ਸਾਲਾ ਲੜਕੇ (19-year-old boy) ਨੇ ਗੋਲੀਆਂ ਚਲਾ ਦਿੱਤੀਆਂ। ਇਸ ਘਿਨਾਉਣੀ ਘਟਨਾ ਵਿੱਚ ਦੋ ਲੋਕਾਂ ਦੀ ਮੌਤ ਵੀ ਹੋ ਗਈ। ਮਾਮਲੇ 'ਤੇ ਪੁਲਿਸ ਨੇ ਦੱਸਿਆ ਕਿ ਸ਼ੱਕੀ ਦਾ ਨਾਂਅ ਐਜ਼ਕੀਲ ਕੈਲੀ ਹੈ। ਉਸ ਨੇ ਮੈਮਫ਼ਿਸ ਸ਼ਹਿਰ ਵਿੱਚ ਅਚਾਨਕ ਅੰਨ੍ਹੇਵਾਹ ਗੋਲੀਆਂ (shooting) ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੰਨਾ ਹੀ ਨਹੀਂ ਉਸ ਨੇ ਇਸ ਘਟਨਾ ਨੂੰ ਫੇਸਬੁੱਕ 'ਤੇ ਲਾਈਵ ਸਟ੍ਰੀਮ ਵੀ ਕੀਤਾ। ਜ਼ਿਕਰਯੋਗ ਹੈ ਕਿ ਅਮਰੀਕਾ 'ਚ ਗੋਲੀਬਾਰੀ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਸਰਕਾਰ ਨੇ ਨਵਾਂ ਕਾਨੂੰਨ ਪਾਸ ਕੀਤਾ ਹੈ। 7 ਜੂਨ ਨੂੰ ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਗੋਲੀਬਾਰੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਇਕ ਨਵੇਂ ਕਾਨੂੰਨ 'ਤੇ ਦਸਤਖਤ ਕੀਤੇ, ਜਿਸ ਦੇ ਤਹਿਤ ਹੁਣ ਸੂਬੇ 'ਚ 21 ਸਾਲ ਤੋਂ ਘੱਟ ਉਮਰ ਦੇ ਲੋਕ ਅਰਧ-ਆਟੋਮੈਟਿਕ ਰਾਈਫਲਾਂ ਨਹੀਂ ਖਰੀਦ ਸਕਣਗੇ।






















