(Source: ECI/ABP News)
Punjabi Murder In Manila | ਮਨੀਲਾ 'ਚ ਪੰਜਾਬੀ ਫਾਈਨਾਂਸਰ ਦਾ ਗੋਲੀਆਂ ਮਾਰ ਕੇ ਕਤਲ
Punjabi Murder In Manila | ਮਨੀਲਾ 'ਚ ਪੰਜਾਬੀ ਫਾਈਨਾਂਸਰ ਦਾ ਗੋਲੀਆਂ ਮਾਰ ਕੇ ਕਤਲ
#Crime #Manila #Punjabi #abplive
ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਫਿਲੀਪੀਨਜ਼ ਦੇ ਮਨੀਲਾ ਤੋਂ
ਜਿਥੇ ਇਕ ਪੰਜਾਬੀ ਫਾਈਨਾਂਸਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਮ੍ਰਿਤਕ ਦੀ ਪਹਿਚਾਣ ਗੁਰਦੇਵ ਸਿੰਘ (58) ਖੰਨਾ ਦੇ ਨੰਦ ਸਿੰਘ ਐਵੀਨਿਊ ਦਾ ਰਹਿਣ ਵਾਲਾ ਸੀ।
ਉਹ ਲੰਬੇ ਸਮੇਂ ਤੋਂ ਮਨੀਲਾ ਵਿੱਚ ਫਾਈਨਾਂਸ ਦਾ ਕਾਰੋਬਾਰ ਕਰ ਰਿਹਾ ਸੀ। ਕਤਲ ਦੀ ਖਬਰ ਮਿਲਣ ਤੋਂ ਬਾਅਦ ਖੰਨਾ 'ਚ ਰਹਿੰਦੇ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ।
ਗੁਰਦੇਵ ਆਪਣੇ ਪਿੱਛੇ ਪਤਨੀ, ਇੱਕ ਪੁੱਤਰ ਅਤੇ ਦੋ ਧੀਆਂ ਛੱਡ ਗਏ।
ਪਰਿਵਾਰ ਮੁਤਾਬਕ ਇਨ੍ਹੀਂ ਦਿਨੀਂ ਗੁਰਦੇਵ ਸਿੰਘ ਦਾ ਪੁੱਤਰ ਪੰਜਾਬ ਆਇਆ ਹੋਇਆ ਹੈ। ਗੁਰਦੇਵ ਸਿੰਘ ਮਨੀਲਾ ਵਿਖੇ ਸੀ। 25 ਨਵੰਬਰ ਸ਼ਨੀਵਾਰ ਸ਼ਾਮ ਪਰਿਵਾਰ ਨੂੰ ਫੋਨ 'ਤੇ ਸੂਚਨਾ ਮਿਲੀ ਕਿ ਗੁਰਦੇਵ ਸਿੰਘ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ।ਪਰਿਵਾਰ ਨੇ ਭਾਰਤ ਦੀ ਕੇਂਦਰ ਸਰਕਾਰ ਨੂੰ ਇਸਦਾ ਸਖ਼ਤ ਨੋਟਿਸ ਲੈਅਤੇ ਗੁਰਦੇਵ ਦੀ ਲਾਸ਼ ਨੂੰ ਪੰਜਾਬ ਲਿਆਉਣ ਲਈ ਅਪੀਲ ਕੀਤੀ ਹੈ |





ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
