ਗੁੰਡਾਗਰਦੀ ਦਾ ਨੰਗਾ ਨਾਚ ਬਦਮਾਸ਼ਾਂ ਨੇ ਘਰਾਂ 'ਚ ਕੀਤੀ ਤੋੜ ਬੰਨ
ਬੀਤੀ ਦੇਰ ਰਾਤ ਸ਼੍ਰੀ ਮੁਕਤਸਰ ਸਾਹਿਬ ਦੇ ਗੋਨਿਆਣਾ ਰੋਡ ਸਫੈਦਿਆਂ ਵਾਲੀ ਬਸਤੀ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਜਿਸ ਦੀਆਂ ਤਸਵੀਰਾਂ ਸੀਸੀ ਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਦੱਸ ਦਈਏ ਕਿ 60 ਤੋਂ 70 ਹਥਿਆਰਬੰਦ ਬਦਮਾਸ਼ਾ ਦੇ ਵੱਲੋਂ ਚਾਰ ਘਰਾਂ ਦੇ ਵਿੱਚ ਭਨ ਤੋੜ ਕੀਤੀ ਗਈ ਹੈ। ਤੇ ਲੱਖਾਂ ਰੁਪਿਆਂ ਦਾ ਨੁਕਸਾਨ ਕਰ ਦਿੱਤਾ ਤੇ ਗਲੀਆਂ ਦੇ ਵਿੱਚ ਹਥਿਆਰ ਲਹਿਰਾ ਕੇ ਗਾਲਾਂ ਕੱਢੀਆਂ ਗਈਆਂ ਤੇ ਸੀਸੀ ਟੀਵੀ ਕੈਮਰੇ ਤੇ ਘਰਾਂ ਦੇ ਉੱਪਰ ਇੱਟਾਂ ਰੋੜੇ ਤਲਵਾਰਾਂ ਹੋਰ ਤੇਜਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ।
ਜਾਣਕਾਰੀ ਦੇ ਅਨੁਸਾਰ ਦੋ ਧਿਰਾਂ ਦੇ ਵਿੱਚ ਮਾਮੂਲੀ ਲੜਾਈ ਹੋਈ ਸੀ ਜੋ ਕਿ ਹੁਣ ਖ਼ੂਨੀ ਝੜਪ ਦੇ ਵਿੱਚ ਤਬਦੀਲ ਹੋ ਗਈ। ਮੌਜੂਦ ਲੋਕਾਂ ਨੇ ਦੱਸਿਆ ਕਿ ਇੱਕ ਘਰ ਨਸ਼ੇ ਦਾ ਕੰਮ ਕਰਦਾ ਸੀ ਜਦੋਂ ਪੁਲਿਸ ਉਸ ਨੂੰ ਫੜਨ ਗਈ ਤਾਂ ਉਹਨਾਂ ਦੇ ਲੜਕੇ ਦੇ ਵੱਲੋਂ ਕਿਸੇ ਦੇ ਘਰ ਛਾਲ ਮਾਰ ਦਿੱਤੀ ਤੇ ਉਥੋਂ ਫਰਾਰ ਹੋ ਗਿਆ ਜਿਨਾਂ ਦੇ ਘਰ ਛਾਲ ਮਾਰੀ ਗਈ ਉਹਨਾਂ ਦੇ ਵੱਲੋਂ ਇਸ ਗੱਲ ਦਾ ਇਤਰਾਜ਼ ਜਤਾਇਆ ਗਿਆ। ਘਰ ਵਿੱਚ ਛਾਲ ਮਾਰਨ ਵਾਲੇ ਨੌਜਵਾਨ ਨੂੰ ਕੁੱਟਿਆ ਗਿਆ ਜਿਸ ਤੋਂ ਬਾਅਦ ਇਹ ਲੜਾਈ ਵੱਧ ਗਈ ਤੇ ਛਾਲ ਮਾਰਨ ਵਾਲੇ ਨੌਜਵਾਨ ਨੇ ਵੀ ਕੁਝ ਲੜਕੇ ਇਕੱਠੇ ਕਰ ਲਏ ਤੇ ਇਹ ਲੜਾਈ ਖੂਨੀ ਝੜਪ ਦੇ ਵਿੱਚ ਬਦਲ ਗਈ ਜਿਸ ਤੋਂ ਬਾਅਦ 60 ਤੋਂ 70 ਦੇ ਕਰੀਬ ਹਥਿਆਰ ਬੰਦ ਨੌਜਵਾਨਾਂ ਨੇ ਕਈ ਘਰਾਂ ਦੀ ਭੰਨ ਤੋੜ ਕਰ ਦਿੱਤੀ ਤੇ ਕਰੀਬ ਚਾਰ ਵਿਅਕਤੀ ਜਖਮੀ ਹੋਏ ਹਨ ਜੋ ਕਿ ਹਸਪਤਾਲ ਦਾਖਲ ਹਨ। ਇਸ ਸਾਰੀ ਗੁੰਡਾਗਰਦੀ ਦੀਆਂ ਸੀਸੀ ਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਤੇ ਜਾਂਦੇ ਜਾਂਦੇ ਨੌਜਵਾਨਾ ਦੇ ਵੱਲੋਂ ਇੱਟਾ ਮਾਰ ਮਾਰ ਕੇ ਕੈਮਰੇ ਵੀ ਭੰਨ ਦਿੱਤੇ।
ਉੱਥੇ ਹੀ ਇਸ ਮਾਮਲੇ ਦੇ ਸਬੰਧੀ ਜਦ ਬਸ ਅੱਡਾ ਚੌਂਕੀ ਦੇ ਇੰਚਾਰਜ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬੀਤੀ ਰਾਤ ਸਾਨੂੰ ਇਤਲਾਹ ਮਿਲੀ ਸੀ ਕਿ ਲੜਾਈ ਹੋਈ ਹੈ ਜਿਸ ਤੋਂ ਬਾਅਦ ਅਸੀਂ ਮੌਕੇ ਤੇ ਪਹੁੰਚੇ। ਤੇ ਜਾਂਚ ਸ਼ੁਰੂ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਫਿਲਹਾਲ ਲੜਾਈ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਹਸਪਤਾਲ ਦੇ ਵਿੱਚ ਕਰੀਬ ਚਾਰ ਵਿਅਕਤੀ ਦਾਖਲ ਹੋਏ ਹਨ ਜਿਨਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।






















