ਪੜਚੋਲ ਕਰੋ
4 ਹਮਲਾਵਰਾਂ ਚੋਂ 2 ਕੋਲ ਸੀ ਪਿਸਤੌਲ
ਨਾਲਾਗੜ੍ਹ ਕੋਰਟ ਕੰਪਲੈਕਸ ਵਿੱਚ ਪੇਸ਼ੀ ’ਤੇ ਆਏ ਇੱਕ ਮੁਲਜ਼ਮ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ। 4 ਹਮਲਾਵਰਾਂ 'ਚੋਂ 2 ਕੋਲ ਪਿਸਤੌਲ ਸਨ ਅਤੇ ਉਨ੍ਹਾਂ ਨੇ ਲਗਾਤਾਰ ਗੋਲੀਆਂ ਚਲਾਈਆਂ ਪਰ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ। ਫਰਾਰ ਹੁੰਦੇ ਹੋਏ ਹਮਲਾਵਰਾਂ ਦਾ 1 ਮੋਟਰਸਾਈਕਲ ਡਿੱਗ ਗਿਆ। ਚਾਰ ਹਮਲਾਵਰ ਫ਼ਰਾਰ ਹੋ ਗਏ ਹਨ ਅਤੇ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਹਮਲਾਵਰਾਂ ਦਾ ਮੋਟਰਸਾਈਕਲ ਥਾਣੇ ਨੇੜੇ ਡਿੱਗ ਪਿਆ। ਪੁਲੀਸ ਨੇ ਇਲਾਕੇ ਦੀ ਨਾਕੇਬੰਦੀ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਐਸਪੀ ਬੱਦੀ ਮੋਹਿਤ ਚਾਵਲਾ ਦੀ ਅਗਵਾਈ ਹੇਠ ਪੁਲੀਸ ਟੀਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੋਰ ਵੇਖੋ






















