LPG Tanker Explosion In Punjab| ਧਮਾਕੇ ਦੀ ਦਰਦਨਾਕ CCTV ਵੀਡੀਓ ਆਈ ਸਾਹਮਣੇ, 7 ਲੋਕਾਂ ਦੀ ਮੌਤ|abp sanjha
ਭਾਰੀ ਮੀਂਹ ਦੌਰਾਨ ਵਾਪਰੀਆਂ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਅਤੇ ਹੜ੍ਹਾਂ ਕਾਰਨ ਕੀਰਤਪੁਰ-ਮਨਾਲੀ ਕੌਮੀ ਰਾਜਮਾਰਗ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਮੰਡੀ ਅਤੇ ਮਨਾਲੀ ਵਿਚਕਾਰ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਬੀਤੀ ਰਾਤ ਤੋਂ ਇਲਾਕੇ ਵਿੱਚ ਪੈ ਰਹੇ ਭਾਰੀ ਮੀਂਹ ਕਾਰਨ ਬਿਆਸ ਦਰਿਆ ਅਤੇ ਇਸ ਦੀਆਂ ਸਹਾਇਕ ਨਦੀਆਂ ਖਤਰਨਾਕ ਪੱਧਰ ’ਤੇ ਵਧ ਗਈਆਂ ਹਨ, ਜਿਸ ਕਾਰਨ ਐਮਰਜੈਂਸੀ ਨਿਕਾਸੀ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਹਨ।
ਅਧਿਕਾਰਤ ਸੂਤਰਾਂ ਅਨੁਸਾਰ ਹਾਈਵੇ ਨੂੰ ਕਈ ਨਾਜ਼ੁਕ ਥਾਵਾਂ ’ਤੇ ਬੰਦ ਕਰ ਦਿੱਤਾ ਗਿਆ ਹੈ। ਮੰਡੀ ਜ਼ਿਲ੍ਹੇ ਦੇ ਦਵਾੜਾ ਅਤੇ ਝਾਲੋਗੀ ਵਿੱਚ ਵੱਡੇ ਪੱਧਰ ’ਤੇ ਢਿੱਗਾਂ ਡਿੱਗਣ ਕਾਰਨ ਮੰਡੀ ਅਤੇ ਕੁੱਲੂ ਵਿਚਕਾਰ ਦਾ ਰਸਤਾ ਬੰਦ ਹੋ ਗਿਆ ਹੈ। ਮਨਾਲੀ ਦੇ ਨੇੜੇ ਬਿੰਦੂ ਢਾਂਕ ਨੇੜੇ ਇੱਕ ਹੋਰ ਘਟਨਾ ਵਿੱਚ ਹਾਈਵੇ ਦਾ ਇੱਕ ਵੱਡਾ ਹਿੱਸਾ ਬਿਆਸ ਦਰਿਆ ਵਿੱਚ ਰੁੜ੍ਹ ਗਿਆ, ਜਿਸ ਨਾਲ ਪ੍ਰਸਿੱਧ ਸੈਰ-ਸਪਾਟਾ ਸਥਾਨ ਨਾਲ ਸੜਕੀ ਸੰਪਰਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।






















